ਗੂਗਲ ਲਿਆ ਰਿਹਾ ਹੈ ਨਾਨੋਪਿੱਲ – ‘ਬਿਮਾਰੀਆਂ’ ਦੇ ਸਰਚ ਲਈ ਬਣਾਈ ਜਾ ਰਹੀ ਹੈ ਨਵੀਂ ਗੋਲੀ-ਕੈਂਸਰ ਅਤੇ ਦਿਲ ਦੇ ਰੋਗਾਂ ਦਾ ਲੱਗੇਗਾ ਪਤਾ

Google-PILL

ਇੰਟਰਨੈਟ ਉਤੇ ਅੱਜ ‘ਗੂਗਲ’ ਸਭ ਤੋਂ ਵੱਧ ਵਰਤੋਂ ਵਿਚ ਆਉਣ ਵਾਲਾ ‘ਸਰਚ ਇੰਜਣ’ (ਲੱਭਣ ਵਾਲਾ ਇੰਜਣ) ਹੈ। ਹੁਣ ਗੂਗਲ ਨੇ ਨਵਾਂ ਕੀਰਤੀਮਾਨ ਸਥਾਪਿਤ ਕਰਦਿਆਂ ਇਹ ‘ਗੂਗਲ ਸਰਚ’ ਨੂੰ ਸਰੀਰਾਂ ਅੰਦਰ ਪਹੁੰਚਾਉਣ ਦੀ ਤਿਆਰੀ ਕਰ ਲਈ ਹੈ। ਗੂਗਲ ਵੱਲੋਂ ਇਕ ਅਜਹੀ ਗੋਲੀ ਬਣਾਈ ਜਾ ਰਹੀ ਹੈ ਜਿਹੜੀ ਕਿ ਸਰੀਰ ਦੇ ਅੰਦਰ ਜਾ ਕੇ ਤੁਹਾਡੇ ਅੰਦਰ ਖਤਰਨਾਕ ਬਿਮਾਰੀਆਂ ਜਿਹੜੀਆਂ ਮੌਤ ਨੂੰ ਵਾਜ਼ਾਂ ਮਾਰ ਰਹੀਆਂ ਹੁੰਦੀਆਂ ਹਨ, ਨੂੰ ਤੁਹਾਡੇ ਸਾਹਮਣੇ ਪ੍ਰਗਟ ਕਰੇਗਾ। ਇਹ ਗੋਲੀ ਬਿਮਾਰੀ ਹੋਣ ਤੋਂ ਪਹਿਲਾਂ ਹੀ ਦੱਸ ਦਿਆ ਕਰੇਗੀ ਕਿ ਇਸ ਨੂੰ ਕਿਹੜੀ ਬਿਮਾਰੀ ਕਿੰਨੇ ਸਮੇਂ ਬਾਅਦ ਲਗ ਸਕਦੀ ਹੈ। ‘ਲਾਈਫ ਸਾਇੰਸ’ ਟੀਮ ਗੂਗਲ ਐਕਸ ਲੈਬ ਦੇ ਵਿਚ ਅਜਿਹੇ ਅਧਿਐਨ ਕਰਨ ਲੱਗੀ ਹੋਈ ਹੈ। ਗੋਲੀ ਅੰਦਰ ਪਾਏ ਪਦਾਰਥ ਖੂਨ ਦੇ ਵਿਚ ਰਲ ਜਾਣਗੇ ਅਤੇ ਫਿਰ ਖੂਨ ਦੇ ਵਿਚ ਬਿਮਾਰੀ ਯੂਕਤ ਸੈਲਾਂ ਦੀ ਪਛਾਣ ਕਰਕੇ ਦੱਸਿਆ ਕਰਨਗੇ ਕਿ ਇਸ ਸਰੀਰ ਨੂੰ ਕੋਈ ‘ਲਾਈਫ ਥ੍ਰੈਟਨਿੰਗ’ ਬਿਮਾਰੀ ਤਾਂ ਨਹੀਂ। ਸੋ ਗੂਗਲ ਜਲਦੀ ਹੀ ਨਾਨੋਪਿੱਲ ਲਿਆ ਰਿਹਾ ਹੈ ਜੋ ਕਿ ਸਰੀਰਾਂ ਦੇ ਅੰਦਰ ਸਰਚ ਕਰਿਆ ਕਰੇਗੀ।