ਸਦੀਵੀ ਵਿਛੋੜਾ ਦੇ ਗਏ ਗਿਆਨੀ ਕਰਮ ਸਿੰਘ

ਸਰੀ -ਗੁਰਦੁਆਰਾ ਸਾਹਿਬ ਬੰਗਲਾ ਸਾਹਿਬ ਦਿੱਲੀ ਦੇ ਸਾਬਕਾ ਗ੍ਰੰਥੀ ਸਿੰਘ ਸਾਹਿਬ ਗਿਆਨੀ ਕਰਮ ਸਿੰਘ ਬੀਤੇ ਦਿਨੀਂ ਐਬਟਸਫੋਰਡ (ਬੀ. ਸੀ) ਵਿਚ ਸਦੀਵੀ ਵਿਛੋੜਾ ਦੇ ਗਏ ਹਨ। ਪਿੰਡ ਬਾਹੋਵਾਲ (ਪੰਜਾਬ) ਨਾਲ ਸੰਬੰਧਤ ਸਿੰਘ ਸਾਹਿਬ ਦੀ ਉਮਰ ਕਰੀਬ 85 ਵਰ੍ਹਿਆਂ ਦੀ ਸੀ ਅਤੇ ਪਿਛਲੇ ਕੁਝ ਦਿਨਾਂ ਤੋਂ ਹਸਪਤਾਲ ਵਿੱਚ ਜ਼ੇਰੇ -ਇਲਾਜ ਸਨ। ਗਿਆਨੀ ਜੀ ਪਿਛਲੇ ਲੰਮੇ ਸਮੇਂ ਤੋਂ ਗੁਰਦੁਆਰਾ ਸਾਹਿਬ ਵਿਖੇ ਬੱਚਿਆਂ ਦੇ ਕੈਂਪਾਂ ਅਤੇ ਧਾਰਮਿਕ ਸਮਾਗਮਾਂ ਵਧ-ਚੜ੍ਹ ਕੇ ਹਿੱਸਾ ਲੈਂਦੇ ਸਨ ਅਤੇ ਨਿਸ਼ਕਾਮ ਸੇਵਾ ਕਰਦੇ ਸਨ। ਕੋਵਿਡ-19 ਦੇ ਮੱਦੇਨਜ਼ਰ ਪਰਿਵਾਰ ਵੱਲੋਂ ਅੰਤਮ ਸੰਸਕਾਰ ਦੀਆਂ ਰਸਮਾਂ ਸੀਮਤ ਦਾਇਰੇ ਵਿੱਚ ਹੋਣਗੀਆਂ ਅਤੇ 29 ਮਈ ਦਿਨ ਸ਼ਨਿੱਚਰਵਾਰ ਨੂੰ ਦੁਪਹਿਰ 2 ਵਜੇ ਗੁਰਦੁਆਰਾ ਕਲਗੀਧਰ ਦਰਬਾਰ ਸਾਹਿਬ ਵਿਖੇ ਅੰਤਿਮ ਅਰਦਾਸ ਹੋਵੇਗੀ।

(ਹਰਦਮ ਮਾਨ) : +1 604 308 6663
maanbabushahi@gmail.com

Install Punjabi Akhbar App

Install
×