ਐਮ.ਪੀ. ਗਰੈਥ ਵਾਰਡ ਉਪਰ ਲੱਗੇ ਸਰੀਰਕ ਸ਼ੋਸ਼ਣ ਦੇ ਇਲਜ਼ਾਮਾਂ ਨੇ ਵਧਾਈਆਂ ਗਲੈਡੀਜ਼ ਬਰਜਿਕਲੀਅਨ ਦੀਆਂ ਚਿੰਤਾਵਾਂ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਬੀਤੀ ਰਾਤ, ਕਿਆਮਾ ਤੋਂ ਐਮ.ਪੀ. ਗਰੈਥ ਵਾਰਡ, ਜਿਨ੍ਹਾਂ ਉਪਰ ਕਿ ਸਰੀਰਕ ਸ਼ੋਸ਼ਣ ਦੇ ਇਲਜ਼ਾਮ ਲਗਾਏ ਗਏ ਹਨ ਅਤੇ ਨਿਊ ਸਾਊਥ ਵੇਲਜ਼ ਪ੍ਰੀਮੀਅਰ ਗਲੈਡੀਜ਼ ਬਰਜਿਕਲੀਅਨ ਵੱਲੋਂ ਹਾਲ ਦੀ ਘੜੀ ਉਨ੍ਹਾਂ ਨੂੰ ਮੌਜੂਦਾ ਅਹੁਦਿਆਂ ਤੋਂ ਪਰ੍ਹਾਂ ਹਟਾ ਦਿੱਤਾ ਗਿਆ ਹੈ, ਨੇ ਰਾਜ ਸਰਕਾਰ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ ਕਿਉਂਕਿ ਇਸ ਸੀਟ ਨੂੰ ਛੱਡਣ ਨਾਲ ਸਰਕਾਰ ਅਲਪਮੱਤ ਵਿੱਚ ਵੀ ਜਾ ਸਕਦੀ ਹੈ ਕਿਉਂਕਿ ਸਰਕਾਰ ਨੂੰ ਤਿੰਨ ਸੀਟਾਂ ਦਾ ਫਰਕ ਪੈ ਰਿਹਾ ਹੈ।
ਉਧਰ ਸ੍ਰੀ ਵਾਰਡ ਨੇ ਅਜਿਹੀ ਕਿਸੇ ਕਿਸਮ ਦੇ ਇਲਜ਼ਾਮਾਂ ਤੋਂ ਇਨਕਾਰ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਨੂੰ ਤਾਂ ਮੀਡੀਆ ਤੋਂ ਪਤਾ ਲੱਗਾ ਕਿ ਉਨ੍ਹਾਂ ਉਪਰ ਅਜਿਹੇ ਇਲਜ਼ਾਮ ਲਗਾਏ ਜਾ ਰਹੇ ਹਨ ਪਰੰਤੂ ਉਨ੍ਹਾਂ ਅਨੁਸਾਰ, ਉਨ੍ਹਾਂ ਦਾ ਦਾਮਨ ਪਾਕ-ਸਾਫ ਹੈ ਅਤੇ ਉਹ ਅਜਿਹੀ ਕਿਸੇ ਵੀ ਇਲਜ਼ਾਮਾਂ ਵਾਲੀ ਹਰਕਤ ਦਾ ਸਾਹਮਣਾ ਕਰਨ ਨੂੰ ਤਿਆਰ ਹਨ।
ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਇਸ ਵਾਸਤੇ ਪੁਲਿਸ ਨੂੰ ਸ਼ਾਇਦ 2013 ਤੱਕ ਦੇ ਸਾਲ ਦੀ ਪੜਤਾਲ ਕਰਨੀ ਪੈ ਸਕਦੀ ਹੈ।
ਹੁਣ ਸਾਰਾ ਕੁੱਝ 22 ਮਈ ਨੂੰ ਹੋਣ ਵਾਲੀ ਅਪਰ ਹੰਟਰ ਦੀ ਉਪ ਚੋਣ ਉਪਰ ਹੀ ਨਿਰਧਾਰਿਤ ਕੀਤਾ ਜਾ ਰਿਹਾ ਹੈ ਕਿਉਂਕਿ ਇਸ ਸੀਟ ਉਪਰ ਨੈਸ਼ਨਲ ਪਾਰਟੀ ਦੇ ਐਮ.ਪੀ. ਜੋਹਨਸਨ ਨੇ ਬੀਤੇ ਮਾਰਚ ਦੇ ਮਹੀਨੇ ਵਿੱਚ ਆਪਣਾ ਅਸਤੀਫ਼ਾ ਦੇ ਦਿੱਤਾ ਸੀ ਅਤੇ ਉਨ੍ਹਾਂ ਉਪਰ ਵੀ ਅਜਿਹੇ ਸਰੀਰਕ ਸ਼ੋਸ਼ਣ ਦੇ ਇਲਜ਼ਾਮ ਹੀ ਲਗਾਏ ਸਨ।
ਇਸਤੋਂ ਇਲਾਵਾ ਡਰੱਮਯਿਨ ਤੋਂ ਐਮ.ਪੀ. ਜੋਹਨ ਸਿਡੋਟੀ ਵੀ ਸਕੈਂਡਲ ਆਦਿ ਦੇ ਇਲਜ਼ਾਮਾਂ ਤਹਿਤ ਕਰਾਸਬੈਂਚ ਉਪਰ ਹੀ ਕੀਤੇ ਹੋਏ ਹਨ।

Install Punjabi Akhbar App

Install
×