ਗਿਆਨੀ ਅਮਰੀਕ ਸਿੰਘ ਚੰਡੀਗੜ੍ਹ ਵਾਲੇ ਜੁਲਾਈ ਦੇ ਪਹਿਲੇ ਹਫ਼ਤੇ ਗੁਰੂ ਘਰ ਸੰਤਸਰ ਨਿਊਯਾਰਕ ਵਿਖੇਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਵ ਤੇ ਵਿਸ਼ੇਸ਼ ਕਥਾ ਤੇ ਸਮਾਗਮ ਕਰਨਗੇ

IMG_6085

ਨਿਊਯਾਰਕ, 2 ਜੁਲਾਈ —ਪੰਥ ਪ੍ਰਸਿੱਧ ਕਥਾ ਵਾਚਕ ਗਿਆਨੀ ਅਮਰੀਕ ਸਿੰਘ ਚੰਡੀਗੜ੍ਹ ਵਾਲੇ ਗੁਰਬਾਣੀ ਅਤੇ ਇਤਿਹਾਸ ਦੇ ਨਿਰੋਲ ਵਿਚਾਰਾਂ ਦੀ ਸਾਂਝ ਸੰਗਤਾਂ ਨਾਲ ਪਾਉਣ ਲਈ ਅਮਰੀਕਾ ਦੀ ਧਰਤੀ ਤੇ ਪਹੁੰਚ ਗਏ ਹਨ। ਜੁਲਾਈ ਦੇ ਇਹ ਪਹਿਲੇ ਦੋ ਹਫਤੇ ਗੁਰੂ ਘਰ ਸੰਤਸਾਗਰ ਨਿਊਯਾਰਕ ਵਿਖੇ ਗੁਰੂ ਨਾਨਕ ਮਹਾਰਾਜ ਜੀ ਦੇ 550ਵੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਕਥਾ ਸਮਾਗਮ ਹਰ ਰੋਜ਼ ਸ਼ਾਮ 7.30 ਤੋਂ 8.20 ਤੱਕ ਹੋ ਰਹੇ ਹਨ। ਹੁਣ ਤੱਕ ਜਿਵੇਂ ਆਪ ਸੰਗਤਾਂ ਨੇ ਗਿਆਨੀ ਅਮਰੀਕ ਸਿੰਘ ਜੀ ਦੀਆ ਗੁਰੂਬਾਣੀ ਅਤੇ ਗੁਰ ਇਤਿਹਾਸ ਦੀ ਕਥਾ ਦੀਆ ਅਨੇਕਾ ਸੀ ਡੀ, ਐਮਪੀ3 ਨੂੰ ਸਰਵਨ ਕਰਕੇ ਅਤੇ ਉਹਨਾਂ ਦੀ ਕਲਮ ਤੋਂ ਲਿਖੀਆਂ 12 ਕਿਤਾਬਾਂ ਨੂੰ ਪੜਕੇ ਲਾਹੇ ਪ੍ਰਾਪਤ ਕੀਤੇ ਨੇ ਇਸੇ ਤਰਾਂ ਇਹਨਾਂ ਵਿਸ਼ੇਸ਼ ਸਮਾਗਮਾ ਵਿੱਚ ਸਮੇਂ ਸਿਰ ਪਹੁੰਚ ਗੁਰੂ ਨਾਨਕ ਮਹਾਰਾਜ ਜੀ ਦੇ ਜੀਵਨ ਉਪਦੇਸ਼ ਤੇ ਅਨਮੋਲ ਕਥਾ ਵਿਚਾਰ ਸਰਵਣ ਕਰਕੇ ਜੀਵਣ ਦੇ ਪਲਾ ਨੂੰ ਸਫਲ ਬਣਾਉਣ ਦਾ ਯਤਨ ਕਰੀਏ ਜੀ। ਗਿਆਨੀ ਅਮਰੀਕ ਸਿੰਘ ਜੀ ਦਾ ਫ਼ੋਨ ਨੰਬਰ (551) 295-9738 ਹੈ ਜੀ।

Install Punjabi Akhbar App

Install
×