ਨਿਊ ਸਾਊਥ ਵੇਲਜ਼ ਅੰਦਰ ਕਰੋਨਾ ਦਾ ਇੱਕ ਨਵਾਂ ਮਾਮਲਾ ਦਰਜ

(ਦ ਏਜ ਮੁਤਾਬਿਕ) ਪ੍ਰੀਮੀਅਰ ਗਲੈਡੀਜ਼ ਬਰਜਿਕਲੀਅਨ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਿਕ ਰਾਜ ਅੰਦਰ ਕੋਵਿਡ-19 ਦਾ ਇੱਕ ਮਾਮਲਾ ਨਵਾਂ ਦਰਜ ਕੀਤਾ ਗਿਆ ਹੈ ਅਤੇ ਉਕਤ ਮਾਮਲਾ ਲੇਕੇਂਬਾ ਜੀ.ਪੀ. ਕਲਸਟਰ ਨਾਲ ਸਬੰਧਤ ਹੈ। ਉਨ੍ਹਾਂ ਇਹ ਵੀ ਕਿਹਾ ਪੱਛਮੀ ਸਿਡਨੀ ਦੇ ਗਲੈਨਫੀਲਡ ਵਿਖੇ ਸੀਵਰੇਜ ਦੇ ਟ੍ਰੀਟਮੈਂਟ ਪਲਾਂਟ ਵਿੱਚ ਜਦੋਂ ਤੋਂ ਕਰੋਨਾ ਵਾਇਰਸ ਪਾਇਆ ਗਿਆ ਹੈ ਉਦੋਂ ਤੋਂ ਹੀ ਸਿਹਤ ਅਧਿਕਾਰੀ ਇਸ ਬਾਬਤ ਪੂਰੇ ਸਤਰਕ ਹਨ ਅਤੇ ਹਰ ਤਰ੍ਹਾਂ ਨਾਲ ਪੁਰਜ਼ੋਰ ਕੋਸ਼ਿਸ਼ ਕਰ ਰਹੇ ਹਨ ਕਿ ਕਿਤੇ ਕੋਈ ਅਜਿਹਾ ਮਾਮਲਾ ਅਣਪਛਾਤਿਆ ਨਾ ਰਹਿ ਜਾਵੇ। ਬੀਤੇ 24 ਘੰਟਿਆਂ ਦੌਰਾਨ ਰਾਜ ਅੰਦਰ 14,500 ਕਰੋਨਾ ਟੈਸਟ ਕੀਤੇ ਗਏ ਹਨ ਅਤੇ ਵੈਸੇ ਤਾਂ ਇਹ ਨੰਬਰ ਪਹਿਲੇ ਦਿਨ ਦੇ ਮੁਕਾਬਲੇ ਦੁੱਗਣੇ ਹੋਏ ਹਨ ਪਰੰਤੂ ਅਨੁਮਾਨ ਮੁਤਾਬਿਕ ਬਹੁਤ ਹੀ ਘੱਟ ਹਨ ਅਤੇ ਲੋਕਾਂ ਨੂੰ ਅਪੀਲ ਹੈ ਕਿ ਉਹ ਜ਼ਿਆਦਾ ਤੋਂ ਜ਼ਿਆਦਾ ਆਪਣੇ ਕਰੋਨਾ ਦੇ ਟੈਸਟ ਕਰਵਾਉਣ। ਆਉਣ ਵਾਲਾ ਮੌਸਮ ਅਜਿਹਾ ਹੈ ਕਿ ਲੰਬੀਆਂ ਸ਼ਾਮਾਂ ਅਤੇ ਸਮਾਜਿਕ ਇਕੱਠ ਆਮ ਹਨ ਅਤੇ ਇਸ ਦੇ ਚਲਦਿਆਂ ਸਾਨੂੰ ਪਹਿਲਾਂ ਤੋਂ ਹੀ ਇਸ ਬਾਬਤ ਤਿਆਰੀਆਂ ਮੁਕੰਮਲ ਤੌਰ ਤੇ ਕਰ ਲੈਣੀਆਂ ਚਾਹੀਦੀਆਂ ਹਨ ਅਤੇ ਸਭ ਤੋਂ ਪਹਿਲੀ ਤਿਆਰੀ ਇਹੋ ਹੈ ਕਿ ਅਸੀਂ ਆਪਣਾ ਕੋਵਿਡ-19 ਟੈਸਟ ਕਰਵਾਈਏ ਅਤੇ ਲੋੜ ਪੈਣ ਤੇ ਅਹਿਤਿਆਦ ਵਰਤੀਏ। ਮੁੱਖ ਸਿਹਤ ਅਧਿਕਾੀਰ ਕੈਰੀ ਚੈਂਟ ਨੇ ਉਨ੍ਹਾਂ ਲੋਕਾਂ ਦਾ ਧੰਨਵਾਦ ਕੀਤਾ ਜਿਹੜੇ ਕਿ ਲੈਕੇਂਬੇ ਕਲਸਟਰ, ਓਰਾਨ ਪਾਰਕ ਕਲਸਟਰ ਅਤੇ ਲਿਵਰਪੂਲ ਪ੍ਰਾਈਵੇਟ ਕਲਿਨਿਕ ਕਲਸਟਰ ਨਾਲ ਜੁੜੇ ਹੋਏ ਸਨ ਅਤੇ ਉਨ੍ਹਾਂ ਸਾਰਿਆਂ ਨੇ ਹੀ ਆਪਣੇ ਆਪ ਨੂੰ ਆਈਸੋਲੇਟ ਕਰਕੇ ਵਧੀਆ ਉਦਾਹਰਨ ਦਾ ਮੁਲਾਹਿਜ਼ਾ ਕੀਤਾ ਹੈ ਅਤੇ ਇਸ ਨਾਲ ਉਨ੍ਹਾਂ ਆਪਣੀ ਸਿਹਤ ਦੇ ਨਾਲ ਨਾਲ ਹੋਰਾਂ ਦੀ ਸਿਹਤ ਨੂੰ ਹੋਣ ਵਾਲੇ ਜੋਖਮ ਨੂੰ ਵੀ ਟਾਲ਼ਿਆ ਹੈ।

Install Punjabi Akhbar App

Install
×