ਗੂਗਲ ਕਲੰਡਰ ਵੀ ਹੁਣ ਹੈਕਰਾਂ ਦੇ ਚੁੰਗਲ ‘ਚ – ਗੂਗਲ ਕੰਪਨੀ ਸਪੈਮ ਦਾ ਤੋੜ ਲੱਭਣ ‘ਚ ਅਸਮਰਥ

news lasara 190612 google calender hakers

(ਬ੍ਰਿਸਬੇਨ 12 ਜੂਨ) ਸੂਚਨਾ ਤਕਨੌਲਜ਼ੀ ਦੇ ਮਜ਼ੂਦਾ ਦੌਰ ਵਿੱਚ ਜਿੱਥੇ ਗੂਗਲ ਦੀਆਂ ਸੇਵਾਵਾਂ ਨੂੰ ਕਾਫੀ ਸੁਰੱਖਿਅਤ ਮੰਨਿਆ ਜਾਂਦਾ ਹੈ ਅਤੇ ਵਿਸ਼ਵ ਭਰ ਦੇ ਯੂਜ਼ਰਸ ਭਰੋਸਾ ਕਰਦੇ ਹਨ ਕਿ ਉਹਨਾਂ ਦਾ ਡਾਟਾ ਸੁਰੱਖਿਅਤ ਹੱਥਾਂ ‘ਚ ਹੈ। ਹੁਣ, ਗੂਗਲ ਕਲੰਡਰ ਦੀਆਂਸੇਵਾਵਾਂ ਵੀ ਹੈਕਰਾਂ ਦੇ ਚੁੰਗਲ ‘ਚ ਹਨ।

ਅਧਿਐਨ ਤੋਂ ਪਤਾ ਚੱਲਿਆ ਹੈ ਕਿ ਹੈਕਰਸ ਗੂਗਲ ਕਲੰਡਰ ਰਾਹੀਂ ਯੂਜ਼ਰਜ਼ ਦੇ ਡਾਟਾ ਦੀ ਚੋਰੀ ਕਰ ਰਹੇ ਹਨ ਅਤੇ ਗੂਗਲ ਕੰਪਨੀ ਕੋਲ ਇਹਨਾਂ ਸ਼ਾਤਿਰ ਹੈਕਰਾਂ ਦਾ ਤੋੜ ਨਹੀਂ ਲੱਭ ਰਿਹਾ ਹੈ।

ਫੋਰਬਸ ਦੀ ਇਕ ਰਿਪੋਰਟ ਮੁਤਾਬਕ, ਜੇਕਰ ਤੁਸੀਂ ਆਪਣੇ ਸਮਾਰਟਫੋਨ ’ਚ ਗੂਗਲ ਕਲੰਡਰ ਦੀਆਂ ਸੇਵਾਵਾਂ ਲੈ ਰਹੇ ਹੋ ਤਾਂ ਹੁਣ ਤੁਹਾਨੂੰ ਬਹੁਤ ਸਾਵਧਾਨ ਰਹਿਣਾ ਪਵੇਗਾ। ਰਿਪੋਰਟ ਮੁਤਾਬਿਕ ਇਹ ਇਕ ਬਿਲਕੁੱਲ ਨਵੇਂ ਤਰੀਕੇ ਦਾ ਸਕੈਮ ਹੈ ਜਿਸ ਵਿਚ ਹੈਕਰ, ਯੂਜ਼ਰਸ ਦੇਪਾਸਵਰਡ ਅਤੇ ਲਾਗ-ਇਨ ਦੀ ਡੀਟੇਲ ਨੂੰ ਚੋਰੀ ਕਰ ਲੈਂਦੇ ਹਨ। ਦੱਸਣਯੋਗ ਹੈ ਕਿ ਗੂਗਲ ਕਲੰਡਰ ਦਾ ਇਸਤੇਮਾਲ ਕਰਨ ਵਾਲਾ ਕੋਈ ਵੀ ਯੂਜ਼ਰ ਤੁਹਾਡੇ ਨਾਲ ਮੀਟਿੰਗ ਸੈੱਟ ਕਰ ਸਕਦਾ ਹੈ। ਜਿਸਦੇ ਨਾਲ ਤੁਹਾਨੂੰ  ਆਪਣੇ ਜੀ-ਮੇਲ ਅਕਾਊਂਟ ’ਚ ਇਸ ਰੱਖੀ ਹੋਈ ਮੀਟਿੰਗ ਦੇਵੇਰਵੇ ਦੀ ਈ-ਮੇਲ ਨੋਟੀਫਿਕੇਸ਼ਨ ਮਿਲਦੀ ਹੈ। ਹੈਕਰ ਇਸੇ ਈ-ਮੇਲ ਨੋਟੀਫੱਕੇਸ਼ਨ ਜ਼ਰੀਏ ਹੈਕਿੰਗ ਨੂੰ ਅਮਲੀ ਜ਼ਾਮਾ ਪਹਿਨਾਉਂਦੇ ਹਨ। ਇਸ ਸਕੈਮ ’ਚ ਹੈਕਰ ਯੂਜ਼ਰਜ਼ ਨੂੰ ਮੀਟਿੰਗ ਰਿਕਵੈਸਟ ਦੀ ਈ-ਮੇਲ ਨਾਲ ਇਕ ਮਲੀਸ਼ਸਲਿੰਕ ਵੀ ਭੇਜਦੇ ਹਨ।

