ਆਸਟ੍ਰੇਲੀਆਈ ਸਰਕਾਰ 200,000 ਬਾਹਰੀ ਦੇਸ਼ਾਂ ਦੇ ਵੀਜ਼ਾ ਹੋਲਡਰਾਂ ਬਾਰੇ ਅੱਜ ਕਰਨ ਜਾ ਰਹੀ ਘੋਸ਼ਣਾ

ਫੈਡਰਲ ਸਰਕਾਰ ਬੀਤੇ 2 ਸਾਲਾਂ ਤੋਂ ਦੋ ਲੱਖ ਤੋਂ ਵੀ ਵੱਧ ਅਜਿਹੇ ਬਾਹਰੀ ਦੇਸ਼ਾਂ ਦੇ ਲੋਕ -ਜਿਨ੍ਹਾਂ ਵਿੱਚ ਕਿ ਕਾਰੀਗਰ (ਸਕਿਲਡ ਵਰਕਰ), ਅਤੇ ਵਿਦਿਆਰਥੀ ਆਦਿ ਵੀ ਸ਼ਾਮਿਲ ਹਨ ਅਤੇ ਜੋ ਕਿ ਆਸਟ੍ਰੇਲੀਆਈ ਵੀਜ਼ਾ ਧਾਰਕ ਹਨ ਪਰੰਤੂ ਕਰੋਨਾ ਕਾਰਨ ਲਗਾਈਆਂ ਗਈਆਂ ਪਾਬੰਧੀਆਂ ਕਾਰਨ ਉਨ੍ਹਾਂ ਦੀ ਦੇਸ਼ ਵਿੱਚ ਐਂਟਰੀ ਨਹੀਂ ਹੋ ਪਾ ਰਹੀ ਸੀ, ਬਾਰੇ ਅੱਜ ਕੋਈ ਅਹਿਮ ਫੈਸਲਾ ਲੈਣ ਜਾ ਰਹੀ ਹੈ। ਇਹ ਐਂਟਰੀ ਹੁਣ ਕੁਆਰਨਟੀਨ ਆਦਿ ਤੋਂ ਮੁਕਤ ਵੀ ਹੋ ਸਕਦੀਆਂ ਹਨ।
ਹਾਲ ਦੀ ਘੜੀ ਉਪਰੋਕਤ ਫੈਸਲੇ ਬਾਰੇ ਕੋਈ ਵੀ ਤਾਰਖੀ ਨਹੀਂ ਮਿੱਥੀ ਗਈ ਹੈ ਪਰੰਤੂ ਇਹ ਪੱਕਾ ਹੈ ਕਿ ਹੁਣ ਅਜਿਹੇ ਵੀਜ਼ਾ ਧਾਰਕਾਂ ਲਈ ਇੰਤਜ਼ਾਰ ਦੀਆਂ ਘੜੀਆਂ ਛੇਤੀ ਹੀ ਖ਼ਤਮ ਹੋਣ ਵਾਲੀਆਂ ਹਨ।
ਸੈਨੇਟ ਦੇ ਨੇਤਾ ਅਤੇ ਵਿੱਤ ਮੰਤਰੀ ਸਾਈਮਨ ਬਰਮਿੰਘਮ ਨੇ ਉਮੀਦ ਜਤਾਈ ਹੈ ਕਿ ਸਾਲ 2022 ਦੇ ਯੂਨੀਵਰਸਿਟੀ ਸੈਸ਼ਨ ਦੌਰਾਨ ਉਕਤ ਵਿਦਿਆਰਥੀਆਂ ਦੇ ਦੇਸ਼ ਵਿੱਚ ਪਰਤਣ ਦੀਆਂ ਸੰਭਾਵਨਾਵਾਂ ਤੋਂ ਹੁਣ ਇਨਕਾਰ ਨਹੀਂ ਕੀਤਾ ਜਾ ਸਕਦਾ।
ਜ਼ਿਕਰਯੋਗ ਹੈ ਕਿ ਆਸਟ੍ਰੇਲੀਆਈ ਯੂਨੀਵਰਸਿਟੀਆਂ ਦੇ ਮੁੱਖ ਕਾਰਜਕਰਤਾ ਕੈਟਰੀਓਨਾ ਜੈਕਸਨ ਨੇ ਵੀ ਕਿਹਾ ਹੈ ਕਿ ਮੌਜੂਦਾ ਸਮਿਆਂ ਵਿੱਚ 130,000 ਦੇ ਕਰੀਬ ਅੰਤਰ ਰਾਸ਼ਟਰੀ ਵਿਦਿਆਰਥੀ, ਜੋ ਕਿ ਵੀਜ਼ਾ ਧਾਰਕ ਵੀ ਹਨ, ਕਰੋਨਾ ਦੀਆਂ ਪਾਬੰਧੀਆਂ ਕਾਰਨ ਦੇਸ਼ ਵਿੱਚ ਨਹੀਂ ਆ ਸਕੇ ਅਤੇ ਜਲਦੀ ਹੀ ਅਸੀਂ ਉਨ੍ਹਾਂ ਨੂੰ ‘ਜੀ ਆਇਆਂ ਨੂੰ’ ਕਹਿਣ ਜਾ ਰਹੇ ਹਾਂ।
ਪ੍ਰਧਾਨ ਮੰਤਰੀ ਸਕਾਟ ਮੋਰੀਸਨ ਇਸ ਬਾਬਤ ਅੱਜ ਕੋਈ ਨਾ ਕੋਈ ਫੈਸਲਾ ਜ਼ਰੂਰ ਐਲਾਨਣਗੇ ਅਤੇ ਹਰ ਕੋਈ ਇਸ ਫੈਸਲੇ ਬਾਰੇ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ।

Install Punjabi Akhbar App

Install
×