ਇਪਸਾ ਵੱਲੋਂ ਗੀਤਕਾਰ ਗਿੱਲ ਰੌਂਤਾ, ਕਾਬਲ ਸਰੂਪਵਾਲੀ ਅਤੇ ਗਾਇਕ ਹੈਪੀ ਬੋਪਾਰਾਏ ਦਾ ਸਨਮਾਨ 

(ਬ੍ਰਿਸਬੇਨ) ਸਾਹਿਤਕ ਸੰਸਥਾ ਇੰਡੋਜ਼ ਪੰਜਾਬੀ ਸਾਹਿਤ ਅਕੈਡਮੀ ਆਫ ਆਸਟਰੇਲੀਆ (ਇਪਸਾ) ਵੱਲੋਂ ਆਸਟਰੇਲੀਆ ਦੌਰੇ ਤੇ ਆਏ ਨਾਮਵਰ ਗੀਤਕਾਰ ਗਿੱਲ ਰੌਂਤਾ, ਗੀਤਕਾਰ ਕਾਬਲ ਸਰੂਪਵਾਲੀ ਅਤੇ ਨੌਜਵਾਨ ਗਾਇਕ ਹੈਪੀ ਬੋਪਾਰਾਏ ਦਾ ਸਨਮਾਨ ਕੀਤਾ ਗਿਆ। ਇਪਸਾ ਵੱਲੋਂ ਨਿਰੰਤਰ ਸਾਹਿਤਕ ਅਤੇ ਕਲਾਤਮਕ ਗਤੀਵਿਧੀਆਂ ਰਚਾਉਂਦਿਆ ਪਿਛਲੇ ਲੰਬੇ ਸਮੇਂ ਤੋਂ ਬ੍ਰਿਸਬੇਨ ਸ਼ਹਿਰ ਵਿੱਚ ਸਨਮਾਨ ਸਮਾਰੋਹ, ਸਮਾਗਮ ਅਤੇ ਸੈਮੀਨਾਰ ਆਦਿ ਕੀਤੇ ਜਾਂਦੇ ਹਨ। ਇਸੇ ਹੀ ਪ੍ਰਵਾਹ ਅਗਾਂਹ ਤੋਰਦਿਆਂ ਸਥਾਨਿਕ ਇੰਡੋਜ਼ ਪੰਜਾਬੀ ਲਾਇਬ੍ਰੇਰੀ ਇਨਾਲਾ ਵਿਖੇ ਮਹਿਮਾਨ ਹਸਤੀਆਂ ਦੇ ਸਨਮਾਨ ਲਈ ਇਕ ਸ਼ਾਨਦਾਰ ਬੈਠਕ ਉਲੀਕੀ ਗਈ। 

ਇਸ ਅਦਬੀ ਬੈਠਕ ਵਿਚ ਮਹਿਮਾਨ ਗੀਤਕਾਰ ਗਿੱਲ ਰੌਂਤਾ, ਕਾਬਲ ਸਰੂਪਵਾਲੀ, ਗਾਇਕ ਹੈਪੀ ਬੋਪਾਰਾਏ ਦਾ ਇਪਸਾ ਵੱਲੋਂ ਐਵਾਰਡ ਆਫ ਆਨਰ ਨਾਲ ਸਨਮਾਨ ਕੀਤਾ ਗਿਆ। ਸਨਮਾਨਿਤ ਹਸਤੀਆਂ ਨੇ ਇਪਸਾ ਦੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਇਸ ਨੂੰ ਪ੍ਰਵਾਸੀ ਜੀਵਨ ਵਿਚ ਇਕ ਵਿਲੱਖਣ ਮਿਸਾਲ ਆਖਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਇਪਸਾ ਦੇ ਸਰਪ੍ਰਸਤ ਜਰਨੈਲ ਬਾਸੀ, ਸੁਰਜੀਤ ਸੰਧੂ, ਪਾਲ ਰਾਊਕੇ, ਕਮਲ ਬਾਜਵਾ, ਬਿਕਰਮਜੀਤ ਸਿੰਘ ਚੰਦੀ, ਸੁਖਮੰਦਰ ਸੰਧੂ, ਪ੍ਰਿਤਪਾਲ ਸਿੰਘ ਨਾਗੋਕੇ, ਦਲਵੀਰ ਹਲਵਾਰਵੀ, ਰੌਕੀ ਭੁੱਲਰ, ਕਮਰ ਬੱਲ ਜ਼ੈਲਦਾਰ, ਗੁਰਦੀਪ ਜਗੇੜਾ, ਗੀਤਕਾਰ ਨਿਰਮਲ ਦਿਓਲ, ਸ਼ਮਸ਼ੇਰ ਸਿੰਘ ਚੀਮਾਬਾਠ, ਰਾਜਦੀਪ ਸਿੰਘ ਲਾਲੀ ਅਤੇ ਆਤਮਾ ਸਿੰਘ ਹੇਅਰ ਆਦਿ ਬ੍ਰਿਸਬੇਨ ਦੀਆਂ ਨਾਮਵਰ ਹਸਤੀਆਂ ਹਾਜ਼ਰ ਸਨ। ਸਟੇਜ ਸੈਕਟਰੀ ਦੀ ਭੂਮਿਕਾ ਸਰਬਜੀਤ ਸੋਹੀ ਵੱਲੋਂ ਨਿਭਾਈ ਗਈ।

Install Punjabi Akhbar App

Install
×