ਐਡੀਲੇਡ ‘ਚ ਗਿਆਨੀ ਸੰਤੋਖ ਸਿੰਘ ਦੀ ਕਿਤਾਬ ‘ਸਾਦੇ ਸਿਧਰੇ ਲੇਖ’ ਲੋਕ ਅਰਪਣ

1201032__d75265432ਐਡੀਲੇਡ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਸਮੇਂ ਭਰਵੇਂ ਇਕੱਠ ‘ਚ ਨਾਮਵਰ ਲਿਖਾਰੀ ਗਿਆਨੀ ਸਤੋਖ ਸਿੰਘ ਦੀ ਪੁਸਤਕ ‘ਸਾਦੇ ਸਿਧਰੇ ਲੇਖ’ ਲੋਕ ਅਰਪਣ ਕੀਤੀ ਗਈ | ਇਸ ਸਮਾਗਮ ‘ਚ ਕਵਿਤਰੀ ਸੁਲਤਾਨਾ ਬੇਗ਼ਮ ਨੇ ਕਿਤਾਬ ਸਬੰਧੀ ਆਪਣੇ ਵਿਚਾਰ ਦੱਸਦਿਆਂ ਕਿਹਾ ਕਿ ਲੇਖਕ ਨੇ ਪੁਸਤਕ ‘ਚ ਸਰਲ ਭਾਸ਼ਾ ਰਾਹੀਂ ਆਪਣੇ ਜੀਵਨ ਦੇ ਤਜਰਬੇ ਨੂੰ ਬਾਖ਼ੂਬੀ ਪੇਸ਼ ਕੀਤਾ ਹੈ | ਪੁਸਤਕ ਸਮਾਜਿਕ ਕਦਰਾਂ-ਕੀਮਤਾਂ ਨੂੰ ਦਰਸਾਉਂਦੀ ਹੈ | ਲੇਖਕ ਵੱਲੋਂ ਪਾਠਕਾਂ ਨੂੰ ਸੇਧ ਦੇਵੇਗੀ | ਉਨ੍ਹਾਂ ਸਭਨਾਂ ਨੂੰ ਪੁਸਤਕ ਪੜ੍ਹਨ ਲਈ ਪੇ੍ਰਰਨਾ ਦਿੱਤੀ | ਇਸ ਮੌਕੇ ਪ੍ਰਧਾਨ ਮਹਾਂਵੀਰ ਸਿੰਘ ਗਰੇਵਾਲ, ਅਵਤਾਰ ਸਿੰਘ ਰਾਟਾ, ਗਿਆਨੀ ਗਿਆਨ ਸਿੰਘ, ਗਿਆਨੀ ਸੁਖਦੇਵ ਸਿੰਘ ਪੱਟੀ ਵਾਲੇ, ਗਿਆਨੀ ਅਵਤਾਰ ਸਿੰਘ, ਬਿੱਕਰ ਸਿੰਘ ਬਰਾੜ ਤੇ ਹੋਰ ਹਾਜ਼ਰ ਸਨ |