ਕਰੋਨਾ ਟੈਸਟ ਦੇ ਨਤੀਜੇ ਦੇ ਇੰਤਜ਼ਾਰ ਵਿੱਚ ਮੈਂ ਆਪਣਾ ਸ਼ਡਿਊਲ ਨਹੀਂ ਬਦਲਿਆ -ਨਾ ਤਾਂ ਲੋਕਾਂ ਨੂੰ ਮਿਲਣਾ ਛੱਡਿਆ ਅਤੇ ਨਾਂ ਹੀ ਆਪਣੇ ਆਪ ਨੂੰ ਆਈਸੋਲੇਟ ਹੀ ਕੀਤਾ -ਗਲੈਡੀਜ਼ ਬਰਜਿਕਲੀਅਨ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਨਿਊ ਸਾਊਥ ਵੇਲਜ਼ ਪ੍ਰੀਮੀਅਰ ਗਲੈਡੀਜ਼ ਬਰਜਿਕਲੀਅਨ ਨੇ ਮੰਨਿਆ ਹੈ ਕਿ ਬਜਟ ਵਾਲੇ ਦਿਨ (ਬੀਤੇ ਮੰਗਲਵਾਰ ਨਵੰਬਰ 17 ਨੂੰ) ਉਨ੍ਹਾਂ ਦੀ ਆਵਾਜ਼ ਰੁਕ ਰਹੀ ਸੀ ਪਰੰਤੂ ਗਲੇ ਅੰਦਰ ਕਿਸੇ ਕਿਸਮ ਦੀ ਖਰਾਸ਼ ਜਾਂ ਦਰਦ ਨਹੀਂ ਸੀ ਅਤੇ ਨਾ ਹੀ ਕਿਸੇ ਕਿਸਮ ਦੇ ਕੋਈ ਹੋਰ ਲੱਛਣ ਸਨ ਪਰੰਤੂ ਉਨ੍ਹਾਂ ਆਪਣਾ ਕੋਵਿਡ ਟੈਸਟ ਕਰਵਾਇਆ ਅਤੇ ਉਨ੍ਹਾਂ ਨੂੰ ਡੇਢ-ਦੋ ਘੰਟਿਆਂ ਵਾਸਤੇ ਇੰਤਜ਼ਾਰ ਕਰਨ ਲਈ ਕਿਹਾ ਗਿਆ। ਕਿਉਂਕਿ ਇਹ ਦਿਹਾੜਾ ਬੜਾ ਹੀ ਮਸ਼ਰੂਫਿਅਤ ਵਾਲਾ ਸੀ ਇਸ ਲਈ ਉਨ੍ਹਾਂ ਨੇ ਕੋਈ ਇੰਤਜ਼ਾਰ ਨਹੀਂ ਕੀਤਾ, ਅਤੇ ਤੈਅ ਸ਼ਡਿਊਲ ਦੇ ਮੁਤਾਬਿਕ ਹੀ ਲੋਕਾਂ ਨੂੰ ਵੀ ਮਿਲਦੇ ਰਹੇ ਅਤੇ ਆਪਣੇ ਆਪ ਨੂੰ ਆਈਸੋਲੇਟ ਵੀ ਨਹੀਂ ਕੀਤਾ। ਇਹ ਠੀਕ ਹੈ ਕਿ ਬਾਅਦ ਵਿੱਚ ਉਨ੍ਹਾਂ ਦਾ ਟੈਸਟ ਵੀ ਨੇਗੇਟਿਵ ਹੀ ਆਇਆ ਪਰੰਤੂ ਉਨ੍ਹਾਂ ਕਿਹਾ ਕਿ ਸ਼ਾਇਦ ਉਨ੍ਹਾਂ ਨੂੰ ਇੰਤਜ਼ਾਰ ਕਰਨਾ ਚਾਹੀਦਾ ਸੀ ਅਤੇ ਇਸ ਵਾਸਤੇ ਉਹ ਇੱਕ ਹਰਮਨ ਪਿਆਰੇ ਨੇਤਾ ਅਤੇ ਰਾਜ ਦੇ ਮੁਖੀ ਹੋਣ ਦੇ ਨਾਤੇ ਆਪਣੀ ਗਲਤੀ ਨੂੰ ਮੰਨਦੇ ਹਨ ਪਰੰਤੂ ਸ਼ੁਕਰਗੁਜ਼ਾਰ ਹਨ ਕਿ ਉਨ੍ਹਾਂ ਦਾ ਟੈਸਟ ਨੈਗੇਟਿਵ ਆਇਆ ਸੀ। ਵਿਰੋਧੀ ਧਿਰ ਦੇ ਨੇਤਾ ਅਤੇ ਸਿਹਤ ਸੁਰੱਖਿਆ ਦੇ ਮਾਮਲਿਆਂ ਬਾਰੇ ਬੁਲਾਰੇ ਰਿਆਨ ਪਾਰਕ ਨੇ ਇਸ ਗੱਲ ਦਾ ਮੁੱਦਾ ਚੁਕਦਿਆਂ ਕਿਹਾ ਹੈ ਕਿ ਪ੍ਰੀਮੀਅਰ ਨੂੰ ਸਿਹਤ ਅਧਿਕਾਰੀਆਂ ਦੀ ਗੱਲ ਮੰਨਣੀ ਚਾਹੀਦੀ ਸੀ ਕਿਉਂਕਿ ਇਹ ਸਰਕਾਰ ਦੇ ਹੀ ਨਿਯਮ ਹਨ ਕਿ ਜਦੋਂ ਤੱਕ ਕਰੋਨਾ ਟੈਸਟਾਂ ਦੀ ਰਿਪੋਰਟ ਨਾ ਆ ਜਾਵੇ ਉਦੋਂ ਤੱਕ ਆਪਣੇ ਆਪ ਨੂੰ ਇਕਾਂਤਵਾਸ ਵਿੱਚ ਰੱਖੋ ਅਤੇ ਜੇਕਰ ਰਾਜ ਦਾ ਮੁਖੀਆ ਹੀ ਅਜਿਹੀਆਂ ਅਣਗਹਿਲੀਆਂ ਕਰੇਗਾ ਤਾਂ ਫੇਰ ਹੋਰ ਨਾਗਰਿਕ ਵੀ ਇਸਨੂੰ ਫਾਲੋਅਪ ਕਰ ਹੀ ਸਕਦੇ ਹਨ ਅਤੇ ਇੱਥੇ ਇਹ ਸੋਚਣਾ ਵੀ ਜ਼ਰੂਰੀ ਹੈ ਕਿ ਜੇਕਰ ਕਿਤੇ ਨਤੀਜਾ ‘ਪਾਜ਼ਿਟਿਵ’ ਆ ਜਾਂਦਾ ਤਾਂ ਫੇਰ ਇਸ ਦਾ ਮੰਜ਼ਰ ਕੀ ਹੁੰਦਾ……?

Install Punjabi Akhbar App

Install
×