ਸਿਡਨੀ ਦੇ ਨਿਚਲੇ ਉਤਰੀ ਖੇਤਰ ਵਿੱਚ ਸਥਿਤੀ ਗਲੈਡਸਵਿਲੇ ਦੇ ਜਾਇੰਟ ਸਟੈਪਸ ਸਪੈਸ਼ਲ ਬੱਚਿਆਂ ਦੇ ਸਕੂਲ ਵਿੱਚ ਕਰੋਨਾ ਮਰੀਜ਼ਾਂ ਦੀ ਗਿਣਤੀ ਦਾ ਆਂਕੜਾ 18 ਹੋ ਜਾਣ ਕਾਰਨ, ਸਕੂਲ ਨੂੰ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤਾ ਗਿਆ ਹੈ। ਕਰੋਨਾ ਦੇ ਇਨ੍ਹਾਂ ਮਰੀਜ਼ਾਂ ਵਿੱਚ ਸਕੂਲ ਦੇ 7 ਬੱਚੇ, ਉਨ੍ਹਾਂ ਦੇ ਘਰ ਦੇ 8 ਪਰਵਾਰਕ ਮੈਂਬਰ ਅਤੇ ਸਕੂਲ ਦੇ ਸਟਾਫ 3 ਮੈਂਬਰ ਆਦਿ ਸ਼ਾਮਿਲ ਹਨ।
ਜ਼ਿਕਰਯੋਗ ਹੈ ਕਿ ਉਕਤ ਸਕੂਲ ਵਿੱਚ ਕਰੋਨਾ ਦਾ ਪਹਿਲਾ ਮਾਮਲਾ ਅਗਸਤ ਦੀ 5 ਤਾਰੀਖ ਨੂੰ ਦਰਜ ਹੋਇਆ ਸੀ ਅਤੇ ਇਸ ਸਮੇਂ ਬੱਚੇ, ਉਨ੍ਹਾਂ ਦੇ ਪਰਵਾਰਕ ਮੈਂਬਰ ਅਤੇ ਸਟਾਫ ਨੂੰ ਆਈਸੋਲੇਟ ਕਰ ਦਿੱਤਾ ਗਿਆ ਹੈ।
ਇਸ ਦੌਰਾਨ ਵਾਲਗੈਟ, ਡੂਬੋ, ਬੋਗਾਨ, ਬੋਰਕ, ਬਰੇਵਾਰੀਨਾ, ਕੂਨਾਂਬਲ, ਗਿਲਜਾਂਡਰਾ, ਨੈਰੋਮਾਈਨ ਅਤੇ ਵਾਰੇਨ ਜਿਹੇ ਖੇਤਰ ਵੀ ਇੱਕ ਹਫ਼ਤੇ ਦੇ ਲਾਕਡਾਊਨ ਦੇ ਘੇਰੇ ਵਿੱਚ ਆ ਰਹੇ ਹਨ।