ਗਿਆਨੀ ਪਿੰਦਰਪਾਲ ਸਿੰਘ ਵੱਲੋਂ ਗੁਰਦੁਆਰਾ ਸਾਹਿਬ ਟਾਕਾਨੀਨੀ ਨਿਊਜ਼ੀਲੈਂਡ ‘ਚ ਕੀਤੀ ਗਈ ਕਥਾ-ਵਿਚਾਰ ਪੀ.ਟੀ.ਸੀ. ਪੰਜਾਬੀ ‘ਤੇ ਸ਼ੁਰੂ

NZ PIC 21 June-3ਗਿਆਨੀ ਪਿੰਦਰਪਾਲ ਸਿੰਘ ਜੋ ਕਿ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨੀਨੀ ਦੀ 10ਵੀਂ ਵਰ੍ਹੇਗੰਢ ਮੌਕੇ 8 ਮਾਰਚ ਤੋਂ 15 ਮਾਰਚ ਤੱਕ ਰੋਜ਼ਾਨਾ ਆਸਾ ਜੀ ਦੀ ਵਾਰ ਦੀ ਕਥਾ-ਵਿਚਾਰ ਕਰ ਗਏ ਸਨ ਅਤੇ ਇਸ ਨੂੰ ਪੀ.ਟੀ.ਸੀ. ਪੰਜਾਬੀ ਚੈਨਲ ਵੱਲੋਂ ਰਿਕਾਰਡ ਕੀਤਾ ਗਿਆ ਸੀ, ਦਾ ਭਾਰਤ ਵਿਚ ਪ੍ਰਸਾਰਣ ਸ਼ੁਰੂ ਹੋ ਚੁੱਕਾ ਹੈ। ਇਹ ਕਥਾ ਵਿਚਾਰ ਰੋਜ਼ਾਨਾ ਚੱਲਣ ਵਾਲੇ ਗੁਰਬਾਣੀ ਪ੍ਰੋਗਰਾਮ ਦੇ ਵਿਚ ਸ਼ਾਮਿਲ ਕੀਤੀ ਗਈ ਹੈ। ਨਿਊਜ਼ੀਲੈਂਡ ਦੇ ਸਮੇਂ ਮੁਤਾਬਿਕ ਇਹ ਸਵੇਰੇ 10.30 ਵਜੇ ਆਰੰਭ ਹੋ ਜਾਂਦੀ ਹੈ ਅਤੇ ਲਗਪਗ 10.50 ਤੱਕ ਚਲਦੀ ਹੈ।
ਸੁਪਰੀਮ ਸਿੱਖ ਸੁਸਾਇਟੀ ਵੱਲੋਂ ਸਮੂਹ ਸੰਗਤਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਇਹ ਕਥਾ ਵਿਚਾਰ ਉਹ ਆਪਣੇ ਘਰਾਂ ਦੇ ਵਿਚ ਸੇਵੇਰੇ ਸਰਵਣ ਕਰ ਸਕਦੇ ਹਨ।

Install Punjabi Akhbar App

Install
×