ਗਿਆਨੀ ਪਿੰਦਰਪਾਲ ਸਿੰਘ ਵੱਲੋਂ ਸ਼ਹੀਦ ਪਰਿਵਾਰ ਨੂੰ 51-51 ਹਜ਼ਾਰ ਰੁਪਏ ਅਤੇ ਜ਼ਖਮੀਆਂ ਨੂੰ 20-20 ਹਜ਼ਾਰ ਰੁਪਏ

ਸੁਪਰੀਮ ਸਿੱਖ ਸੁਸਾਇਟੀ ਵੱਲੋਂ ਸਿੱਖ ਪ੍ਰਚਾਰਕਾਂ ਜਿਨ੍ਹਾਂ ਵਿਚ ਗਿਆਨੀ ਪਿੰਦਰਪਾਲ ਸਿੰਘ, ਭਾਈ ਹਰਜਿੰਦਰ ਸਿੰਘ ਤੇ ਭਾਈ ਜਸਬੀਰ ਸਿੰਘ ਰਿਆੜ ਜਿਨ੍ਹਾਂ ਨੇ ਸਮੂਹ ਸੰਗਤ ਦੇ ਨਾਲ ਜਗਰਾਉਂ ਪੁੱਲ ਉਤੇ ਅਜਿਹਾ ਰੋਸ ਧਰਨਾ ਲਾਇਆ ਅਤੇ ਸਰਕਾਰ ਨੂੰ ਚਾਰੇ ਪਾਸਿਆਂ ਹੱਥਾਂ ਪੈਰਾਂ ਦੀ ਪੈ ਗਈ ਦਾ ਵਿਸ਼ੇਸ਼ ਤੌਰ ‘ਤੇ ਜ਼ਿਕਰ ਕਰਦਿਆਂ ਕਿਹਾ ਕਿ ਸਮੁੱਚਾ ਸਿੱਖ ਪੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਵਾਸਤੇ ਹਮੇਸ਼ਾਂ ਇਕ ਰਿਹਾ ਹੈ। ਇਨ੍ਹਾਂ ਪ੍ਰਚਾਰਕਾਂ ਨੇ ਅੱਗੇ ਹੋ ਕੇ ਸੰਗਤ ਦਾ ਸਾਥ ਦਿੱਤਾ ਜੋ ਕਿ ਬਹੁਤ ਹੀ ਸਲਾਹੁਣਯੋਗ ਹੈ ਅਤੇ ਇਨ੍ਹਾਂ ਪ੍ਰਚਾਰਕਾਂ ਦਾ ਮੁੱਢਲਾ ਫਰਜ਼ ਵੀ ਸੀ। ਅੱਜ ਜਿੱਥੇ ਸੰਗਤ ਦੇ ਜੋਸ਼ ਅੱਗੇ ਜਥੇਦਾਰਾਂ ਨੇ ਆਪਣਾ ਜਾਰੀ ਕੀਤਾ ਹੁਕਮਨਾਮਾ ਵਾਪਿਸ ਲੈ ਲਿਆ ਹੈ ਉਥੇ ਸਿੰਘਾਂ ਨੇ ਚੜ੍ਹਦੀ ਕਲਾ ਦਾ ਪ੍ਰਮਾਣ ਦੇ ਕੇ ਭਵਿੱਖ ਵਾਸਤੇ ਵੀ ਇਕ ਉਦਾਹਰਣ ਸੈਟ ਕੀਤੀ ਹੈ। ਗਿਆਨੀ ਪਿੰਦਰਪਾਲ ਸਿੰਘ ਹੋਰਾਂ ਕੋਟਕਪੂਰੇ ਵਿਖੇ ਰੋਸ ਮੁਜਾਹਰੇ ਦੇ ਵਿਚ ਪੁਲਿਸ ਗੋਲੀ ਦਾ ਸ਼ਿਕਾਰ ਹੋਏ ਸਿੰਘਾਂ ਦੇ ਪਰਿਵਾਰਾਂ ਨੂੰ 51-51000 ਰੁਪਏ ਅਤੇ ਜ਼ਖਮੀ ਸਿੰਘ ਨੂੰ 20-20 ਹਜ਼ਾਰ ਰੁਪਏ ਭੇਟ ਕਰਨ ਦਾ ਐਲਾਨ ਕੀਤਾ ਹੈ।
ਇਸ ਦੇ ਨਾਲ ਹੀ ਉਨ੍ਹਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਨਿਊਜ਼ੀਲੈਂਡ ਤੋਂ ਇਕੱਤਰ ਹੋਣ ਵਾਲੀ ਮਾਇਆ ਵੀ ਉਹ ਆਪ ਜਾ ਕੇ ਪੁਲਿਸ ਗੋਲੀ ਦਾ ਸ਼ਿਕਾਰ ਹੋਏ ਪਰਿਵਾਰ ਨੂੰ ਦੇ ਕੇ ਆਉਣ। ਵਰਨਣਯੋਗ ਹੈ ਕਿ ਸੁਪਰੀਮ ਸਿੱਖ ਸੁਸਾਇਟੀ ਵੱਲੋਂ ਨਿਊਜ਼ੀਲੈਂਡ ਦੇ ਸਿੱਖਾਂ ਦੀ ਆਵਾਜ਼ ਨੂੰ ਲਗਾਤਾਰ ਜਥੇਦਾਰਾਂ ਅਤੇ ਸ਼੍ਰੋਮਣੀ ਕਮੇਟੀ ਤੱਕ ਮੀਡੀਆ ਅਤੇ ਹੋਰ ਸਾਧਨਾਂ ਰਾਹੀਂ ਪਹੁੰਚਾਇਆ ਜਾ ਰਿਹਾ ਸੀ। ਨਿਊਜ਼ੀਲੈਂਡ ਵਸਦੇ ਸਿੱਖਾਂ ਨੇ ਆਪਣੇ ਸ੍ਰੋਤ ਵਰਤਿਆਂ ਜਿੱਥੇ ਕਈ ਪੰਚਾਇਤਾਂ ਨੂੰ ਅਕਾਲੀ ਦਲ ਦਾ ਸਾਥ ਛੱਡ ਦੇਣ ਲਈ ਬੇਨਤੀ ਕੀਤੀ ਉਥੇ ਕਈ ਸ਼੍ਰੋਮਣੀ ਕਮੇਟੀ ਮੈਂਬਰ ਵੀ ਆਪਣੀ ਜ਼ਮੀਰ ਦੀ ਆਵਾਜ਼ ਸੁਣ ਕੇ ਅਸਤੀਫੇ ਦੇ ਗਏ ਹਨ।

One thought on “ਗਿਆਨੀ ਪਿੰਦਰਪਾਲ ਸਿੰਘ ਵੱਲੋਂ ਸ਼ਹੀਦ ਪਰਿਵਾਰ ਨੂੰ 51-51 ਹਜ਼ਾਰ ਰੁਪਏ ਅਤੇ ਜ਼ਖਮੀਆਂ ਨੂੰ 20-20 ਹਜ਼ਾਰ ਰੁਪਏ

Comments are closed.