ਆਸਟ੍ਰੇਲੀਆ ਵਿੱਚ ਰਾਜਾਸ਼ਾਹੀ ਚੱਲਦੀ ਰਹੇਗੀ ਜਦੋਂ ਤੱਕ ਕੁਈਨ ਐਲਿਜ਼ਾਬੈਥ॥ ਜ਼ਿੰਦਾ ਹੈ -ਗਵਰਨਰ ਜਨਰਲ

ਆਸਟ੍ਰੇਲੀਆ ਗਣਰਾਜ ਕਦੋਂ ਬਣੇਗਾ…..? ਆਸਟ੍ਰੇਲੀਆ ਵਿੱਚਲੇ ਰਾਜਾਸ਼ਾਹੀ (ਮੋਨਾਰਕੀ) ਸਿਸਟਮ ਉਪਰ ਪੁੱਛੇ ਗਏ ਸਵਾਲਾਂ ਦਾ ਜਵਾਬ ਦਿੰਦਿਆਂ ਗਵਰਨਰ ਜਨਰਲ ਡੇਵਿਡ ਹਰਲੇ ਨੇ ਬੜੀ ਬੇਬਾਕੀ ਨਾਲ ਕਿਹਾ ਕਿ ਇਹ ਤਾਂ ਉਦੋਂ ਤੱਕ ਚੱਲਦਾ ਰਹੇਗਾ ਜਦੋਂ ਤੱਕ ਕਿ ਕੁਈਨ ਐਲਿਜ਼ਾਬੈਥ॥ ਜ਼ਿੰਦਾ ਹੈ। ਉਨ੍ਹਾਂ ਤੋਂ ਬਾਅਦ ਆਸਟ੍ਰੇਲੀਆਈ ਲੋਕ ਹੀ ਆਸਟ੍ਰੇਲੀਆ ਦੇ ਮਾਲਿਕ ਅਤੇ ਕਰਤਾ ਧਰਤਾ ਹੋਣਗੇ ਇਹ ਵੀ ਸੱਚ ਹੈ।

ਗਵਰਨਰ ਜਨਰਲ ਡੇਵਿਡ ਹਰਲੇ ਇਸ ਸਮੇਂ ਲੰਡਨ ਵਿੱਚ ਹਨ ਅਤੇ ਮਹਾਰਾਣੀ ਦੀ ਪਲੈਟਿਨਮ ਜੁਬਲੀ ਦੇ ਸਮਾਰੋਹਾਂ ਵਿੱਚ ਭਾਗ ਲੈ ਰਹੇ ਹਨ।

ਉਨ੍ਹਾਂ ਕਿਹਾ ਕਿ ਕਿਉਂਕਿ ਕੁਈਨ ਐਲਿਜ਼ਾਬੈਥ॥ ਆਸਟ੍ਰੇਲੀਆ ਨਾਲ ਭਾਵਨਾਵਾਂ ਤਹਿਤ ਜੁੜੀ ਹੋਈ ਹੈ ਅਤੇ ਉਨ੍ਹਾਂ ਦੀਆਂ ਭਾਵਨਾਵਾਂ ਦੀ ਕਦਰ ਕਰਨ ਵਾਲੇ ਵੀ ਮੌਜੂਦ ਹਨ ਇਸ ਵਾਸਤੇ ਹਾਲੇ ਤਾਂ ਇੱਦਾਂ ਹੀ ਚੱਲੇਗਾ ਪਰੰਤੂ ਮਹਾਰਾਣੀ ਦੇ ਇਸ ਦੁਨੀਆਂ ਦਾ ਸਫ਼ਰ ਖ਼ਤਮ ਕਰਕੇ ਜਾਣ ਤੋਂ ਬਾਅਦ ਇੱਕ ਨਵੀਂ ਚਰਚਾ ਜ਼ਰੂਰ ਸ਼ੁਰੂ ਹੋਵੇਗੀ ਕਿ ਆਸਟ੍ਰੇਲੀਆ ਵਿੱਚ ਮੋਨਾਰਕੀ ਸਿਸਟਮ ਦਾ ਕੀ ਕਰਨਾ ਹੈ….? ਅਤੇ ਇਸ ਦਾ ਫੈਸਲਾ ਉਸ ਵੇਲੇ ਆਸਟ੍ਰੇਲੀਆਈ ਹੀ ਲੈਣਗੇ।

ਸਾਬਕਾ ਗਵਰਨਰ ਜਨਰਲ ਸਰ ਪੀਟਰ ਕੋਸਗ੍ਰੋਵ ਨੇ ਵੀ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਹ ਤਾਂ ਹੁਣ ਆਸਟ੍ਰੇਲੀਆਈ ਲੋਕਾਂ ਦੇ ਹੱਥ ਵਿੱਚ ਹੀ ਹੈ ਪਰੰਤੂ ਸਾਡਾ ਜੋ ਇਸ ਸਮੇਂ ਸਿਸਟਮ ਚੱਲ ਰਿਹਾ ਹੈ ਉਹ ਦੁਨੀਆਂ ਵਿੱਚ ਵਿਲੱਖਣ ਕਿਸਮ ਦਾ ਹੈ ਅਤੇ ਇਸੇ ਕਰਕੇ ਹੀ ਅਸੀਂ ਤਰੱਕੀਆਂ ਕਰ ਰਹੇ ਹਾਂ ਅਤੇ ਕਰਦੇ ਵੀ ਰਹਾਂਗੇ।

Install Punjabi Akhbar App

Install
×