‘ਜਾਬ-ਐਕਟਿਵ’ ਸਕੀਮਾਂ ਨੂੰ ਸਰਕਾਰ ਕਰ ਰਹੀ ਹੈ ਖ਼ਤਮ….?

ਕੀ ਕਿਹਾ ਰੌਜ਼ਗਾਰ ਮੰਤਰੀ ਨੇ….?

ਫੈਡਰਲ ਸਰਕਾਰ ਵੱਲੋਂ ਨਵੇਂ ਚੁੱਕੇ ਜਾ ਰਹੇ ਕਦਮਾਂ ਵਿੱਚ ‘ਜਾਬ-ਐਕਟਿਵ’ ਕਾਫੀ ਚਰਚਾ ਵਿੱਚ ਹੈ ਅਤੇ ਇਸ ਬਾਬਤ ਦੱਸਿਆ ਕਿ ਆਉਣ ਵਾਲੇ ਜੁਲਾਈ ਦੇ ਮਹੀਨੇ ਤੋਂ ਮੌਜੂਦਾ ਜਾਬ ਐਕਟਿਵ ਸਕੀਮ, ਜਿਸ ਦੇ ਤਹਿਤ, ਕੋਈ ਵੀ ਬੇਰੌਜ਼ਗਾਰ ਵਿਅਕਤੀ, ਪ੍ਰਤੀ ਮਹੀਨਾ 20 ਜਾਬਾਂ ਲਈ ਅਰਜ਼ੀਆਂ ਦੇ ਸਕਦਾ ਹੈ, ਨੂੰ ਖ਼ਤਮ ਕੀਤਾ ਜਾ ਰਿਹਾ ਹੈ।
ਰੌਜ਼ਗਾਰ ਮੰਤਰੀ -ਟੋਨੀ ਬਰਕ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਹੈ ਕਿ ਇਸ ਦੇ ਬਦਲ ਵਿੱਚ ਇੱਕ ਨਵਾਂ ਪੁਆਇੰਟਾਂ ਤੇ ਆਧਾਰਿਤ ਸਿਸਟਮ ਲਿਆਂਦਾ ਜਾ ਰਿਹਾ ਹੈ ਜਿਸ ਨਾਲ ਕਿ ਕੋਈ ਵੀ ਬੇਰੌਜ਼ਗਾਰ ਵਿਅਕਤੀ ਜਾਬਾਂ ਵਾਸਤੇ ਅਪਲਾਈ ਕਰਨ ਦੇ ਨਾਲ ਨਾਲ ਪੁਆਇੰਟ ਵੀ ਅਰਜਿਤ ਕਰ ਸਕਣਗੇ ਅਤੇ ਇਨ੍ਹਾਂ ਪੁਆਇੰਟਾਂ ਦੇ ਬਦਲੇ ਉਨ੍ਹਾਂ ਨੂੰ ਪੈਸੇ ਦੀ ਬਚਤ ਹੋਵੇਗੀ ਅਤੇ ਨਾਲ ਹੀ ਨਵੀਆਂ ਸਿਖਲਾਈਆਂ ਆਦਿ ਲੈਣ ਦੇ ਮੌਕੇ ਵੀ ਪ੍ਰਦਾਨ ਕੀਤੇ ਜਾਣਗੇ।
ਉਨ੍ਹਾਂ ਇਹ ਵੀ ਕਿਹਾ ਕਿ ਨਵੀਂ ਸਕੀਮ ਵਿੱਚ ਕੁੱਝ ਕੁ ਖ਼ਾਮੀਆਂ ਵੀ ਹਨ ਪਰੰਤੂ ਜਲਦੀ ਹੀ ਇਨ੍ਹਾਂ ਖ਼ਾਮੀਆਂ ਨੂੰ ਖ਼ਤਮ ਕਰ ਲਿਆ ਜਾਵੇਗਾ ਅਤੇ ਲੋਕਾਂ ਨੂੰ ਦੋਹਰਾ ਫਾਇਦਾ ਦਿੱਤਾ ਜਾਵੇਗਾ।
ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਇਹੋ ਚਾਹੁੰਦੀ ਹੈ ਕਿ ਲੋਕਾਂ ਨੂੰ ਅਸਲ ਵਿੱਚ ਰੌਜ਼ਗਾਰ ਮਿਲੇ ਨਾਂ ਕਿ ਮੀਡੀਆ ਸਟੰਟ ਲੋਕਾਂ ਦੇ ਅੱਗੇ ਪੇਸ਼ ਕੀਤੇ ਜਾਣ ਅਤੇ ਫੌਕੀ ਵਾਹ-ਵਾਹੀ ਲੁੱਟੀ ਜਾਵੇ।