ਗੋਲ਼ਡ ਮੈਡਲਿਸਟ ਭਾਰਤੀ ਪਾਵਰਲਿਫਟਰ ਸੁਧਾਕਰ ਜੈਅੰਤ ਦੀ ਅਮਰੀਕਾ ਚ’ ਇਕ ਸੜਕ ਕਾਰ ਹਾਦਸੇ ਵਿੱਚ ਮੌਤ

image1

ਨਿਊਯਾਰਕ,19 ਅਕਤੂਬਰ (ਰਾਜ ਗੋਗਨਾ)- ਬੀਤੇਂ ਦਿਨ ਭਾਰਤੀ ਵੇਟਲਿਫਟਰ ਸੁਧਾਕਰ ਜੈਅੰਤ ਕੁਝ ਦਿਨ ਪਹਿਲਾਂ ਸੈਨ ਡਿਏਗੋ, ਕੈਲੀਫੋਰਨੀਆ ਵਿਖੇ ਵਰਲਡ ਮਾਸਟਰਜ਼ ਗੋਲਡ ਜਿੱਤਣ ਤੋਂ ਤੁਰੰਤ ਬਾਅਦ ਗ੍ਰੈਂਡ ਕੈਨਿਯਨ ਨੇੜੇ ਇੱਕ ਕਾਰ ਹਾਦਸੇ ਵਿੱਚ ਮਾਰਿਆ ਗਿਆ ਸੀ। ਜੈਯੰਤ, ਇੱਕ ਰਿਟਾਇਰਡ ਇੰਡੀਅਨ ਆਰਮੀ ਦੇ ਕਰਨਲ ਸੀ।ਅਮਰੀਕਾ ਦੇ ਸੂਬੇ ਲਾਸ ਵੇਗਾਸ ਨੇੜੇ ਇਕ ਮਸ਼ਹੂਰ ਸਾਈਟ ਗ੍ਰੈਂਡ ਕੈਨਿਯਨ ਤੋਂ ਤਿੰਨ ਹੋਰ ਵੇਟਲਿਫਟਰਾਂ ਨਾਲ ਯਾਤਰਾ ਕਰ ਰਿਹਾ ਸੀ, ਜਦੋਂ ਉਨ੍ਹਾਂ ਦੀ ਕਾਰ ਕਿਸੇ ਹੋਰ ਵਾਹਨ ਨਾਲ ਆਹਮੋ-ਸਾਹਮਣੇ ਨਾਲ ਜਾ ਟਕਰਾਈ ।ਜੈਯੰਤ ਨੂੰ ਬਹੁਤ ਗੰਭੀਰ ਸੱਟਾਂ ਲੱਗੀਆਂ ਅਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਦੋ ਦਿਨਾਂ ਬਾਅਦ ਉਸਦੀ ਮੌਤ ਹੋ ਗਈ।ਉਹਨਾਂ ਨਾਲ ਵੇਟਲਿਫਟਰ ਸੰਤੋਖ ਸਿੰਘ ਅਤੇ ਅਰਚਨਾ ਜੈਨ ਨੂੰ ਵੀ ਇਸ ਹਾਦਸੇ ਵਿੱਚ ਗੰਭੀਰ ਸੱਟਾਂ ਲੱਗੀਆਂ। ਉਨ੍ਹਾਂ ਦੀ ਸਥਿੱਤੀ ਦਾ ਪਤਾ ਨਹੀਂ ਸੀ, ਰਾਜੀਵ ਸ਼ਰਮਾ, ਜਿਸ ਨੇ ਸੈਨ ਡਿਏਗੋ ਵਿਚ ਸੋਨ ਤਗਮਾ ਵੀ ਜਿੱਤਿਆ ਸੀ, ਨੂੰ ਕੋਈ ਸੱਟ ਨਹੀਂ ਲੱਗੀ।  ਪੁਲਿਸ ਨੇ ਇਸ ਬਾਰੇ ਜਾਣਕਾਰੀ ਜਾਰੀ ਨਹੀਂ ਕੀਤੀ ਹੈ ਕਿ ਕਾਰ ਕੌਣ ਚਲਾ ਰਿਹਾ ਸੀ।ਇੰਡੀਅਨ ਮਾਸਟਰ ਵੇਟਲਿਫਟਰ ਸੰਗਠਨ ਨੇ ਇੰਸਟਾਗ੍ਰਾਮ ‘ਤੇ ਇਕ ਪੋਸਟ’ ਰਾਹੀ ਭਾਰਤ ਦੇ ਰਾਸਟਰਪਤੀ ਨੇ ਵੀ ਇਸ ਮੌਤ ‘ਤੇ ਸੋਗ ਕੀਤਾ ਹੈ।  “ਇੰਡੀਅਨ ਮਾਸਟਰਜ਼ ਵੇਟਲਿਫਟਿੰਗ ਕਮਿਊਨਟੀ ਲਈ ਇੱਕ ਦੁੱਖਦਾਈ  ਦਿਨ ਸੀ ਜਦੋਂ ਉਹਨਾ ਦਾ ਇਕ ਖਿਡਾਰੀ ਮੰਦਭਾਗਾ ਦਿਨ ਕਾਰ ਹਾਦਸਾਗ੍ਰਸਤ ਸਦਾ ਲਈ ਦੁਨੀਆ ਤੋਂ ਚਲਾ ਗਿਆ। ਇੱਥੇ ਜਿਕਰਯੋਗ ਹੈ ਕਿ ਜੈਯੰਤ ਨੇ ਸੰਸਥਾ ਦੀ ਅਗਵਾਈ ਕੀਤੀ ਸੀ।ਉਸਨੇ ਕਮਿਊਨਿਟੀ ਨੂੰ ਭਾਰਤ ਵਿੱਚ ਅਧਾਰਤ ਬਣਾਇਆ ਸੀ।ਜੈਅੰਤ ਇੱਕ ਖ਼ੁਸ਼ਦਿਲ ਆਦਮੀ ਦੱਸਿਆ ਗਿਆ ਹੈ ਜੋ ਦੂਜਿਆਂ ਦੀ ਨਿਰੰਤਰ ਸਹਾਇਤਾ ਕਰਦਾ ਸੀ।ਜੈਯੰਤ ਨੇ ਆਪਣੇ ਨਾਮ ਕਰਨ ਲਈ ਕਈ ਤਮਗੇ ਜਿੱਤੇ ਸਨ, ਜਿਸ ਵਿੱਚ ਮਾਂਟਰੀਅਲ ਵਿੱਚ ਇੱਕ ਗੋਲਡ ਵਰਲਡਜ਼ ਮਾਸਟਰ ਵੇਟਲਿਫਟਿੰਗ ਚੈਂਪੀਅਨਸ਼ਿਪ ਵੀ ਸ਼ਾਮਲ ਹੈ।ਜੋ ਉਸਨੇ ਸੈਨ ਡਿਏਗੋ ਵਿੱਚ ਮੁਕਾਬਲੇ ਤੋਂ ਠੀਕ ਪਹਿਲਾਂ ਜਿੱਤੀ ਸੀ। ਉਹ ਸੰਨ 2011 ਤੋਂ ਆਈ.ਐਮ.ਡਲਲਯੂ.ਐਲ ਦੀ ਅਗਵਾਈ ਵੀ ਕਰ ਰਿਹਾ ਸੀ।ਭਾਈਚਾਰੇ ਲਈ ਉਸ ਦੇ ਬਹੁਤ ਵੱਡੇ ਸੁਪਨੇ ਸਨ।ਸੈਨ -ਫ੍ਰਾਂਸਿਸਕੋ ਵਿਚਲੇ ਭਾਰਤ ਦੇ ਕੌਸਲ ਜਨਰਲ ਨੇ ਵੀ ਟਵੀਟ ਕਰਕੇ ਉਹਨਾਂ ਦੀ ਬੇਵਕਤ ਮੋਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਉਹਨਾਂ ਵੇਟਲਿਫਟਰ ਕਰਨਲ ਸੁਧਾਕਰ ਜੈਯੰਤ ਦੀ ਮੋਤ ਦਾ ਸੋਗ ਕੀਤਾ, ਜੋ ਸੈਨ ਡੀਏਗੋ ( ਕੈਲੀਫੋਰਨੀਆ ਵਿੱਚ ਵਰਲਡ ਮਾਸਟਰਜ਼ ਗੋਲਡ ਜਿੱਤਣ ਤੋਂ ਤੁਰੰਤ ਬਾਅਦ ਗ੍ਰੈਂਡ ਕੈਨਿਯਨ ਨੇੜੇ ਇਕ ਦਰਦਨਾਕ ਕਾਰ ਸੜਕ ਹਾਦਸੇ ਵਿੱਚ ਮਾਰਿਆ ਗਿਆ।

Install Punjabi Akhbar App

Install
×