ਨਿਊਜ਼ੀਲੈਂਡ ਦੇ ਇਕ ਪੈਟਰੋਲ ਪੰਪ ‘ਤੇ ਜੰਮੀ ਧੀ ਦਾ ਉਪ ਨਾਂਅ ਮਾਪਿਆਂ ਨੇ ਕੰਪਨੀ ਦੇ ਨਾਂਅ ‘ਜ਼ੈਡ’ ‘ਤੇ ਰੱਖਿਆ

NZ PIC 5 Feb-1ਨਿਊਜ਼ੀਲੈਂਡ ਦੇ ਸ਼ਹਿਰ ਟੌਰੰਗਾ ਦੇ ਮਾਊਂਟ ਮਾਊਂਗਾਨੂਈ ਦੇ ਇਕ  ‘ਜ਼ੈÎੱਡ’ ਪੈਟਰੋਲ ਪੰਪ ਉਤੇ ਇਕ 35 ਸਾਲਾ ਮਹਿਲਾ ਦੇ ਪ੍ਰਸੂਤੀ ਪੀੜਾਂ ਸ਼ੁਰੂ ਹੋਈਆਂ ਤਾਂ ਉਨ੍ਹਾਂ ਪਹਿਲਾਂ ਆਪਮੀ ਵਾਕਫਕਾਰ ਮਿੱਡ ਵਾਈਵ ਨੂੰ ਸੱਦਿਆ ਅਤੇ ਉਸਨੇ ਐਂਬੂਲੈਂਸ ਨੂੰ ਬੁਲਾ ਲਿਆ। ਸਮਾਂ ਐਨਾ ਘੱਟ ਸੀ ਕਿ ਉਸਨੂੰ ਹਸਪਤਲਾ ਪਹੁੰਚਾਉਣਾ ਔਖਾ ਸੀ। ਐਂਬੂਲੈਂਸ ਸਟਾਫ ਅਤੇ ਮਿੱਡਵਾਈਵ ਨੇ ਇਸ ਪੈਟਰੋਲ ਸਟੇਸ਼ਨ ਦੇ ਉਤੇ ਹੀ ਐਂਬੂਲੈਂਸ ਵੈਨ ਦੇ ਵਿਚ ਇਸ ਔਰਤ ਦਾ ਜਨੇਪਾ ਕਰਵਾ ਦਿੱਤਾ ਜਿਸਨੇ ਇਕ ਸੁੰਦਰ ਧੀ ਨੂੰ ਜਨਮ ਦਿੱਤਾ। ਤੰਦਰੁਸਤ ਅਤੇ ਆਮ ਬੱਚਿਆਂ ਵਾਂਗ ਭਾਰ ਰੱਖਣ ਵਾਲੀ ਇਸ ਧੀ ਦਾ ਉਪ ਨਾਂਅ ਮਾਪਿਆਂ ਨੇ ਪੈਟਰੋਲ ਪੰਪ ਚਲਾਉਣ ਵਾਲੀ ਇਕ ਵੱਡੀ ਕੰਪਨੀ ‘ਜ਼ੈÎੱਡ’ ਦੇ ਨਾਂਅ ‘ਤੇ ਹੀ ਰੱਖ ਦਿੱਤਾ, ਜਿਸ ਦੀ ਸਾਰੇ ਪਾਸੇ ਚਰਚਾ ਹੋ ਗਈ।