ਸਲਾਮ ਹੈ ਛਪਾਈ ਮਸ਼ੀਨ ਦੇ ਜਨਮ ਦਾਤਾ ਨੂੰ

ਗੂਗਲ ਮਨਾ ਰਿਹੈ ਜੋਹਾਨਸ ਗੁਟਨਬਰਗ ਦੀ ਸ਼ਤਾਬਦੀ ਜਿਸ ਦੀ ਬਣਾਈ ਮਸ਼ੀਨ ਉਤੇ 1455 ਵਿਚ ਪਹਿਲੀ ਵਾਰ ਛਪੀ ਸੀ ਬਾਈਬਲ

ਔਕਲੈਂਡ :-ਦੁਨੀਆ ’ਤੇ ਕੁੱਝ ਅਲੱਗ ਹੀ ਕਰ ਗਏ ਲੋਕਾਂ ਦੀ ਯਾਦਾਂ ਭਾਵੇਂ ਆਮ ਜਨਤਾ ਆਪਣੇ ਦਿਲਾਂ ਵਿਚੋਂ ਧੁੰਦਲੀਆਂ ਕਰ ਰਹੀ ਹੈ, ਪਰ ਸ਼ਾਬਾਸ਼ ਹੈ ਗੂਗਲ (ਸੀ.ਈ.ਓ ਸੁੰਦਰ ਪਿਚਾਈ-ਭਾਰਤੀ) ਅਦਾਰੇ ਦੇ ਜਿਹੜਾ ਸਮੇਂ-ਸਮੇਂ ਅਜਿਹੇ ਮਹਾਨ ਕਾਢਕਾਰਾਂ ਨੂੰ ਤੁਹਾਡੇ ਸਾਹਮਣ ਲਿਆ ਖੜ੍ਹਾ ਕਰਦੇ ਹਨ। ਬੀਤੇ ਕੱਲ੍ਹ ਗੂਗਲ ਦੇ ਡੂਡਲ ਵਜੋਂ ਮਹਾਨ ਖੋਜੀ  ਜੌਹਾਨਸ ਗੁਟਨਬਰਗ ਬਾਰੇ  ਲੋਗੋ ਲਗਾਇਆ ਗਿਆ ਹੈ। ਇਹ ਉਹ ਵਿਅਕਤੀ ਹੈ ਜਿਸ ਦੀ ਜਨਮ ਤਰੀਕ 24 ਜੂਨ 1400 ਮੰਨੀ ਗਈ ਹੈ ਜਦ ਕਿ ਉਸਦੀ ਮੌਤ 3 ਫਰਵਰੀ 1468 ਦੀ ਹੈ। ਜਰਮਨ ਦੇ ਸ਼ਹਿਰ ਮੇਨਜ਼ ਵਿਖੇ ਪੈਦਾ ਹੋਏ ਇਸ ਮਹਾਨ ਵਿਅਕਤੀ ਨੇ ਛਪਾਈ ਵਾਲੀ ਮਸ਼ੀਨ ਦੀ ਕਾਢ ਕੱਢੀ ਸੀ। ਜਿਨ੍ਹਾਂ ਨੇ ਛਾਪੇ ਖਾਨੇ ਵਾਲੀਆਂ ਮਸ਼ੀਨਾਂ ਵੇਖੀਆਂ ਹਨ ਇਹ ਉਸੇ ਤਰ੍ਹਾਂ ਦੀ ਮਸ਼ੀਨ ਹੁੰਦੀ ਸੀ। ਧਾਤੂ ਦੇ ਬਣੇ ਅੱਖਰ ਅਤੇ ਹੋਰ ਲੋਗੋ ਇਸ ਮਸ਼ੀਨ ਦੇ ਰਾਹੀਂ ਛਾਪੇ ਜਾਂਦੇ ਸਨ ਅਤੇ ਜਦੋਂ ਅੱਖਰਾਂ ਨੂੰ ਜੋੜਿਆ ਜਾਂਦਾ ਸੀ ਤਾਂ ਉਹ ਮੋਹਰ ਵਾਂਗ ਪੁੱਠੇ ਦਿਸਦੇ ਹੁੰਦੇ ਹਨ। 1455 ਦੇ ਵਿਚ ਇਸ ਦੀ ਬਣਾਈ ਮਸ਼ੀਨ ਉਤੇ ਪਹਿਲੀ ਵਾਰ ਬਾਈਬਲ ਛਾਪੀ ਗਈ ਸੀ ਜਿਸ ਦੇ ਇਕ ਸਫੇ ਉਤੇ 42 ਲਾਈਨਾਂ ਹੁੰਦੀਆਂ ਸਨ। ਇਸ ਇਕ ਬਾਈਬਲ ਦੀ ਕੀਮਤ 30 ਫਲੋਰਿਨ (ਲਗਪਗ 3.5 ਗ੍ਰਾਮ ਸ਼ੁੱਧ ਸੋਨਾ) ਰੱਖੀ ਗਈ  ਗਈ ਸੀ ਜੋ ਕਿ ਉਸ ਵੇਲੇ ਇਕ ਕਲਰਕ ਦੀ ਤਿੰਨ ਸਾਲ ਦੀ ਤਨਖਾਹ ਦੇ ਬਰਾਬਰ ਸੀ। ਇਸ ਮਹਾਨ ਖੋਜਕਾਰ ਦੀ ਤਸਵੀਰ ਵੀ ਦਾੜੀ ਵਾਲੀ ਪ੍ਰਚਲਿਤ ਹੈ ਅਤੇ ਜਿਆਦਾਤਰ ਖੋਜੀ ਅਜਿਹੇ ਸਰੂਪ ਵਿਚ ਹੀ ਮਿਲਦੇ ਹਨ। ਅੱਜ ਗੂਗਲ ਨੇ ਇਸ ਮਹਾਨ ਖੋਜੀ ਨੂੰ ਯਾਦ ਕੀਤਾ ਹੈ ਅਤੇ ਅਸੀਂ ਵੀ ਇਸ ਨੂੰ ਸਲਾਮ ਕਰਦੇ ਹਾਂ। ਜੇਕਰ ਛਪਾਈ ਦਾ ਯੁੱਗ ਸ਼ੁਰੂ ਨਾ ਹੰੁਦਾ ਤਾਂ ਅੱਜ ਸਾਡੇ ਹੱਥਾਂ ਵਿਚ ਕਿਤਾਬਾਂ, ਅਖਬਾਰਾਂ ਅਤੇ ਹੋਰ ਸਾਹਿਤ ਮੌਜੂਦ ਨਾ ਹੁੰਦਾ। ਇਸ ਮਹਾਨ ਖੋਜਕਾਰ ਨੇ ਉਕਰੇ ਅੱਖਰਾਂ ਦੀ ਛਪਾਈ ਵਿਚ ਵੀ ਵੱਡਾ ਯੋਗਦਾਨ ਪਾਇਆ।

