ਚੋਣਾਂ ਜਿੱਤਣ ਤੇ… ਘਰੇਲੂ ਹਿੰਸਾ ਅਤੇ ਸਰੀਰਕ ਸ਼ੋਸ਼ਣ ਵਾਲੇ ਪੀੜਿਤਾਂ ਲਈ ਸਰਕਾਰ ਵੱਲੋਂ ਇੱਕ ਨਵੇਂ ਕਮਿਸ਼ਨ ਦੀ ਹੋਵੇਗੀ ਸਥਾਪਨਾ -ਐਨੇ ਰਸਟਨ

ਸਬੰਧਤ ਵਿਭਾਗਾਂ ਦੇ ਮੰਤਰੀ ਐਨੇ ਰਸਟਨ ਨੇ ਫੈਡਰਲ ਸਰਕਾਰ ਦੀ ਇਸ ਘੋਸ਼ਣਾ ਦੀ ਸ਼ਲਾਘਾ ਕਰਦਿਆਂ ਦੱਸਿਆ ਕਿ ਅਗਲੀਆਂ ਚੋਣਾਂ ਦੇ ਜਿੱਤਣ ਨਾਲ, ਫੈਡਰਲ ਸਰਕਾਰ ਇੱਕ ਅਜਿਹੇ ਕਮਿਸ਼ਨ ਸਥਾਪਿਤ ਕਰੇਗੀ ਜੋ ਕਿ ਘਰੇਲੂ ਹਿੰਸਾ ਅਤੇ ਸਰੀਰਕ ਸ਼ੋਸ਼ਣ ਵਾਲੇ ਪੀੜਿਤਾਂ ਲਈ ਮੁੜ ਤੋਂ ਵਸੇਬੇ ਦੇ ਕੰਮ ਕਰੇਗਾ ਅਤੇ ਉਨ੍ਹਾਂ ਦੀ ਖੈਰ-ਖੁਆ ਲਈ ਕੰਮ ਕਰਦਾ ਰਹੇਗਾ। ਇਸ ਵਾਸਤੇ ਸਰਕਾਰ ਨੇ ਅਗਲੇ 5 ਸਾਲਾਂ ਦੀ ਯੋਜਨਾ ਬਣਾਈ ਹੈ ਅਤੇ ਇਸ ਵਾਸਤੇ 22.4 ਮਿਲੀਅਨ ਡਾਲਰਾਂ ਦਾ ਫੰਡ ਵੀ ਜਾਰੀ ਕਰਨਾ ਤੈਅ ਕੀਤਾ ਹੈ।
ਉਨ੍ਹਾਂ ਕਿਹਾ ਕਿ ਇਸ ਕਮਿਸ਼ਨ ਵਿੱਚ ਮੁੱਖ ਕਾਰਜਕਾਰੀ ਅਧਿਕਾਰੀ ਜਾਂ ਕਮਿਸ਼ਨਰ, ਦੇ ਨਾਲ ਪੂਰਾ ਸਟਾਫ ਹੋਵੇਗਾ ਜੋ ਕਿ ਹਰ ਤਰ੍ਹਾਂ ਦੀ ਸੰਭਵ ਖੋਜਬੀਨ ਰਾਹੀਂ ਅਜਿਹੇ ਪੀੜਿਤਾਂ ਦੀ ਮਦਦ ਕਰਦਾ ਰਹੇਗਾ।
ਇਸ ਤੋਂ ਇਲਾਵਾ ਉਨ੍ਹਾਂ ਹੋਰ ਵਾਧੂ 153.4 ਮਿਲੀਅਨ ਡਾਲਰਾਂ ਦਾ ਨਿਵੇਸ਼ ਕਰਕੇ ਇਸ ਖੇਤਰ ਵਿੱਚ 500 ਹੋਰ ਵਾਧੂ ਕਾਮਿਆਂ ਦੇ ਭਰਤੀ ਕਰਨ ਦੀ ਵੀ ਗੱਲ ਕੀਤੀ ਜੋ ਕਿ ਪੀੜਿਤ ਜਾਂ ਕਿਸੇ ਮੁਸੀਬਤ ਵਿੱਚ ਫਸੀਆਂ ਮਹਿਲਾਵਾਂ ਦੀ ਮਦਦ ਲਈ ਹਮੇਸ਼ਾ ਤਾਇਨਾਤ ਰਹਿਣਗੇ।
ਉਨ੍ਹਾਂ ਇਹ ਵੀ ਕਿਹਾ ਕਿ ਉਕਤ ਜਿਹੜੀ ਫੋਰਸ ਖੜ੍ਹੀ ਕੀਤੀ ਜਾਵੇਗੀ ਉਸਦਾ 50% ਹਿੱਸਾ ਪੇਂਡੂ ਖੇਤਰਾਂ ਅਤੇ ਰਿਜਨਲ ਆਸਟ੍ਰੇਲੀਆ ਆਦਿ ਖੇਤਰਾਂ ਵਿੱਚ ਕਾਰਜਰਤ ਰਹੇਗਾ।
ਸਰਕਾਰ ਨੇ ਇਸ ਮਦਦ ਬਾਬਤ ਪਹਿਲਾਂ ਤੋਂ ਹੀ ਹੈਲਪ ਲਾਈਨਾਂ ਆਦਿ ਦੀ ਸ਼ੁਰੂਆਤ ਕੀਤੀ ਹੋਈ ਹੈ ਅਤੇ ਜ਼ਰੂਰਤ ਪੈਣ ਤੇ ਇਨ੍ਹਾਂ ਹੈਲਪ ਲਾਈਨਾਂ ਆਦਿ ਉਪਰ ਸੰਪਰਕ ਸਾਧਿਆ ਜਾ ਸਕਦਾ ਹੈ।
(call 1800RESPECT on 1800 737 732 or visit 1800 RESPECT.org.au. In an emergency, call 000)
ਪੁਰਸ਼ਾਂ ਦੀ ਸੁਰੱਖਿਆ ਜਾਂ ਘਰੇਲੂ ਹਿੰਸਾ ਪ੍ਰਤੀ ਵੀ ਮਦਦਗਾਰ ਲਾਈਨਾਂ ਉਪਲੱਭਧ ਹਨ ਅਤੇ ਇਸ ਵਾਸਤੇ 1300 766 491 ਤੇ ਸੰਪਰਕ ਕੀਤਾ ਜਾ ਸਕਦਾ ਹੈ।

Install Punjabi Akhbar App

Install
×