ਵਰਲਡ ਸਿੱਖ ਆਰਗੇਨਾਈਜੇਸ਼ਨ ਦੇ ਫਾਊਂਡਰ ਪ੍ਰਧਾਨ ਗਿਆਨ ਸਿੰਘ ਸੰਧੂ ਸਨਮਾਨਤ

(ਉਜਾਗਰ ਸਿੰਘ ਕੋਆਰਡੀਨੇਟਰ ਇੰਡੀਆ ਚੈਪਟਰ ਇੰਟਰਨੈਸ਼ਨਲ ਹਰਿਦਰਸ਼ਨ ਮੈਮੋਰੀਅਲ ਟਰੱਸਟ ਕੈਨੇਡਾ ਗਿਆਨ ਸਿੰਘ ਸੰਧੂ ਅਤੇ ਉਨ੍ਹਾਂ ਦੀ ਪਤਨੀ ਸੁਰਿੰਦਰ ਕੌਰ ਨੂੰ ਸਨਮਾਨਤ ਕਰਦੇ ਹੋਏ)

ਪਟਿਆਲਾ:16 ਨਵੰਬਰ 2019: ਕੈਨੇਡਾ ਵਿਚ ਸਿੱਖ ਜਗਤ ਦੇ ਹਿਤਾਂ ‘ਤੇ ਪਹਿਰਾ ਦੇਣ ਵਾਲੇ ਅਤੇ ਮਨੁੱਖੀ ਹੱਕਾਂ ਦੇ ਅਲੰਬਰਦਾਰ ਵਰਲਡ ਸਿੱਖ ਆਰਗੇਨਾਈਜੇਸ਼ਨ ਦੇ ਫਾਊਂਡਰ ਪ੍ਰਧਾਨ ਗਿਆਨ ਸਿੰਘ ਸੰਧੂ ਅਤੇ ਉਨ੍ਹਾਂ ਦੀ ਪਤਨੀ ਸੁਰਿੰਦਰ ਕੌਰ ਨੂੰ ਸ਼ਾਲ ਅਤੇ ਫੁਲਾਂ ਦਾ ਗੁਲਦਸਤਾ ਇੰਟਰਨੈਸ਼ਨਲ ਹਰਿਦਰਸ਼ਨ ਮੈਮੋਰੀਅਲ ਟਰੱਸਟ ਕੈਨੇਡਾ ਦੇ ਇੰਡੀਆ ਚੈਪਟਰ ਦੇ ਕੋਆਰਡੀਨੇਟਰ ਉਜਾਗਰ ਸਿੰਘ ਨੇ ਉਨ੍ਹਾਂ ਦੀਆਂ ਸਿੱਖ ਜਗਤ ਦੀਆਂ ਸੇਵਾਵਾਂ ਨੂੰ ਮੁੱਖ ਰੱਖਦਿਆਂ ਸਨਮਾਨਤ ਕੀਤਾ। ਵਰਲਡ ਸਿੱਖ ਆਰਗੇਨਾਈਜੇਸ਼ਨ ਮਨੁੱਖ ਅਧਿਕਾਰਾਂ ਦਾ ਇਕ ਪ੍ਰਮੁੱਖ ਵਕਾਲਤ ਸੰਗਠਨ ਹੈ। ਗਿਆਨ ਸਿੰਘ ਸੰਧੂ ਕੈਨੇਡਾ ਵਿਚ ਹਰ ਵਰਗ ਦੇ ਪਰਵਾਸੀਆਂ ਦੇ ਮਨੁੱਖੀ ਹੱਕਾਂ ਲਈ ਸੁਪਰੀਮ ਕੋਰਟ ਤੱਕ ਕੇਸਾਂ ਦੀ ਪੈਰਵਾਈ ਕਰਕੇ ਜਿੱਤ ਪ੍ਰਾਪਤ ਕਰਦੇ ਰਹੇ ਹਨ। ਉਨ੍ਹਾਂ ਦੇ ਕਮਿਊਨਿਟੀ ਸਰਵਿਸ ਦੇ ਇਸ ਯੋਗਦਾਨ ਲਈ ਕੈਨੇਡਾ ਸਰਕਾਰ ਨੇ 2002 ਵਿਚ ਉਨ੍ਹਾਂ ਨੂੰ ਉਥੋਂ ਸਰਵਉਚ ਸਨਮਾਨ ‘ਦਾ ਕੂਇਨ ਗੋਲਡਨ ਜੁਬਲੀ ਮੈਡਲ ਅਤੇ ਆਰਡਰ ਆਫ ਬ੍ਰਿਟਿਸ਼ ਕੋਲੰਬੀਆ ਨਾਲ ਸਨਮਾਨਤ ਕੀਤਾ ਸੀ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਵਰਲਡ ਪੰਜਾਬੀ ਸੈਂਟਰ ਪਟਿਆਲਾ ਨੇ ਯੂਨੀਵਰਸਿਟੀ ਦੇ ਗੈਸਟ ਹਾਊਸ ਵਿਚ ਵਰਲਡ ਸਿੱਖ ਆਰਗੇਨਾਈਜੇਸ਼ਨ ਦੇ ਫਾਊਡਰ ਪ੍ਰਧਾਨ ਗਿਆਨ ਸਿੰਘ ਸੰਧੂ ਪਰਵਾਸੀ ਪੰਜਾਬੀ ਦੀ ਪੁਸਤਕ ”ਅਣਗਾਹੇ ਰਾਹ” ਨੂੰ ਜਾਰੀ ਕਰਨ ਲਈ ਸਮਾਗਮ ਆਯੋਜਤ ਕੀਤਾ ਜਿਸ ਵਿਚ ਵੱਡੀ ਗਿਣਤੀ ਵਿਚ ਨਾਮਵਰ ਸਿੱਖ ਬੁੱਧੀਜੀਵੀ, ਵਿਦਵਾਨ, ਚਿੰਤਕ, ਲੇਖਕ, ਇਲੈਕਟਰਾਨਿਕ ਭਾਈਚਾਰਾ ਗੁਰਮਤਿ ਸੰਗੀਤ, ਸੰਗੀਤ ਅਤੇ ਧਾਰਮਿਕ ਅਧਿਐਨ ਵਿਭਾਗ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਮੌਕੇ ਤੇ ਡਾ.ਬੀ.ਐਸ.ਘੁੰਮਣ ਉਪਕੁਲਪਤੀ, ਡਾ.ਐਸ.ਪੀ.ਸਿੰਘ ਸਾਬਕਾ ਉਪ ਕੁਲਪਤੀ, ਡਾ.ਬਲਕਾਰ ਸਿੰਘ ਡਾਇਰੈਕਟਰ ਵਰਲਡ ਪੰਜਾਬੀ ਸੈਂਟਰ ਅਤੇ ਡਾ.ਅੰਮ੍ਰਿਤ ਕੌਰ ਨੇ ਕਿਹਾ ਕਿ ਗਿਆਨ ਸਿੰਘ ਸੰਧੂ ਵੱਲੋਂ ਪਰਵਾਸੀ ਪੰਜਾਬੀਆਂ ਅਤੇ ਖਾਸ ਤੌਰ ਤੇ ਸਿੱਖਾਂ ਦੀ ਕੈਨੇਡੀਅਨ ਧਰਤੀ ਤੇ ਗੁਆਚ ਰਹੀ ਆਪਣੀ ਮੂਲ ਪਛਾਣ ਨੂੰ ਬਰਕਰਾਰ ਰੱਖਣ ਲਈ ਕੀਤੇ ਯਤਨਾ ਦੀ ਸ਼ਲਾਘਾ ਕਰਨੀ ਬਣਦੀ ਹੈ। ਇਸ ਮੌਕੇ ਤੇ ਦਰਸ਼ਨ ਸਿੰਘ ਆਸ਼ਟ ਪ੍ਰਧਾਨ ਪੰਜਾਬੀ ਸਾਹਿਤ ਸਭਾ, ਜੋਤਇੰਦਰ ਸਿੰਘ ਮੁੱਖੀ ਚਿਤਰਲੋਕ, ਡਾ.ਹਰਵਿੰਦਰ ਸਿੰਘ ਭੱਟੀ, ਨਾਮਵਰ ਸ਼ਾਇਰ ਕੁਲਵੰਤ ਸਿੰਘ ਗਰੇਵਾਲ, ਡਾ.ਸੁਰਜੀਤ ਸਿੰਘ ਭੱਟੀ, ਗੁਰਮਤਿ ਕਾਲਜ ਪਟਿਆਲਾ ਦੀ ਪ੍ਰਿੰਸੀਪਲ ਜਸਬੀਰ ਕੌਰ, ਜਸਵੀਰ ਸਿੰਘ ਗਿੱਲ ਅਤੇ ਡਾ.ਮੁਹੰਮਦ ਅੰਦਰੀਸ਼ ਹਾਜ਼ਰ ਸਨ।