ਇਸ ਵੇਲੇ ਜਿੱਥੇ ਇਸ ਮਹਾਨ ਕਾਢਕਾਰ ਦੇ ਨਾਂਅ ’ਤੇ ਅਜਾਇਬ ਘਰ ਬਣਿਆ ਹੈ ਉਥੋਂ ਲਗਪਗ 28 ਕਿਲੋਮੀਟਰ ਦੂਰ ਗੁਰਦੁਆਰਾ ਸਿੱਖ ਸੈਂਟਰ ਵੀ ਮੌਜੂਦ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਸਰੂਪ ਦੀ ਛਪਾਈ 1864 ਦੇ ਵਿਚ ਹੋਈ ਮਿਲਦੀ ਹੈ, ਇਸ ਤੋਂ ਪਹਿਲਾਂ ਹੱਥ ਲਿਖਤ ਸ੍ਰੀ ਗੁਰੂ ਗ੍ਰੰਥ ਸਾਹਿਬ ਬਾਰੇ ਹੀ ਲਿਖਿਆ ਮਿਲਦਾ ਹੈ। 1604 ਦੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਥਾਪਨਾ ਕੀਤੀ ਗਈ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਹੱਥ ਲਿਖਤ ਸਰੂਪ ਇਸ ਵੇਲੇ ਕਰਤਾਰਪੁਰ ਵਿਖੇ ਸੋਢੀ ਪਰਿਵਾਰ ਦੇ ਕੋਲ ਹੈ, ਜਿਸ ਦੇ ਦਰਸ਼ਨ ਵਿਸਾਖੀ ਵਾਲੇ ਦਿਨ ਕਰਵਾਏ ਜਾਂਦੇ ਹਨ।
ਭਾਰਤ ਦੇ ਵਿਚ ਪਿ੍ਰੰਟਿੰਗ ਮਸ਼ੀਨ ਦਾ ਯੁੱਗ 30 ਅਪ੍ਰੈਲ 1556 ਨੂੰ ਗੋਆ ਤੋਂ ਸ਼ੁਰੂ ਹੋਇਆ ਮਿਲਦਾ ਹੈ। ਇਹ ਮਸ਼ੀਨ ਪੁਰਤਗਾਲ ਤੋਂ ਆਈ ਸੀ। 1780 ਦੇ ਵਿਚ ਬੰਗਾਲ ਗਜ਼ਟ ਨਾਂਅ ਦਾ ਅਖਬਾਰ ਪਹਿਲੀ ਵਾਰ ਮਸ਼ੀਨ ਉਤੇ ਛੱਪਿਆ ਸੀ। ਪਹਿਲਾ ਪੰਜਾਬੀ ਅਖਬਾਰ ਪਹਿਲੀ ਮਾਰਚ 1867 ਨੂੰ ਛਪਿਆ ਮਿਲਦਾ ਹੈ ਅਤੇ 2017 ਦੇ ਵਿਚ 150 ਸਾਲਾ ਦਿਵਸ ਮਨਾਇਆ ਜਾ ਚੁੱਕਾ ਹੈ।
The milestones
1876 ‘Akal Parkash’, in which Punjabi was written in Gurmukhi script, was a complete Punjabi newspaper
1885 By carrying Maharaja Duleep Singh’s photograph, ‘Punjabi Darpan’ printed the first-ever photograph in Punjabi journalism. It was also the first paper to give space to letters to editor
1886 ‘Sudharak’ (reformer) by Prof Gurmakh Singh was the first one to give space to cartoons
1905 ‘Chitar Pattar’ by Sewa Singh Photographer was the first Punjabi newspaper based on photographs
1914 ‘Shaheed’ (martyr) edited by Charan Singh Saheed from Amritsar was the first daily in Punjabi language

Install Punjabi Akhbar App

Install
×