ਗਲਾਸਗੋ ਦੇ ਪੰਜਾਬੀ ਟੈਕਸੀ ਡਰਾਇਵਰ ‘ਤੇ ਹਮਲਾ ਕਰਨ ਵਾਲੀ ਔਰਤ ਨੂੰ ਅਗਲੇ ਮਹੀਨੇ ਹੋਵੇਗੀ ਸਜ਼ਾ

ਗਲਾਸਗੋ/ਲੰਡਨ – ਦੁਨੀਆਂ ਇੱਕ ਵਿਸ਼ਵ ਪਿੰਡ ਦਾ ਰੂਪ ਧਾਰ ਚੁੱਕੀ ਹੈ ਪਰ ਰੰਗਾਂ ਨਸਲਾਂ ਦੇ ਪਾੜੇ ਸਾਡੇ ਦਿਮਾਗਾਂ ‘ਚੋਂ ਅਜੇ ਵੀ ਨਹੀਂ ਨਿੱਕਲ ਰਹੇ। ਮਾਨਸਿਕ ਬਦਬੋ ਦਾ ਖਮਿਆਜ਼ਾ ਗਲਾਸਗੋ ਦੀ ਨਿਕੋਲ ਓ ਕੌਨਰ ਨਾਂਅ ਦੀ ਇਕ ਔਰਤ ਨੂੰ ਭੁਗਤਣਾ ਪਿਆ ਹੈ ਜਿਸਨੇ ਪੰਜਾਬੀ ਟੈਕਸੀ ਡਰਾਈਵਰ ਮਨਦੀਪ ਸਿੰਘ ‘ਤੇ ਨਸਲੀ ਟਿੱਪਣੀ ਕਰਨ ਦੇ ਨਾਲ ਨਾਲ ਚਾਕੂ ਮਾਰਨ ਦੀ ਕੋਸ਼ਿਸ਼ ਵੀ ਕੀਤੀ ਸੀ। ਇਸ ਔਰਤ ਨੇ ਮੰਨਿਆ ਹੈ ਕਿ ਟੈਕਸੀ ਡਰਾਈਵਰ ਮਨਦੀਪ ਸਿੰਘ ਉਸ ਨੂੰ ਅਤੇ ਉਸ ਦੇ ਸਾਥੀਆਂ ਨੂੰ ਗਲਾਸਗੋ ਦੇ ਪੋਸਿਲ ਪਾਰਕ ਏਰੀਏ ਵਿੱਚ ਉਨ੍ਹਾਂ ਦੇ ਘਰ ਛੱਡਣ ਜਾ ਰਿਹਾ ਸੀ ਤਾਂ ਉਸ ਨੇ ਮਨਦੀਪ ਸਿੰਘ ਬਦਤਮੀਜ਼ੀ ਕੀਤੀ, ਨਸਲੀ ਟਿੱਪਣੀਆਂ ਕੀਤੀਆਂ ਅਤੇ ਫਿਰ ਚਾਕੂ ਮਾਰਨ ਦੀ ਕੋਸ਼ਿਸ਼ ਕੀਤੀ। ਇੱਥੇ ਹੀ ਬੱਸ ਨਹੀਂ ਉਸ ਨੇ ਮਨਦੀਪ ਸਿੰਘ ‘ਤੇ ਹਮਲਾ ਕਰ ਕੇ ਉਸ ਦਾ ਮੋਬਾਈਲ ਵੀ ਖੋਹਿਆ ਸੀ। ਇਸ ਸਮੁੱਚੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਗਲਾਸਗੋ ਦੀ ਸ਼ੈਰਿਫ ਕੋਰਟ ਨੇ ਨਿਕੋਲ ਓ ਕੌਨਰ ਨੂੰ ਦੋਸ਼ੀ ਕਰਾਰ ਦਿੱਤਾ ਹੈ ਅਤੇ ਅਗਲੇ ਮਹੀਨੇ ਉਸ ਨੂੰ ਸਜ਼ਾ ਸੁਣਾਈ ਜਾਵੇਗੀ।

Install Punjabi Akhbar App

Install
×