ਜਿਵੇਂ ਹੀ ਯੂਜ਼ਰਸ ਇਸ ਲਿੰਕ’ਤੇ ਕਲਿੱਕ ਕਰਦੇ ਹਨ ਉਹਨਾਂ ਨੂੰ ਕਿਸੇ ਦੂਜੀ ਵੈੱਬਸਾਈਟ ’ਤੇ ਭੇਜ ਦਿੱਤਾ ਜਾਂਦਾ ਹੈ ਜਿਥੋਂ ਹੈਕਰ ਬੜੀ ਆਸਾਨੀ ਨਾਲ ਲਾਗ-ਇਨ ਦੀ ਜਾਣਕਾਰੀ ਚੋਰੀ ਕਰ ਲੈਂਦੇ ਹਨ।

news lasara 190612 google calender hakers 02

ਪ੍ਰਸਿੱਧ ਸਾਈਬਰ ਸਕਿਓਰਿਟੀ ਫਰਮ ਕੈਸਪਸਕਾਈ ਮੁਤਾਬਕ, ਹੈਕਰ ਤੁਹਾਡੇ ਜੀ-ਮੇਲ ਦੇ ਸਪੈਮ ਫਿਲਟਰ ਨੂੰ ਬਾਈਪਾਸ ਕਰਕੇ ਸਪੈਮ ਈਮੇਲ ਨੋਟੀਫਿਕੇਸ਼ਨ ਨੂੰ ਯੂਜ਼ਰਸ ਦੇ ਈ-ਮੇਲ ਦੇ ਇਨਬਾਕਸ ’ਚ ਸਿੱਧਾ ਪਹੁੰਚਾ ਦਿੰਦੇ ਹਨ। ਜਿਹਨਾਂ ਨੂੰ ਗੂਗਲ ਦੇ ਐਂਟੀ ਸਪੈਮ ਮਡਿਊਲ ਵੀਫੜਨ ‘ਚ ਅਸਫ਼ਲ ਹੋ ਰਹੇ ਹਨ।

ਕੈਸਪਸਕਾਈ ਦਾ ਕਹਿਣਾ ਹੈ ਕਿ ਅਜਿਹੇ ਸਕੈਮ ਨੂੰ ਪਛਾਣਨਾ ਮੁਸ਼ਕਲ ਤਾਂ ਹੈ ਪਰ ਥੋੜੀ ਜਿਹੀ ਸਾਵਧਾਨੀ ਨਾਲ ਇਹਨਾਂ ਤੋਂ ਬਚਿਆ ਵੀ ਜਾ ਸਕਦਾ ਹੈ। ਉਹਨਾਂ ਮੁਤਾਬਿਕ, ਅਗਰ ਤੁਹਾਨੂੰ ਕਿਸੇ ਅਣਜਾਣ ਗੂਗਲ ਕਲੰਡਰ ਦਾ ਇਨਵਿਟੇਸ਼ਨ ਮਿਲੇ ਤਾਂ ਤੁਸੀਂ ਈ-ਮੇਲ ’ਚ ਦਿੱਤੇ ਗਏਕਿਸੇ ਵੀ ਲਿੰਕ ’ਤੇ ਕਲਿੱਕ ਨਾ ਕਰੋ ਅਤੇ ਸਿੱਧਾ ਈਮੇਲ ਨੂੰ ਡਿਲੀਟ ਕਰ ਦਿਓ। ਨਾਲ ਹੀ ਅਗਰ ਤੁਸੀਂ ਕਿਸੇ ਚੀਜ਼ ਲਈ ਰਜਿਸਟਰ ਹੋ ਰਹੇ ਹੋ ਤਾਂ ਉਸ ਵੈੱਬਪੇਜ ’ਤੇ ਜਾਣ ਲਈ ਹਮੇਸ਼ਾ ਨਵੇਂ ਟੈਬ ਦਾ ਇਸਤੇਮਾਲ ਕਰੋ।

(ਹਰਜੀਤ ਲਸਾੜਾ)

harjit_las@yahoo.com

Install Punjabi Akhbar App

Install
×