ਕੋਈ ਦੱਬੇ ਜਾਂ ਨਾ ਦੱਬੇ ਪਰ ਗੂਗਲ ਨੱਪ ਰਿਹੈ ਤੁਹਾਡੀ ਪੈੜ: ਮੋਬਾਇਲ ਫੋਨਾਂ ‘ਤੇ ਚਲਦੀ ‘ਗੂਗਲ ਮੈਪ’ ਐਪਲੀਕੇਸ਼ਨ ਬਣਾ ਲੈਂਦੀ ਹੈ ਤੁਹਾਡਾ ‘ਟ੍ਰੈਵਲਿੰਗ ਟ੍ਰੈਕ’

NZ PIC 19 Aug-2
ਅੱਜ ਜੇਕਰ ਕਹਿ ਲਈਏ ਕਿ ਸਾਰੀ ਦੁਨੀਆਂ ਮੁੱਠੀ ਦੇ ਵਿਚ ਫੜੇ ਮੋਬਾਇਲ ਦੇ ਵਿਚ ਹੀ ਹੈ ਤਾਂ ਕਿਸੀ ਨੂੰ ਕੋਈ ਹੈਰਾਨੀ ਨਹੀਂ ਹੋਵੇਗੀ। ਅੱਜ ਤੱਕ ਹਰ ਚਲਾਕ ਵਿਅਕਤੀ ਘਰੋਂ ਨਿਕਲ ਕੇ ਇਹੀ ਸੋਚਦਾ ਰਹਿੰਦਾ ਸੀ ਕਿ ਘਰਦਿਆਂ ਨੂੰ ਕਿਹੜਾ ਪਤਾ ਲੱਗਣਾ ਥੋੜਾ੍ਹ ਇਧਰ-ਉਧਰ ਵੀ ਗੇੜਾ ਲਾ ਲਓ, ਕਿਹੜਾ ਕੋਈ ਪੈੜ ਦੱਬ ਰਿਹੈ। ਪਰ ਹੁਣ ਕਿਸੇ ਨੂੰ ਪੈੜ ਦੱਬਣ ਦੀ ਵੀ ਲੋੜ ਨਹੀਂ ਬੱਸ ਆਪਣੇ ਫੋਨ ਦੀ ਗੂਗਲ ਮੈਪਸ ਐਪਲੀਕੇਸ਼ਨ ਚਲਦੀ ਰੱਖੋ, ਚਾਹੇ ਨਾ ਵੀ ਰੱਖੋ ਤਾਂ ਵੀ ਫੋਨ ਸਰਵਿਸ ਮੁਹੱਈਆ ਕਰਵਾਉਣ ਵਾਲੀਆਂ ਕੰਪਨੀਆਂ ਤੁਹਾਡੀ ਪੂਰੀ ਪੈੜ ਦੱਬ ਰਹੀਆਂ ਹਨ। ਫੋਨ ਦੇ ਉਤੇ ਜੇਕਰ ਐਪਲੀਕੇਸ਼ਨ ਚਲਦੀ ਹੋਵੇ ਤਾਂ ਸਾਰਾ ਟ੍ਰੈਵਲਿੰਗ ਟ੍ਰੈਕ ਤੁਸੀਂ ਖੁੱਦ ਵੀ ਵੇਖ ਸਕਦੇ ਹੋ, ਗੂਗਲ ਤਾਂ ਰੱਖ ਹੀ ਰਿਹੈ ਸਾਰਾ ਕੁਝ। ਅੱਜ ਕੱਲ੍ਹ ਅਪਰਾਧਿਕ ਮਾਮਲਿਆਂ ਦੇ ਵਿਚ ਅਡਵਾਂਸ ਮੁਲਕਾਂ ਦੀ ਪੁਲਿਸ ਵੀ ਇਸਦੀ ਮਦਦ ਨਾਲ ਦੋਸ਼ੀਆਂ ਤੱਕ ਪਹੁੰਚ ਬਣਾ ਲੈਂਦੀ ਹੈ। ਤੁਹਾਡੇ ਜੀ.ਮੇਲ ਅਕਾਊਂਟ ਉਤੇ ਇਕ ਪ੍ਰੋਫਾਈਲ ਤਿਆਰ ਹੋ ਜਾਂਦੀ ਹੈ ਜਿਸ ਨੂੰ ਕਿਸੇ ਵੇਲੇ ਵੀ ਵੇਖਿਆ ਜਾ ਸਕਦਾ ਹੈ।
ਗੂਗਲ ਇਹ ਕਿਉਂ ਕਰ ਰਿਹਾ ਹੈ? ਦੇ ਜਵਾਬ ਵਿਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਸਭ ਗਾਹਕਾਂ ਦੇ ਫਾਇਦੇ ਵਾਸਤੇ ਅਤੇ ਇਸ਼ਤਿਹਾਰ ਦਾਤਾਵਾਂ ਦੇ ਫਾਇਦੇ ਵਿਚ ਹੈ। ਜੇਕਰ ਕੋਈ ਵਿਅਕਤੀ ਦੂਜੇ ਸ਼ਹਿਰ ਜਾਂਦਾ ਹੈ ਤਾਂ ਫੋਨ ਦਸ ਦਿੰਦਾ ਹੈ ਕਿ ਉਹ ਕਿੱਥੇ ਹੈ ਅਤੇ ਇਸ਼ਤਿਹਾਰ ਸਰਵਰ ਉਸ ਜਗ੍ਹਾਂ ਦੇ ਇਸ਼ਤਿਹਾਰ ਵਿਖਾਉਣ ਲੱਗਦਾ ਹੈ।