ਨਿਊ ਸਾਊਥ ਵੇਲਜ਼ ਸਰਕਾਰ ਵੱਲੋਂ 50 ਤੋਂ ਵੀ ਜ਼ਿਆਦਾ ਇਲੈਕਟ੍ਰਿਕ ਬੱਸਾਂ ਲਈ ਤਿਆਰੀ

ਸੜਕ ਪਰਿਵਹਨ ਮੰਤੀ ਐਂਡ੍ਰਿਊ ਕਨਸਟੈਂਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਾਤਾਵਰਣ ਦੀ ਸਾਂਭ ਸੰਭਾਲ ਦੇ ਮੱਦੇਨਜ਼ਰ, ਰਾਜ ਸਰਕਾਰ ਨੇ ਰਾਜ ਦੀਆਂ ਸੜਕਾਂ ਉਪਰ ਆਉਣ ਵਾਲੇ ਨਵੇਂ ਸਾਲ ਵਿੱਚ 50 ਤੋਂ ਵੀ ਵੱਧ ਇਲੈਕਟ੍ਰਿਕ ਬੱਸਾਂ ਵੱਖਰੇ ਵੱਖਰੇ ਰੂਟਾਂ ਉਪਰ ਚਲਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਸਰਕਾਰ ਦੀ ਯੋਜਨਾ ਇਸ ਤਰ੍ਹਾਂ ਕਿ ਰਾਜ ਅੰਦਰ ਚਲ ਰਹੀਆਂ 8,000 ਬੱਸਾਂ ਨੂੰ ‘ਜ਼ੀਰੋ ਅਮਿਸ਼ਨ’ ਮਤਲਭ ਕੋਈ ਧੂੰਆਂ ਹੀ ਨਹੀਂ, ਵਾਲੀ ਤਕਨੀਕ ਨਾਲ ਜੋੜਿਆ ਜਾਵੇ। ਬੀਤੇ 18 ਮਹੀਨਿਆਂ ਤੋਂ ਰਾਜ ਦੇ ਵੱਖ ਵੱਖ ਖੇਤਰਾਂ ਅੰਦਰ 5 ਅਜਿਹੀਆਂ ਹੀ ਬੱਸਾਂ ਚਲਾਈਆਂ ਜਾ ਰਹੀਆਂ ਹਨ ਅਤੇ ਡ੍ਰਾਈਵਰਾਂ ਅਤੇ ਯਾਤਰੀਆਂ, ਹਰ ਪਾਸੋਂ ਇਸ ਦੀ ਪਾਜ਼ਿਟਿਵ ਰਿਪੋਰਟ ਹੀ ਆ ਰਹੀ ਹੈ। 2021 ਦੇ ਪਹਿਲੇ ਤਿੰਨ ਮਹੀਨਿਆਂ ਅੰਦਰ ਇਸ ਨਵੇਂ ਪ੍ਰਾਜੈਕਟ ਦੀ ਸ਼ੁਰੂਆਤ ਕਰ ਲਈ ਜਾਵੇਗੀ ਅਤੇ 50 ਤੋਂ ਵੀ ਵੱਧ ਇਲੈਕਟ੍ਰਿਕ ਬੱਸਾਂ ਸੜਕਾਂ ਉਪਰ ਦੌੜਦੀਆਂ ਨਜ਼ਰ ਆਉਣਗੀਆਂ ਅਤੇ ਜਨਤਕ ਸੇਵਾ ਵਿੱਚ ਹਾਜ਼ਿਰ ਹੋਣਗੀਆਂ। ਸਰਕਾਰ ਨੇ ਇਸ ਟੀਚੇ ਨੂੰ ਪੂਰਨ ਲਈ ਬੀ.ਸੀ.ਆਈ., ਯੂਟੌਂਗ, ਨੈਕਸਪੋਰਟ ਬੀ.ਵਾਈ.ਡੀ. ਗੈਮੀਲੈਂਡ ਅਤੇ ਨੈਕਸਪੋਰਟ ਬੀ.ਵਾਈ.ਡੀ. ਵੋਲਗਰੈਨ ਵਰਗੀਆਂ ਕੰਪਨੀਆਂ ਨੂੰ ਆਰਡਰ ਦੇ ਦਿੱਤੇ ਹਨ। ਇਨ੍ਹਾਂ ਬੱਸਾਂ ਨੂੰ ਪੁੰਛਬੌਲ ਬੱਸ ਕੰਪਨੀ, ਬੂਸਾਬਾਉਟ ਅਤੇ ਇੰਟਰਲਾਈਨ (ਦੱਖਣੀ-ਪੱਛਮੀ ਖੇਤਰ), ਟ੍ਰਾਂਸਡੇਵ -ਉਤਰੀ ਖੇਤਰ, ਆਦਿ ਅਤੇ ਹੋਰ ਵੀ ਅਜਿਹੀਆਂ ਬੱਸ ਕੰਪਨੀਆਂ, ਇਲੈਕਟ੍ਰਿਕ ਬੱਸਾਂ ਨੂੰ ਖਰੀਦਣਗੀਆਂ ਅਤੇ ਰੂਟਾਂ ਉਪਰ ਚਲਾਉਣਗੀਆਂ। ਗ੍ਰੇਟਰ ਸਿਡਨੀ ਤੋਂ ਰਾਜ ਦੇ ਵਧੀਕ ਸੈਕਟਰੀ ਐਲਿਜ਼ਾਬੈਥ ਮਾਇਲਡਵਾਟਰ ਨੇ ਕਿਹਾ ਕਿ ਸਰਕਾਰ ਦਾ ਇਹ ਵਧੀਆ ਉਪਰਾਲਾ ਹੈ ਅਤੇ ਜਿੱਥੇ ਇਸ ਨਾਲ ਸਥਾਨਕ ਉਦਯੋਗਾਂ ਨੂੰ ਫਾਇਦਾ ਹੋ ਰਿਹਾ ਹੈ ਉਥੇ ਇਸ ਨਾਲ ਵਾਤਾਵਰਣ ਦੇ ਬਦਲਾਅ ਵਿੱਚ ਵੀ ਫਾਇਦਾ ਹੀ ਹੋਵੇਗਾ।

Install Punjabi Akhbar App

Install
×