ਯੂਟਿਊਬ ਦੇ ਇੱਕ ਚੈਨਲ (ਫਰੈਂਡਲੀ ਜੋਰਡੀਜ਼) ਉਪਰ ਆਪੱਤੀ ਜਨਕ ਵੀਡੀਓ ਪ੍ਰੋਗਰਾਮ ਪੇਸ਼ ਕਰਨ ਦੇ ਕਾਰਨ ਨਿਊ ਸਾਊਥ ਵੇਲਜ਼ ਦੇ ਸਾਬਕਾ ਵਧੀਕ ਪ੍ਰੀਮੀਅਰ -ਜੋਹਨ ਬੈਰੀਲੈਰੋ ਨੇ ਗੂਗਲ ਉਪਰ ਮੁਕੱਦਮਾ ਠੋਕ ਦਿੱਤਾ ਸੀ ਅਤੇ ਇਸੇ ਮੁਕੱਦਮੇ ਕਾਰਨ ਯੂਟਿਊਬ ਦੇ ਉਕਤ ਚੈਨਲ ਦੇ ਮਾਲਿਕ ਜੋਰਡਨ ਸ਼ੈਂਕਸ ਨੂੰ ਸਜ਼ਾ ਵੀ ਹੋ ਸਕਦੀ ਹੈ ਅਤੇ ਗੂਗਲ ਨੂੰ 715,000 ਡਾਲਰਾਂ ਦਾ ਜੁਰਮਾਨਾ ਸ੍ਰੀ ਬੈਰੀਲੈਰੋ ਨੂੰ ਮੁਆਵਜ਼ੇ ਵੱਜੋਂ ਅਦਾ ਕਰਨ ਦਾ ਹੁਕਮ ਵੀ ਮਾਣਯੋਗ ਅਦਾਲਤ ਵੱਲੋਂ ਸੁਣਾਇਆ ਗਿਆ ਹੈ।
ਮੁਕੱਦਮੇ ਦੌਰਾਨ ਇਲਜ਼ਾਮ ਲਗਾਏ ਗਏ ਸਨ ਕਿ ਸਬੰਧਤ ਵੀਡੀਓ ਪ੍ਰੋਗਰਾਮ ਵਿੱਚ ਸਾਊਥ ਵੇਲਜ਼ ਦੇ ਸਾਬਕਾ ਵਧੀਕ ਪ੍ਰੀਮੀਅਰ -ਜੋਹਨ ਬੈਰੀਲੈਰੋ ਨੂੰ ਇੱਕ ਗ਼ੈਰ ਜ਼ਿੰਮਵਾਰ ਅਤੇ ਚਰਿੱਤਰਹੀਨ ਠੱਗ ਕਹਿੰਦਿਆਂ ਹੋਇਆਂ ਕਿਹਾ ਗਿਆ ਸੀ ਸ੍ਰੀ ਬੈਰੀਲੈਰੋ ਨੇ 9 ਵਾਰੀ ਅਦਾਲਤ ਵਿੱਚ ਝੂਠ ਬੋਲਿਆ ਹੈ ਅਤੇ ਉਹ ਬਲੈਕਮੇਲ ਵਰਗੇ ਇਲਜ਼ਾਮਾਂ ਦੇ ਵੀ ਆਦਿ ਹਨ -ਇਸ ਵਾਸਤੇ ਸ੍ਰੀ ਬੈਰੋਲੈਰੋ ਨੂੰ ਜੇਲ੍ਹ ਵਿੱਚ ਬੰਦ ਕਰ ਦੇਣਾ ਚਾਹੀਦਾ ਹੈ।
ਮੁਕੱਦਮੇ ਦੇ ਸ਼ੁਰੂਆਤ ਵਿੱਚ ਤਾਂ ਗੁਗਲ ਨੇ ਵੀ ਇਸ ਦੇ ਖ਼ਿਲਾਫ਼ ਕਿਲ੍ਹਾਬੰਧੀ ਕੀਤੀ ਸੀ ਪਰੰਤੂ ਮੁਕੱਦਮੇ ਦੀ ਨਜ਼ਾਕਤ ਨੂੰ ਸਮਝਦਿਆਂ ਹੋਇਆਂ, ਜਲਦੀ ਹੀ ਇਸਤੋਂ ਹੱਥ ਖਿੱਚ ਲਏ ਸਨ।