ਰਿਤੇਸ਼ ਮਹਿਰਾ ਨੇ ਗੋਲਡ ਕੋਸਟ ਮੈਰਾਥਨ ਦੌੜ ‘ਚ ਪ੍ਰਾਪਤ ਕੀਤਾ ਗੋਲਡ ਮੈਡਲ

news ritesh mehra gold medalist merathon 14 khurd 01 brisbane

ਕਹਿੰਦੇ ਹਨ ਜਦੋ ਕਿਸੇ ਵੀ ਇਨਸਾਨ ਨੇ ਕੋਈ ਮੰਜ਼ਿਲ ਸਰ ਕਰਨੀ ਹੋਵੇ ਤਾਂ ਪਹਾੜ ਜਿੱਡੇ ਟੀਚੇ ਵੀ ਮਿਹਨਤ, ਲਗਨ, ਦ੍ਰਿੜਤਾਂ ਤੇ ਆਤਮ-ਵਿਸ਼ਵਾਸ ਦੇ ਅੱਗੇ ਛੋਟੇ ਲੱਗਣ ਜਾਪਦੇ ਹਨ ਇਸੇ ਦੀ ਤਾਜ਼ਾ ਮਿਸਾਲ ਉਸ ਸਮੇ ਵੇਖਣ ਨੂੰ ਮਿਲੀ ਜਦੋ ਪੰਜਾਬ ਦੇ ਸ਼ਹਿਰ ਮੋਗਾ ਦੇ ਜਮਪੰਲ ਰਿਤੇਸ਼ ਮਹਿਰਾ ਨੇ ਆਸਟ੍ਰੇਲੀਆ ਦੇ ਸ਼ਹਿਰ ਗੋਲਡ ਕੋਸਟ ਵਿਖੇ ਹੋਈ ‘ਗੋਲਡ ਕੋਸਟ ਏਅਰਪੋਰਟ ਮੈਰਾਥਨ'(42.2) ਕਿ. ਮੀ ਦੌੜ ਛੇ ਘੰਟੇ ਤੀਹ ਮਿੰਟ ਤੇ ਇਕੱਤੀ ਸਕਿੰਟਾਂ (6:30:31) ਵਿਚ ਸਰ ਕਰਕੇ ਗੋਲਡ ਮੈਡਲ ਪ੍ਰਾਪਤ ਕਰਕੇ ਆਪਣਾ ਨਾਮ ਇਤਿਹਾਸ ਦੇ ਸੁਨਹਿਰੀ ਪੰਨਿਆ ਦੇ ਵਿਚ ਦਰਜ ਕਰਵਾ ਦਿੱਤਾ।ਰਿਤੇਸ਼ ਮਹਿਰਾ ਨੇ ਜਿੱਥੇ ਵਿਦੇਸ਼ ਦੇ ਵਿਚ ਆਪਣੀ ਸ਼ਖਸੀਅਤ ਨੂੰ ਚਾਰ ਚੰਨ ਲਗਵਾਏ ਉਥੇ ਆਪਣੀ ਮਾਤਾ ਬੀਨਾਂ ਮਹਿਰਾ, ਪਿਤਾ ਕਿਸ਼ਨ ਮਹਿਰਾ ਤੇ ਸਮੂਹ ਪੰਜਾਬੀ ਭਾਈਚਾਰੇ ਦਾ ਨਾਮ ਰੋਸ਼ਨ ਕਰਕੇ ਇੱਕ ਨਵੀ ਇਬਾਰਤ ਕਾਇਮ ਕਰ ਦਿੱਤੀ।ਇਸ ਮਾਣਮੱਤੀ ਪ੍ਰਾਪਤੀ ‘ਤੇ ਜਗਬਾਣੀ ਨਾਲ ਵਿਸ਼ੇਸ ਗੱਲਬਾਤ ਕਰਦਿਆ ਰਿਤੇਸ਼ ਨੇ ਦੱਸਿਆ ਕਿ ਇਸ ਮੈਰਾਥਨ ਦੌੜ ਵਿਚ ਦੁਨੀਆਂ ਭਰ ਤੋ ਰਾਸ਼ਟਰੀ ਤੇ ਅੰਤਰਰਾਸ਼ਟਰੀ 5448 ਦੇ ਕਰੀਬ ਦੌੜਾਕਾਂ ਨੇ ਸ਼ਮੂਲੀਅਤ ਕੀਤੀ ਤੇ ਪੁਰਸ਼ ਵਰਗ ਵਿਚ ਕੀਨੀਆ ਦੇ ਦੌੜਾਕ ਕੇਨਥ ਮੁੰਗਾਰਾਂ ਤੇ ਔਰਤ ਵਰਗ ਵਿਚ ਜਪਾਨ ਦੀ ਮੀਸਾਟੋ ਹੋਰੀ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।ਉਨ੍ਹਾ ਅੱਗੇ ਦੱਸਿਆ ਕਿ ਉਹ ਸਿਰਫ ਇਕੱਲੇ ਹੀ ਭਾਰਤੀ ਸਨ ਜੋ ਇਸ ਮੈਰਾਥਨ ਵਿਚ ਭਾਗ ਲੈ ਕੇ ਗੋਲਡ ਮੈਡਲ ਪ੍ਰਾਪਤ ਕੀਤਾ ਹੈ ਤੇ ਅਗਲਾ ਟੀਚਾ ਸਪਾਰਟਨ ਦੌੜ ਹੈ ਜਿਸ ਲਈ ਹੁਣ ਤੋ ਹੀ ਸਖਤ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਹੈ।ਇਸ ਪ੍ਰਾਪਤੀ ‘ਤੇ ਉਨ੍ਹਾਂ ਨੌਜਵਾਨ ਵਰਗ ਨੂੰ ਕਿਹਾ ਕਿ ਜਿੰਦਗੀ ਵਿਚ ਨਿਰਾਸ਼ਾ ਦੀ ਕੋਈ ਵੀ ਜਗ੍ਹਾਂ ਨਹੀ ਹੋਣੀ ਚਾਹੀਦੀ ਜੇਕਰ ਸਾਡੇ ਜ਼ਹਿਨ ਦੇ ਜ਼ਜਬਾਂ ਹੋਵੇ ਤਾ ਕੋਈ ਵੀ ਪ੍ਰਾਪਤੀ ਕੀਤੀ ਜਾ ਸਕਦੀ ਹੈ।

 

Install Punjabi Akhbar App

Install
×