ਗੋਲਡਨ ਟ੍ਰਾਫੀ ਲੈ ਗਈ ਗੋਲਡਨ ਟੀਮ

‘ਸਦਰਨ ਪ੍ਰੀਮੀਅਰ ਕ੍ਰਿਕਟ ਲੀਗ’ ਦਾ ਫਾਈਨਲ ਮੁਕਾਬਲਾ ਗੋਲਡ ਰਾਇਲਜ ਨੇ ਜਿਤਿਆ

ਬੈਰੀ ਕਰਟਸ ਪਾਰਕ ਫਲੈਟਬੁੱਸ਼ ਵਿਖੇ ਸਨ ਮੁਕਾਬਲੇ

( ਗੋਲਡਨ ਰਾਇਲ ਦੀ ਜੇਤੂ ਟੀਮ ਟ੍ਰਾਫੀ ਦੇ ਨਾਲ)

ਆਕਲੈਂਡ,  25 ਮਾਰਚ, 2021:-ਕ੍ਰਿਕਟ ਦਾ ਅਤੇ ਕ੍ਰਿਕਟ ਮੈਚਾਂ ਦਾ ਸ਼ੌਕ ਭਾਰਤੀ ਨੌਜਵਾਨ ਨੂੰ ਆਪਣੇ ਮੈਚ ਅਤੇ ਆਪਣੀ ਲੀਗ ਸ਼ੁਰੂ ਕਰਨ ਦਾ ਉਤਸ਼ਾਹ ਦਿੰਦਾ ਹੈ। ਪਿਛਲੇ ਮਹੀਨੇ ਭਾਰਤੀ ਨੌਜਵਾਨਾਂ ਦੀਆਂ ਕ੍ਰਿਕਟ ਟੀਮਾਂ ਵੱਲੋਂ ਤੀਜੇ ਸੀਜ਼ਨ ਦੀ ‘ਸਦਰਨ ਪ੍ਰੀਮੀਅਰ ਕ੍ਰਿਕਟ ਲੀਗ’ 31 ਜਨਵਰੀ ਨੂੰ ਸ਼ੁਰੂ ਕੀਤੀ ਗਈ ਸੀ। ਹਰ ਐਤਵਾਰ ਨੂੰ ਬੈਰੀ ਕਰਟਸ ਪਾਰਕ ਫਲੈਟ ਬੁੱਸ਼ ਵਿਖੇ ਇਹ ਮੈਚ ਹੁੰਦੇ ਰਹੇ। 10 ਟੀਮਾਂ ਦੇ ਚੱਲ ਰਹੇ ਮੁਕਾਬਲੇ ਫਾਈਨਲ ਤੱਕ ਪਹੁੰਚੇ ਅਤੇ 21 ਮਾਰਚ ਦਿਨ ਐਤਵਾਰ ਨੂੰ ਫਾਈਨਲ ਮੁਕਾਬਲਾ ਗੋਲਡਨ ਰਾਇਲਜ਼ ਬਨਾਮ ਮਿਰਜ਼ਾਪੁਰ-11 ਦਰਮਿਆਨ ਹੋਇਆ। ਦੁਪਹਿਰ 12 ਕੁ ਵਜੇ ਸ਼ੁਰੂ ਹੋਇਆ ਇਹ ਮੁਕਾਬਲਾ ਬਹੁਤ ਹੀ ਰੌਚਿਕ ਰਿਹਾ। ਮਿਰਜ਼ਾਪੁਰ-11 ਨੇ ਟਾਸ ਜਿਤਦਿਆਂ ਪਹਿਲਾਂ ਬੈਟਿੰਗ ਕੀਤੀ ਅਤੇ 106 ਦੌੜਾਂ ਬਣਾ ਕੇ ਪੂਰੀ ਟੀਮ ਆਊਟ ਹੋ ਗਈ। ਇਸ ਤੋਂ ਬਾਅਦ ਗੋਲਡਨ ਰਾਇਲਜ਼ ਵਾਲਿਆਂ ਨੇ ਪਿਚ ਉਤੇ ਆਪਣੀ ਧਾਂਕ ਜਮਾਉਂਦਿਆਂ ਮਿਰਜ਼ਾਪੁਰ-11 ਨੂੰ  6 ਵਿਕਟਾਂ ਨਾਲ ਮਾਤ ਦਿੰਦਿਆ ਜੇਤੂ ਟ੍ਰਾਫੀ ਆਪਣੇ ਨਾਂਅ ਕਰ ਲਈ। ਮੈਨ ਆਫ ਦਾ ਮੈਚ ਪ੍ਰਮੋਦ ਜਿਤੇਨ ਨੂੰ ਐਲਾਨਿਆ ਗਿਆ।
ਟੂਰਨਾਮੈਂਟ ਦੌਰਾਨ ਬੈਸਟ ਬਾਲਰ ਰਿਹਾ ਅਮਨ ਲਾਲੀ ਜਿਸ ਨੇ 6 ਮੈਚਾਂ ਵਿਚ 15 ਵਿਕਟਾਂ ਲਈਆਂ। ਬੈਸਟ ਬੈਟਸਮੈਨ ਨਵੀ ਸਿੱਧੂ ਰਿਹਾ ਜਿਸ ਨੇ 6 ਮੈਚਾਂ ਵਿਚ 248 ਦੌੜਾਂ ਬਣਾਈਆਂ। ਇਹ ਦੋਵੇਂ ਖਿਡਰਾ ਹੋਮੀਜ਼-11 ਵਲੋਂ ਖੇਡੇ। ਮੈਨ ਆਫ ਦਾ ਸੀਰੀਜ਼ ਲੂਕ ਇਸਟੀਡ ਰਿਹਾ (4 ਵਿਕਟਾਂ 218 ਦੌੜਾਂ)  ਜਿਸ ਨੂੰ ਇਨਾਮ ਵਜੋਂ ਸਲੰਬਰ ਜ਼ੋਨ ਵੱਲੋਂ ਸ਼ਾਨਦਾਰ ਬੈਡ ਦਿੱਤਾ ਗਿਆ।
ਇਨ੍ਹਾਂ ਮੈਚਾਂ ਨੂੰ ਵੇਖਣ ਲਈ ਦਰਸ਼ਕ ਨੂੰ ਖੁੱਲ੍ਹਾ ਸੱਦਾ ਦਿੱਤਾ ਗਿਆ ਸੀ। ਇਸ ਸਾਰੀ ਲੀਗ ਦਾ ਪ੍ਰਬੰਧ ਸਵਰਨ ਕਾਟਲ ਜੋ ਕਿ ਫਲੈਟਬੁੱਸ਼ ਕ੍ਰਿਕਟ ਕਲੱਬ ਦੇ ਚੇਅਰਮੈਨ ਹਨ, ਕਰ ਰਹੇ ਸਨ।  ਦਰਸ਼ਕਾਂ ਅਤੇ ਖਿਡਾਰੀਆਂ ਦੇ ਲਈ ਫ੍ਰੈਸ਼ ਫਰੂਟ, ਜਲਪਾਣੀ ਅਤੇ ਬਾਰਬੀਕਿਉ ਦਾ ਵੀ ਦਾ ਪ੍ਰਬੰਧ ਕੀਤਾ ਗਿਆ ਸੀ। ਬੱਚਿਆਂ  ਦੇ ਲਈ ਬਾਉਂਸੀ ਕਾਸਟਲ ਬਣਾਇਆ ਗਿਆ ਸੀ। ਸਵਰਨ ਕਾਟਿਲ ਵੱਲੋਂ ਇਨਾਮਾਂ ਦੀ ਵੰਡ ਵੀ ਕੀਤੀ ਗਈ ਅਤੇ ਮੈਚਾਂ ਦੀ ਕੁਮੈਂਟਰੀ ਵੀ ਕੀਤੀ ਗਈ।

Install Punjabi Akhbar App

Install
×