ਗੁਰੂ ਗ੍ਰੰਥ ਸਾਹਿਬ ਜੀ ਵਿਸ਼ਵ ਭਰ ਲਈ ਸ਼ਾਂਤੀ ਦਾ ਸਰੋਤ——ਗਿਆਨੀ ਸਾਹਿਬ ਸਿੰਘ ਜੀ ਸ਼ਾਹਬਾਦ ਮਾਰਕੰਡਾ

IMG_3920ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਵਿਸ਼ਵ ਵਿਆਪੀ ਸਰਬਪੱਖੀ ਕਲਿਆਣਕਾਰੀ ਇਲਾਹੀ ਵਰਦਾਨ ਹੈ। ਅਧਿਆਤਮਿਕ ਤੇ ਭਾਈਚਾਰਕ ਫਲਸਫਾ ਕਿਸੇ ਇਕ ਫਿਰਕੇ, ਜ਼ਾਤ, ਬਰਾਦਰੀ ਤੇ ਕਬੀਲੇ ਦੀ ਮਾਲਕੀ ਦਾ ਮੁਥਾਜ ਨਹੀਂ। ਭਾਰਤ ਦੇ ਵੱਖ ਵੱਖ ਇਲਾਕਿਆਂ, ਧਰਮਾਂ, ਭਾਸ਼ਾਵਾਂ ਅਤੇ ਸੰਪਰਦਾਵਾਂ ਨਾਲ ਸਬੰਧਤ ਪ੍ਰਮਾਤਮਾ ਦੀ ਉਸਤਤ ਵਿਚ ਲੀਨ ਮਹਾਂਪੁਰਸ਼ਾਂ ਦੀ ਬਾਣੀ ਸ਼ਾਮਲ ਹੈ। ਮਾਨਵਤਾ ਦੇ ਪਰਗਾਸ ਦਾ ਆਧਾਰ ਸਤ, ਸੰਤੋਖ, ਵਿਚਾਰ ਤੇ ਨਾਮ ਬਹੁਮੁਲੀਆਂ ਵਸਤਾਂ ਦਾ ਥਾਲ ਭਰਿਆ ਪਿਆ ਹੈ ਜਿਸ ਤੱਕ ਪਹੁੰਚ ਬਣਾਉਣੀ ਹਰ ਪ੍ਰਾਣੀ ਮਾਤਰ ਦਾ ਫਰਜ ਹੈ।
ਇਹਨਾਂ ਵਿਚਾਰਾਂ ਦਾ ਪ੍ਰਗਟਾਵਾ  ਚੜ੍ਹਦੀ ਕਲਾ ਟਾਈਮ ਟੀ.ਵੀ. ਤੋਂ ਪਾਠ ਬੋਧ ਕਰਵਾ ਰਹੇ ਪ੍ਰਸਿੱਧ ਕਥਾਵਾਚਕ ਗਿਆਨੀ ਸਾਹਿਬ ਸਿੰਘ ਜੀ ਸ਼ਾਹਬਾਦ ਮਾਰਕੰਡਾ ਵਾਲਿਆਂ ਨੇ ਗੁਰਮਤਿ ਕਾਲਜ ਹੁਸ਼ਿਆਰਪੁਰ ਵਿਦਿਆਰਥੀਆਂ ਦੇ ਰੁਬਰੂ ਹੁੰਦਿਆਂ ਕੀਤਾ। ਉਹਨਾਂ ਗੁਰਬਾਣੀ ਪਾਠ-ਬੋਧ, ਵਿਆਕਰਣਿਕ ਨਿਯਮ, ਗੁਰਬਾਣੀ ਕੰਠ, ਪੜ੍ਹਨ, ਸੁਣਨ ਅਤੇ ਮੰਨਣ ਦੇ ਗੁੱਝੇ ਭੇਦਾਂ ਨੂੰ ਸਾਂਝਾ ਕਰਦਿਆਂ ਕਿਹਾ ਕਿ ਗੁਰਮਤਿ ਵਿੱਦਿਆ ਦੇ ਵਿਦਿਆਰਥੀ ਕੋਲ ਵਧੇਰੇ ਭਾਸ਼ਾਵਾਂ, ਗੁਰਬਾਣੀ ਸੰਗੀਤ, ਸਾਹਿਤ ਅਤੇ ਨਵੀਂ ਤਕਨਾਲੋਜੀ ਦਾ ਗਿਆਨ ਹੋਣਾ ਅਤਿ ਜ਼ਰੂਰੀ ਹੈ। ਜਿਸ ਨਾਲ ਗੁਰਬਾਣੀ ਸਿੱਖਿਆ ਦਾ ਸੰਚਾਰ ਵਿਸ਼ਵ ਭਰ ਵਿਚ ਕੀਤਾ ਜਾ ਸਕੇ। ਅਜਿਹੇ ਵਿਦਿਆਲਿਆਂ ਦੇ ਉੱਚ ਮਿਆਰ ਲਈ ਜ਼ਰੂਰੀ ਹੈ ਕਿ ਧਾਰਮਿਕ ਅਤੇ ਸਮਾਜਿਕ ਖੇਤਰ ਵਿਚ ਫਜ਼ੂਲ ਅਡੰਬਰਾਂ ਤੇ ਹੁੰਦਿਆਂ ਖਰਚਿਆਂ ਨੂੰ ਖਤਮ ਕਰਕੇ ਵਿੱਦਿਅਕ ਕਾਰਜ ਉੱਪਰ ਲਾਇਆ ਜਾਵੇ। ਜੇਕਰ ਗੁਰਦੁਆਰਿਆਂ, ਸਿੰਘ ਸਭਾਵਾਂ ਅਤੇ ਜਥੇਬੰਦੀਆਂ ਨੂੰ ਇਹ ਗੱਲ ਸਮਝ ਆ ਜਾਵੇ ਤਾਂ ਕੌਮ ਦਾ ਨਕਸ਼ਾ ਬਦਲਿਆ ਜਾ ਸਕਦਾ ਹੈ।
ਗੁਰਮਤਿ ਕਾਲਜ ਦੇ ਚੇਅਰਮੈਨ ਪ੍ਰਿੰਸੀਪਲ ਗੁਰਦੇਵ ਸਿੰਘ, ਸ਼ੁਭ ਕਰਮਨ ਸੁਸਾਇਟੀ ਦੇ ਚੇਅਰਮੈਨ ਰਸ਼ਪਾਲ ਸਿੰਘ, ਗੁਰਦੁਆਰਾ ਗੋਬਿੰਦਸਰ ਸਾਹਿਬ ਦੇ ਪ੍ਰਧਾਨ ਬਲਬੀਰ ਸਿੰਘ, ਡਾ: ਹਰਜਿੰਦਰ ਸਿੰਘ ਉਬਰਾਏ, ਪ੍ਰੋ: ਬਹਾਦਰ ਸਿੰਘ ਸਟੇਟ ਐਵਾਰਡੀ, ਅਧਿਆਪਨ ਸਟਾਫ ਭਾਈ ਰਣਯੋਧ ਸਿੰਘ ਭਾਈ ਅਰਮਨਜੀਤ ਸਿੰਘ ਭਾਈ ਸ਼ਮਿੰਦਰ ਸਿੰਘ, ਅਜੀਤ ਸਿੰਘ ਨੇਵੀ ਅਫਸਰ, ਅਮਰੀਕ ਸਿੰਘ, ਅਵਨਿੰਦਰ ਕੌਰ ਅਤੇ ਹਾਜ਼ਰ ਸੰਗਤਾਂ ਨੇ ਗਿਆਨੀ ਸਾਹਿਬ ਸਿੰਘ ਜੀ ਨੂੰ ਸਨਮਾਨਿਤ ਕੀਤਾ।

Rashpal Singh

rashpalsingh714@gmail.com

Install Punjabi Akhbar App

Install
×