ਮੈਂਰੀਲੈਂਡ ਕੁਲੀਸਨ ਫਾਰ ਹੋਗਨ ਵਲੋਂ ਗਵਰਨਰ ਦੀ ਚੋਣ ਸਬੰਧੀ ਵੱਖ ਵੱਖ ਕਮਿਊਨਿਟੀ ਦੇ ਨੁੰਮਾਇਦਿਆ ਨਾਲ ਵਿਚਾਰਾਂ

image1 (1)

ਮੈਰੀਲੈਂਡ, 19 ਅਗਸਤ  – ਮੈਰੀਲੈਂਡ ਕੁਲੀਸ਼ਨ ਫਾਰ ਹੋਗਨ ਸੰਸਥਾ ਵਲੋਂ ਇਕ ਅਹਿਮ ਮੀਟਿੰਗ ਕੋਲੰਬੀਆਂ ਗੇਟਵੇ ਬਿੰਲਡਿਗ ਵਿਚ ਅਰੁਣ ਭੰਡਾਰੀ ਦੀ ਪ੍ਰਧਾਨਗੀ ਹੇਠ ਕੀਤੀ ਗਈ। ਜਿਸ ਵਿਚ ਵੱਖ ਵੱਖ  ਕਮਿਨਟੀ ਦੇ ਨੁੰਮਾਇਦਿਆਂ ਵਲੋਂ ਹਿੱਸਾ ਲਿਆ ਗਿਆ। ਇਹ ਵਿਚਾਰ ਕੀਤੀ ਗਈ ਕਿ ਲੈਰੀ ਹੋਗਨ ਗਵਰਨ ਦੀ ਚੋਣ ਪ੍ਰਕਿਰਿਆ ਨੂੰ ਹੁਲਾਰਾ ਦੇਣ ਲਈ ਅਹਿਮ ਯੋਗਦਾਨ ਪਾਇਆ ਜਾਵੇ। ਜਿਸ ਦੇ ਸਿੱਟੇ ਵਜੋਂ ਸਭ ਵਲੋਂ ਵੱਖ ਵੱਖ ਸੁਝਾ ਦਿਤੇ ਗਏ।
ਡਾ: ਭੰਡਾਰੀ ਨੇ ਕਿਹਾ ਕਿ ਭਾਵੇਂ ਗਵਰਨਰ ਦੀ ਜਿੱਤ ਦਾ ਗ੍ਰਾਫ ਕਾਫੀ ਉੱਚਾ ਹੈ ਫਿਰ ਵੀ ਸਾਨੂੰ ਸੁਸਤ ਨਹੀਂ ਹੋਣਾ ਚਾਹੀਦਾ। ਸਗੋਂ ਲੈਰੀ ਹੋਗਨ ਵਲੋਂ ਮੈਰੀਲੈਂਡ ਦੀ ਤਬਦੀਲੀ ਸਬੰਧੀ ਕੀਤੇ ਕਾਰਜ਼ਾਂ ਨੂੰ ਕਮਿਊਨਿਟੀ ਤੱਕ ਪਹੁੰਚਾਇਆ ਜਾਣਾ ਚਾਹੀਦਾ ਹੈ। ਲੋਕਾਂ ਨੂੰ ਜਾਗਰੂਕ ਕਰਕੇ ਹੋਗਨ ਨੂੰ ਭਾਰੀ ਬਹੁਮਤ ਨਾਲ ਜਿਤਾਉਣਾ ਚਾਹੀਦਾ ਹੈ।
ਡਾ: ਰਿਜਵੀ ਨੇ ਕਿਹਾ ਿਮਰਵਾਨਾ ਨੂੰ ਰਿਕੇਰੇਸ਼ਨ ਸੈਂਟਰਾਂ ਵਿਚ ਵਰਤਣ ਦੀ ਮਨਾਹੀ ਕਰਨੀ ਚਾਹੀਦੀ ਹੈ। ਡੈਮੋਕਰੇਟਰ  ਦੇ ਉਮੀਦਵਾਰ ਵਲੋਂ ਐਲਾਨ ਕੀਤੀਆ ਜਾਂ ਰਹੀਆ ਸੁਵਿਧਾਵਾਂ ਨੂੰ ਮੁਕਾਬਲੇ ਵਜੋਂ ਲੈਣਾ ਚਾਹੀਦਾ ਹੈ ਤਾਂ ਜੋ ਲੋਕ ਆਪਣੀ ਵੋਟ ਦਾ ਸਹੀ ਇਤੇਮਾਲ ਕਰ ਸਕਣ। ਡਾ:ਕਾਰਤਿਕ ਨੇ ਕਿਹਾ ਕਿ ਡਾਂਡੀਆ ਤੇ ਹੋਗਨ ਚੋਣ ਪ੍ਰਕ੍ਰਿਆ ਸਬੰਧੀ ਛਪਵਾ ਕੇ ਵੰਡਿਆਂ ਜਾਵੇਗਾ। ਕ੍ਰਿਸ ਨੇਪਾਲੀ ਨੇ ਕਿਹਾ ਕਿ ਸੋਸ਼ਲ ਮੀਡੀਆ ਤੇ ਨਿੱਜੀ ਪੱਧਰ ਤੇ ਲੈਰੀ ਹੋਗਨ ਦੀ ਚੋਣ ਨੂੰ ਹੁਲਾਰਾ ਦਿਤਾ ਜਾਵੇ। ਅੰਜਨਾ ਨੇ ਕਿਹਾ ਕਿ ਦੋਸਤਾਂ ਨੂੰ ਫੋਨ ਕਰਕੇ ਹੋਗਨ ਦੀਆਂ ਪ੍ਰਾਪਤੀਆਂ ਦਾ ਬੋਲਬਾਲਾ ਕਰਨਾ ਚਾਹੀਦਾ ਹੈ। ਡਿਸਾਈ ਵਲੋਂ ਮੈਰੀਲੈਂਡ ਕੁਲੀਸ਼ਨ ਫਾਰ ਹੋਗਨ ਦੇ ਅਕਸ ਨੂੰ ਵਧੀਆਂ ਢੰਗ ਨਾਲ ਉਸਾਰਨ ਦੀ ਜ਼ਿੰਮੇਵਾਰੀ ਲਈ  ਗਈ ਹੈ।ਨਿੱਤ ਚੋਣ ਪ੍ਰਕਿਰਿਆਂ ਸਬੰਧੀ ਸਮਗਰੀ ਨੂੰ ਸ਼ੋਸਲ ਮੀਡੀਆ ਤੇ ਪਾਉਣ ਸਬੰਧੀ ਸੇਵਾ ਵੀ ਲਈ ਗਈ ਹੈ।
ਡਾ: ਸੁਰਿੰਦਰ ਗਿੱਲ ਨੇ ਕਿਹਾ ਕਿ ਏਸ਼ੀਅਨ ਟੈਲੀਵੀਯਨ ਚੈਨਲਾਂ ਅਤੇ ਅਖਬਾਰਾਂ ਵਿਚ ਗਵਰਨਰ ਦੀ ਚੋਣ ਸਬੰਧੀ ਇਸ਼ਤਿਹਾਰ ਤੇ ਪਬਲੀਸਿਟੀ ਕਰਨੀ ਚਾਹੀਦੀ ਹੈ। ਆਉਣ ਵਾਲੇ ਸਮੇਂ ਵਿਚ ਸਿੱਖਾਂ ਦੇਵਿਸਾਖੀ ਫੈਸਟੀਵਲ ਨੂੰ ਗਵਰਨਰ ਹਾਊਸ ਮਨਾਉਣ ਸਬੰਧੀ ਫੈਸਲਾ ਲੈਣਾ ਸਮੇਂ ਦੀ ਲੋੜ  ਹੈ। ਦਸਤਾਰਧਾਰੀਆਂ ਨੂੰ ਪੁਲਿਸ ਵਿਚ ਨੌਕਰੀਆਂ ਦੇਣ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਗਵਰਨਰ ਦੀ ਟੀਮ ਨੂੰ ਸਿੱਖ ਗੁਰੂ ਘਰਾਂ ਵਿਚ ਆ ਕੇ ਮੈਰੀਲੈਂਡ ਦੇ ਵਿਕਾਸ ਤੇ ਚਾਨਣਾ ਪਾ ਕੇ ਸੰਗਤਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ।
ਸਮੁੱਚੇ ਤੌਰ ਤੇ ਮੀਟਿੰਗ ਬਹੁਤ ਹੀ ਪ੍ਰਭਾਵਸ਼ਾਲੀ ਰਹੀ ਅਤੇ  ਚੋਣ ਸਬੰਧੀ ਸਮਗਰੀ ਕਮਿਊਨਿਟੀ ਨੁੰਮਾਇਦਿਆ ਨੂੰ ਸੋਪੀ ਗਈ ਤਾਂ ਜੋ ਗਵਰਨਰ ਹੋਗਨ ਦੀ ਚੋਣ ਪ੍ਰਕ੍ਰਿਆਂ ਨੂੰ ਹੋਰ ਮਜਬੂਤ ਕੀਤਾ ਜਾ ਸਕੇ।

Install Punjabi Akhbar App

Install
×