ਸਿੱਖਿਆ ਦੀ ਦੋਅਮਲੀ ਨੀਤੀ ਪੰਜਾਬ ਦੇ ਸਰਬਪੱਖੀ ਨਿਘਾਰ ਲਈ ਜ਼ੁੰਮੇਵਾਰ -ਗੁਰਭਜਨ ਗਿੱਲ

WhatsApp Image 2019-03-25 at 5.05.19 AM
ਲੁਧਿਆਣਾ: 24 ਮਾਰਚ – ਗੁੱਡ ਅਰਥ ਕਾਨਵੈਂਟ ਸਕੂਲ ਸਿਆੜ੍ਹ (ਲੁਧਿਆਣਾ) ਵਿੱਚ ਸਾਲਾਨਾ ਇਨਾਮ ਵੰਡ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ:,ਗੁਰਭਜਨ ਸਿੰਘ ਗਿੱਲ ਨੇ ਕਿਹਾ ਹੈ ਕਿ ਪੰਜਾਬ ਚ ਸਿੱਖਿਆ ਤੰਤਰ ਦੀ ਦੋਅਮਲੀ ਨੀਤੀ ਨੇ ਸਰਬਪੱਖੀ ਨਿਘਾਰ ਲਈ ਪੱਕਾ ਆਧਾਰ ਜਮਾ ਲਿਆ ਹੈ। ਇਸ ਵੱਲ ਸਿੱਖਿਆ ਯੋਜਨਾਕਾਰਾਂ ਨੂੰ ਧਿਆਨ ਦੇਣਾ ਪਵੇਗਾ ਤਾਂ ਜੋ ਸਮਾਜਿਕ ਤਣਾਉ ਹੋਰ ਨਾ ਵਧੇ।

WhatsApp Image 2019-03-25 at 5.05.18 AM (2)

ਉਨ੍ਹਾਂ ਕਿਹਾ ਕਿ ਅੱਜ ਸਰਕਾਰੀ ਤੰਤਰ ਦੇ ਸਕੂਲਾਂ ਚ ਪੜ੍ਹ ਰਹੇ ਬੱਚੇ ਸਹੂਲਤਾਂ ਤੋਂ ਸੱਖਣੇ ਹਨ ਪਰ ਪ੍ਰਤੀ ਵਿਦਿਆਰਥੀ ਸਰਕਾਰ ਦਾ ਹਰ ਮਹੀਨੇ ਤਿੰਨ ਹਜ਼ਾਰ ਰੁਪਿਆ ਖ਼ਰਚ ਹੋ ਰਿਹਾ ਹੈ। ਜੇਕਰ ਇਹ ਖ਼ਰਚਾ ਬੱਚਿਆਂ ਤੀਕ ਨਹੀਂ ਪੁੱਜ ਰਿਹਾ ਤਾਂ ਰਾਹ ਵਿੱਚ ਕਿੱਥੇ ਰਹਿ ਜਾਂਦਾ ਹੈ, ਇਹ ਵਿਚਾਰਨਾ ਪਵੇਗਾ।

WhatsApp Image 2019-03-25 at 5.05.18 AM

ਉਨ੍ਹਾਂ ਗੁਡ ਅਰਥ ਦੇ ਪ੍ਰਬੰਧਕਾਂ ਦੀ ਸ਼ਲਾਘਾ ਕੀਤੀ ਜਿੰਨ੍ਹਾਂ ਨੇ ਸੀ ਬੀ ਐੱਸ ਸੂ ਨਾਲ ਸਬੰਧਿਤ ਹੋਣ ਦੇ ਬਾਵਜੂਦ ਮਾਂ ਬੋਲੀ ਪੰਜਾਬੀ, ਵਿਰਾਸਤ ਤੇ ਸਭਿਆਚਾਰ ਦੇ ਨਾਲ ਨਾਲ ਜੰਗੇ ਆਜ਼ਾਦੀ ਲਹਿਰ ਨਾਲ ਵੀ ਜੋੜਿਆ ਹੋਇਆ ਹੈ।

ਸਕੂਲ ਦੇ ਬੱਚਿਆਂ ਨੇ ਰੰਗਾ ਰੰਗ ਪ੍ਰੋਗਰਾਮ ਵਿੱਚ ਵਿਰਾਸਤੀ ਰੰਗ ਪੇਸ਼ ਕੀਤੇ।

WhatsApp Image 2019-03-25 at 5.05.18 AM (1)

ਗੁਡ ਅਰਥ ਸਕੂਲ ਦੇ ਚੇਅਰਮੈਨ ਪ੍ਰੋ: ਅਮਰਜੀਤ ਸਿੰਘ ਸਿੱਧੂ (ਪਰਾਗ)ਸਕੱਤਰ ਪ੍ਰੋ: ਗੁਰਮੁਖ ਸਿੰਘ ਗੋਮੀ,ਪ੍ਰਬੰਧਕ ਕਮੇਟੀ ਦੇ ਸਿਰਕੱਢ ਆਗੂ ਜਗਦੀਸ਼ ਸੇਠੀ ਤੇ ਪ੍ਰਿੰਸੀਪਲ ਗ ਕ ਸਲੂਜਾ ਨੇ ਪ੍ਰੋ: ਗਿੱਲ ਨੂੰ ਦੋਸ਼ਾਲਾ ਤੇ ਸਰਸਵਤੀ ਦੇ ਯਾਦ ਚਿੰਨ੍ਹ ਨਾਲ ਸਨਮਾਨਿਤ ਕੀਤਾ।

ਇਸ ਮੌਕੇ ਵਿਸ਼ੇਸ਼ ਮਹਿਮਾਨ ਸ: ਪਰਮਜੀਤ ਸਿੰਘ ਧਾਲੀਵਾਲ ਸੇਵਾਮੁਕਤ ਕਾਰਜਕਾਰੀ ਚੀਫ ਇੰਜਨੀਅਰ ਤੇ ਡਾ: ਮੱਘਰ ਸਿੰਘ ਸਿੱਧੂ ਮੰਡਲ ਸਿੱਖਿਆ ਅਫ਼ਸਰ ਨੂੰ ਵੀ ਸਨਮਾਨ ਚਿੰਨ੍ਹ ਭੇਂਟ ਕੀਤੇ ਗਏ।

Install Punjabi Akhbar App

Install
×