ਨਿਊ ਸਾਊਥ ਵੇਲਜ਼ ਵਿੱਚ ਕੋਵਿਡ-19 ਦੇ 5 ਨਵੇਂ ਮਾਮਲੇ -4 ਹੋਟਲ ਕੁਆਰਨਟੀਨ

(ਦ ਏਜ) ਨਿਊ ਸਾਊਥ ਵੇਲਜ਼ ਸਿਹਤ ਅਧਿਕਾਰੀਆਂ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਿਕ ਰਾਜ ਅੰਦਰ ਬੀਤਸੇ 24 ਘੰਟਿਆਂ ਦੌਰਾਨ 5 ਨਵੇਂ ਕਰੋਨਾ ਦੇ ਮਾਮਲੇ ਦਰਜ ਕੀਤੇ ਗਏ ਹਨ ਜਿਨ੍ਹਾਂ ਵਿੱਚੋਂ 4 ਤਾਂ ਬਾਹਰ ਤੋਂ ਯਾਤਰੀ ਆਏ ਹਨ ਅਤੇ ਇਸ ਸਮੇਂ ਹੋਟਲ ਕੁਆਰਨਟੀਨ ਵਿੱਚ ਹਨ ਅਤੇ ਇੱਕ ਸਥਾਨਕ ਟ੍ਰਾਂਸਮਿਸ਼ਨ ਨਾਲ ਸਬੰਧਤ ਹੈ। ਅਧਿਕਾਰੀਆਂ ਨੇ ਦੱਸਿਆ ਕਿ ਉਕਤ ਇੱਕ ਸਥਾਨਕ ਮਾਮਲਾ ਸਿਡਨੀ ਦੇ ਓਰਾਨ ਪਾਰਕ ਵਿਚਲੇ ਗ੍ਰੇਟ ਬਿਗਨਿੰਗਜ਼ ਚਾਈਲਡਕੇਅਰ ਸੈਂਟਰ ਨਾਲ ਸਬੰਧਤ ਹੈ ਜੋ ਕਿ ਸਿਡਨੀ ਦੇ ਦੱਖਣੀ-ਪੱਛਮੀ ਖੇਤਰ ਵਿੱਚ ਸਥਿਤ ਹੈ ਅਤੇ ਇਸ ਨਾਲ ਉਕਤ ਸੈਂਟਰ ਨਾਲ ਸਬੰਧਤ ਕੁੱਲ ਮਾਮਲਿਆਂ ਦੀ ਗਿਣਤੀ 6 ਹੋ ਗਈ ਹੈ। ਚਿਤਾਵਨੀ ਇਹ ਜਾਰੀ ਕੀਤੀ ਗਈ ਹੈ ਕਿ ਜੇਕਰ ਕਿਸੇ ਨੇ 2 ਅਕਤੂਬਰ ਤੋਂ 13 ਅਕਤੂਬਰ ਤੱਕ ਦੀਆਂ ਤਾਰੀਖਾਂ ਦੌਰਾਨ ਉਕਤ ਸੈਂਟਰ ਵਿੱਚ ਆਵਾ-ਗਮਨ ਕੀਤਾ ਹੋਵੇ ਤਾਂ ਉਹ ਆਪਣੇ ਆਪ ਨੂੰ (ਆਵਾਗਮਨ ਵਾਲੀ ਤਾਰੀਖ ਤੋਂ) ਤੁਰੰਤ ਆਈਸੋਲੇਟ ਕਰੇ ਅਤੇ ਸਿਹਤ ਅਧਿਕਾਰੀਆਂ ਨੂੰ ਇਸ ਦੀ ਜਾਣਕਾਰੀ ਦੇਵੇ। ਕਿਸੇ ਕਿਸਮ ਦੇ ਸਰੀਰਿਕ ਲੱਛਣ ਪੈਦਾ ਹੋਣ ਤੇ ਤੁਰੰਤ ਮੈਡੀਕਲ ਸਹਾਇਤਾ ਲਵੇ। ਚਾਈਲਡ ਕੇਅਰ ਸੈਂਟਰ ਨੂੰ 28 ਅਕਤੂਬਰ ਤੱਕ ਬੰਦ ਕਰ ਦਿੱਤਾ ਗਿਆ ਹੈ।

Install Punjabi Akhbar App

Install
×