ਪੰਜਾਬ ਕੁਸ਼ਤੀ ਚੈਂਪੀਅਨਸ਼ਿਪ (ਜੂਨੀ: ਲੜਕੀਆਂ) ਦੀ ਓਵਰਆਲ ਟਰਾਫੀ ਉੱਤੇ ਧੂੜਕੋਟ ਰਣਸੀਂਹ ਅਖਾੜੇ ਦੀਆਂ ਕੁੜੀਆਂ ਦਾ ਕਬਜ਼ਾ

  • ਪਦਮ ਸ੍ਰੀ ਪਹਿਲਵਾਨ ਕਰਤਾਰ ਸਿੰਘ ਨੇ ਕੀਤੀ ਇਨਾਮਾਂ ਦੀ ਵੰਡ

News 1 Nihal Singh wala

ਨਿਹਾਲ ਸਿੰਘ ਵਾਲਾ —  ਬੀਤੇ ਕੱਲ੍ਹ ਪੰਜਾਬ ਕੁਸ਼ਤੀ ਸੰਸਥਾ ਵੱਲੋਂ ਪਦਮ ਸ੍ਰੀ ਪਹਿਲਵਾਨ ਕਰਤਾਰ ਸਿੰਘ ਜੀ ਰਿਟਾਇਰਡ ਆਈ ਜੀ ਪੰਜਾਬ ਪੁਲਿਸ ਦੀ ਰਹਿਨੁਮਾਈ ਹੇਠ ਪੰਜਾਬ ਕੁਸ਼ਤੀ ਚੈਂਪੀਅਨਸ਼ਿਪ ਜੂਨੀਅਰ ਲੜਕੀਆਂ ਸ੍ਰੀ ਗੁਰੂ ਗੋਬਿੰਦ ਸਿੰਘ ਸਟੇਡੀਅਮ ਨਿਹਾਲ ਸਿੰਘ ਵਾਲਾ ਮੋਗਾ ਵਿਖੇ ਕਰਵਾਈ ਗਈ। ਜਿਸ ਦਾ ਸਥਾਨਕ ਪੱਧਰ ਤੇ ਸਹਿਯੋਗ ਅਲਾਇੰਸ ਇੰਟਰਨੈਸ਼ਨਲ ਕਲੱਬ ਨਿਹਾਲ ਸਿੰਘ ਵਾਲਾ ਨੇ ਕੀਤਾ। ਚੈਂਪੀਅਨਸ਼ਿਪ ਦੀ ਸ਼ੁਰੂਆਤ ਨਗਰ ਪ੍ਰਧਾਨ ਸ੍ਰੀ ਇੰਦਰਜੀਤ ਗਰਗ (ਜੌਲੀ) ਨੇ ਰੀਬਨ ਕੱਟ ਕੇ ਕੀਤੀ। ਕੁਸ਼ਤੀ ਚੈਂਪੀਅਨਸ਼ਿਪ ਵਿੱਚ ਪੰਜਾਬ ਦੇ ਕੋਨੇ ਕੋਨੇ ਤੋਂ ਆਈਆਂ ਪਹਿਲਵਾਨ ਬੇਟੀਆਂ ਨੇ ਕੁਸ਼ਤੀ ਦੇ ਜੌਹਰ ਦਿਖਾਏ ਜੇਤੂ ਖਿਡਾਰਨਾ ਨੂੰ ਮੈਡਲ ਅਤੇ ਸਰਟੀਫ਼ਿਕੇਟ ਦਿੱਤੇ ਗਏ। ਇਸ ਮੌਕੇ ਜਿਲ੍ਹੇ ਮੋਗੇ ਦੀ ਟੀਮ ਜੋ ਕਿ ਨਿਹਾਲ ਸਿੰਘ ਵਾਲਾ ਧੂੜਕੋਟ ਅਤੇ ਰਣਸੀਂਹ ਕਲਾਂ ਦੇ ਬੱਚਿਆਂ ਦੀ ਹੀ ਸੀ ਉਨ੍ਹਾਂ ਨੇ 03 ਸੋਨੇ ਦੇ 03 ਚਾਂਦੀ ਦੇ 04 ਤਾਂਬੇ ਦੇ ਮੈਡਲ ਜਿੱਤ ਕੇ ਪੰਜਾਬ ਭਰ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਦਿਆਂ ਓਵਰਆਲ ਟਰਾਫ਼ੀ ਜਿੱਤੀ ਦੂਜੇ ਨੰਬਰ ਤੇ ਫ਼ਾਜ਼ਿਲਕਾ ਅਤੇ ਤੀਸਰੇ ਨੰਬਰ ਤੇ ਫਰੀਦਕੋਟ ਦੀ ਟੀਮ ਰਹੀ।ઠ
ਇਸ ਉਪਰਾਲੇ ਵਿੱਚ ਸਹਿਯੋਗ ਦੇਣ ਵਾਲੇ ਸਭ ਕਿਰਤੀ ਕਿਸਾਨਾਂ , ਕਿਰਤੀਆਂ ਕਾਮਿਆਂ , ਲੇਖਕਾਂ , ਰੰਗਕਰਮੀਆਂ , ਡਾਕਟਰਾਂ , ਪੁਲਿਸ ਪ੍ਰਸ਼ਾਸਨ , ਲੋਕ ਭਲਾਈ ਸੰਸਥਾਵਾਂ , ਸਮੂਹ ਤਰਕਵਾਦੀ ਸੰਸਥਾਵਾਂ , ਦਾਨੀ ਵੀਰਾਂ ਤੇ ਇਲਾਕੇ ਦੇ ਲੋਕਾਂ ਦਾ ਕੋਚ ਹਰਭਜਨ ਸਿੰਘ ਭਜੀ ਨੰਗਲ, ਡਾਕਟਰ ਹਰਗੁਰਪ੍ਰਤਾਪ ਸਿੰਘ, ਪ੍ਰਧਾਨ ਮਨਪ੍ਰੀਤ ਸਿੰਘ ਅਤੇ ਸਮੂਹ ਕਲੱਬ ਮੈਬਰਜ਼ ਵੱਲੋਂ ਤਹਿ ਦਿਲ ਤੋਂ ਧੰਨਵਾਦ ਜਿੰਨਾਂ ਇਸ ਚੈਂਪੀਅਨਸ਼ਿਪ ਨੂੰ ਨੇਪਰੇ ਚ੍ਹਾੜਨ ਵਿੱਚ ਸਾਥ ਦਿੱਤਾ।

( ਮਿੰਟੂ ਖੁਰਮੀ ਹਿੰਮਤਪੁਰਾ)

mintukhurmi@gmail.com

Install Punjabi Akhbar App

Install
×