ਗਿਆਨੀ ਸੰਤੋਖ ਸਿੰਘ ਜੀ ਨੇ ਗੁਰਦੁਆਰਾ ਸਿੱਖ ਸੈਂਟਰ ਪਾਰਕਲੀ ਵਿਚ ਸੰਗਤਾਂ ਨੂੰ ਸੰਬੋਧਨ ਕੀਤਾ

160104 giani santokh singh ji Untitled-1 copyਨਵੇਂ ਸਾਲ ਦੀ ਆਮਦ ਦੀ ਖ਼ੁਸ਼ੀ ਵਿਚ, ਸਦਰਨ ਹੈਮੇਸਫ਼ੀਅਰ ਦੇ ਸਭ ਤੋਂ ਸਭ ਵਿਸ਼ਾਲ ਗੁਰੂਘਰ ਵਿਚ ਸਜੇ ਦੀਵਾਨ ਵਿਚ, ਪ੍ਰਸਿਧ ਪੰਥਕ ਵਿਦਵਾਨ ਅਤੇ ਲੇਖਕ ਗਿਆਨੀ ਸੰਤੋਖ ਸਿੰਘ ਜੀ ਨੇ ਸੰਗਤ ਨੂੰ ਨਵੇਂ ਸਾਲ ਦੇ ਆਗਮਨ ਦੀ ਵਧਾਈ ਦਿਤੀ।ਗਿਆਨੀ ਜੀ ਨੇ ਆਪਣੇ ਵਿਖਿਆਨ ਵਿਚ ਦੱਸਿਆ ਕਿ ਅਕਾਲ ਦਾ ਸਾਜਿਆ ਹੋਇਆ ਕਾਲ, ਅਨੰਤਕਾਲ ਤੋਂ ਇਕ ਰਸ ਅਤੇ ਅਖੰਡ ਚੱਲਿਆ ਆ ਰਿਹਾ ਹੈ। ਮਨੁਖ ਨੇ ਇਸ ਨੂੰ ਆਪਣੀ ਸਹੂਲਤ ਵਾਸਤੇ ਵੱਖ ਵੱਖ ਹਿੱਸਿਆਂ ਵਿਚ ਵੰਡਿਆ ਹੋਇਆ ਹੋਇਆ ਹੈ। ਉਹਨਾਂ ਅਨੇਕਾਂ ਵੰਡਾਂ ਵਿਚੋਂ ਇਕ ਵੰਡ ਸਾਲ ਵਾਲ਼ੀ ਵੀ ਹੈ, ਜਿਸ ਨੂੰ ਸੰਸਾਰ ਦੇ ਲੋਕ ਅੱਜ ਦੇ ਦਿਨ ‘ਖ਼ੁਸ਼ਆਮਦੀਦ’ ਆਖ ਰਹੇ ਹਨ। ਸਤਿਗੁਰਾਂ ਦੀ ਹਜ਼ੂਰੀ ਵਿਚ ਆਪਾਂ ਵੀ ਇਸ ਮੌਕੇ ਇਕੱਤਰ ਹੋ ਕੇ, ਗੁਰੂ ਦੀ ਸਾਖੀ ਅਤੇ ਸਿੱਖਿਆ ਦੁਆਰਾ ਰਲ਼ ਮਿਲ਼ ਕੇ ਪਰਸਪਰ ਸਾਂਝ ਪਾ ਰਹੇ ਹਾਂ।
ਪਿਛਲੇ ਅਰਥਾਤ 2015 ਵਾਲ਼ੇ ਸਾਲ ਦੇ ਸਮੇ ਦੌਰਾਨ, ਜਿਥੇ ਸੰਸਾਰ ਦੇ ਮਨੁਖੀ ਇਤਿਹਾਸ ਵਿਚ ਬੜੀਆਂ ਮਹੱਤਪੂਰਨ ਘਟਨਾਵਾਂ ਵਾਪਰੀਆਂ ਹਨ ਓਥੇ ਹਿੰਦੁਸਤਾਨ ਤੋਂ ਬਾਹਰ, ਸਿੱਖ ਪੰਥ ਦੇ ਹੋਣਹਾਰ ਗੁਰਸਿੱਖਾਂ ਨੇ ਵੀ, ਵੱਖ ਵੱਖ ਖੇਤਰਾਂ ਵਿਚ ਚੰਗੀਆਂ ਮੱਲਾਂ ਮਾਰੀਆਂ ਹਨ। ਕੈਨੇਡਾ ਦੀ ਸਰਕਾਰ ਵਿਚ ਇਕ ਗੁਰਸਿੱਖ ਦਾ ਰੱਖਿਆ ਮੰਤਰੀ ਦੀ ਮਹੱਤਵਪੂਰਨ ਪਦਵੀ ਤੱਕ ਪੁੱਜਣਾ, ਮਾਅਰਕੇ ਵਾਲੀ ਗੱਲ ਹੈ ਪਰ ਗੁਰੂਆਂ ਦੀ ਧਰਤੀ, ਪੰਜਾਬ ਵਿਚ ਸਿੱਖਾਂ ਵਾਸਤੇ ਪਿਛਲਾ ਸਾਲ ਕੋਈ ਖ਼ੁਸ਼ਗਵਾਰ ਨਹੀਂ ਗੁਜ਼ਰਿਆ। ਸਿੱਖ ਪੰਥ ਦੇ ਹਿਤਾਂ ਦਾ ਦਾਅਵਾ ਕਰਨ ਵਾਲ਼ੀ ਅਕਾਲੀ ਸਰਕਾਰ ਹੋਣ ਦੇ ਬਾਵਜੂਦ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਥਾਂ ਥਾਂ ਅਪਮਾਨ ਦਾ ਹੋਣਾ ਅਤੇ ਇਸ ਦੇ ਵਿਰੁਧ ਰੋਸ ਪਰਗਟ ਕਰਨ ਵਾਲ਼ੇ ਧਾਰਮਿਕ ਵਿਦਵਾਨਾਂ ਅਤੇ ਮਹਾਪੁਰਸ਼ਾਂ ਉਪਰ ਪੁਲਸੀ ਜ਼ੁਲਮ ਵਰਗੀਆਂ ਦੁਰਘਟਨਾਵਾਂ ਦਾ ਵਾਪਰਨਾ ਕੋਈ ਮਾਣ ਕਰਨ ਵਾਲੀ ਗੱਲ ਨਹੀਂ ਹੈ।
ਅੰਤ ਵਿਚ ਗਿਆਨੀ ਜੀ ਨੇ ਵਾਹਿਗੁਰੂ ਜੀ ਦੇ ਚਰਨਾਂ ਵਿਚ ਬੇਨਤੀ ਕਰਦਿਆਂ ਹੋਇਆਂ ਆਖਿਆ ਕਿ ਰੱਬ ਰਹਿਮਤ ਕਰੇ, ਕਿ ੧੦੧੬ ਵਾਲ਼ਾ ਸਾਲ ਮਨੁਖਤਾ ਵਾਸਤੇ ਚੰਗੇਰਾ ਸੁਨੇਹਾ ਲੈ ਕੇ ਆਵੇ ਅਤੇ ਸਿੱਖ ਪੰਥ ਦੀ ਵੀ ਚੜ੍ਹਦੀਕਲਾ ਹੋਵੇ।

Install Punjabi Akhbar App

Install
×