ਇਤਿਹਾਸ ਖੋਜੀ ਗੁਰਨਾਮ ਸਿੰਘ ਦਾ ਘੁਮਾਣ ਭਾਈਚਾਰੇ ਵੱਲੋਂ ਭਾਰੀ ਇੱਕਠ ਵਿੱਚ ਸਨਮਾਨ 

  • ਸਾਨੂੰ ਆਪਣੇ ਵਿਰਸੇ ਤੋ ਤੋੜ ਕੇ ਜੜਹੀਣ ਕਰਨ ਦੀ ਡੂੰਘੀ ਸਾਜਿਸ਼: ਡਾ. ਸਵਰਾਜ ਸਿੰਘ

01

”ਅਜੋਕੇ ਸਮੇਂ ਪੰਜਾਬ ਭਟਕਣਾ ਦੀ ਸਥਿਤੀ ਵਿੱਚ ਗੁਜ਼ਰ ਰਿਹਾ ਹੈ” ਜਿਸਨੂੰ ਵਿਸ਼ਵੀਕਰਣ ਨੇ ਆਪਣੇ ਮੁਫਾਦ ਲਈ ਮਸਨੂਈ ਪ੍ਰਵਾਸ ਵਿੱਚ ਬਦਲ ਦਿੱਤਾ ਹੈ ਸਾਨੂੰ ਆਪਣੇ ਵਿਰਸੇ ਤੋਂ ਤੋੜ ਕੇ ਜੜਹੀਣ ਕਰਨ ਦੀ ਡੂੰਘੀ ਸਾਜਿਸ਼ ਹੈ। ਸਾਨੂੰ ਆਪਣੀ ਅਮੀਰ ਵਿਰਾਸਤ ਤੋਂ ਸੇਧ ਲੈ ਕੇ ਅਜਿਹੇ ਦੌਰ ਦਾ ਸਾਹਮਣਾ ਕਰਨਾ ਚਾਹੀਂਦਾ ਹੈ। ਪੰਜਾਬ ਦੇ ਗੌਰਵਸ਼ਾਲੀ ਇਤਿਹਾਸ ਦੀ ਖੋਜ ਕਰਨ ਵਾਲੇ ਖੋਜੀਆਂ ਨੂੰ ਪ੍ਰੋਤਸਾਹਤ ਕਰਨਾ ਚਾਹੀਂਦਾ ਹੈ।ਪੰਜਾਬ ਦੀ ਤਰੱਕੀ ਲਈ ਜੱਟ ਭਾਈਚਾਰੇ ਨੂੰ ਆਪਣੀਆਂ ਪੁਰਾਣੀਆਂ ਰਿਵਾਇਤਾਂ ਦੀ ਪਾਲਣਾ ਕਰਦੇ ਹੋਏ ਸਿੱਖੀ ਨਾਲ ਜੁੜਨਾ ਚਾਹੀਂਦਾ ਹੈ।ਇਹ ਭਾਵ ਵਿਸ਼ਵਚਿੰਤਕ ਡਾ. ਸਵਰਾਜ ਸਿੰਘ ਨੇ ਅੱਜ ਸ਼ਹੀਦ ਬਾਬਾ ਸਿੱਧ ਘੁਮਾਣ ਦੇ ਸਥਾਨ ਨਾਗਰਾ ਵਿਖੇ ਘੁਮਾਣ ਭਾਈਚਾਰੇ ਦੇ ਵਿਸ਼ਾਲ ਇੱਕਠ ਵਿੱਚ ਪੰਜਾਬੀ ਸਾਹਿਤ ਸਭਾ ਦੇ ਜਨਰਲ ਸੱਕਤਰ ਅਤੇ ਇਤਿਹਾਸ ਖੋਜੀ ਗੁਰਨਾਮ ਸਿੰਘ ਦੇ ਸਨਮਾਨ ਸਮੇਂ ਬੋਲਦਿਆਂ ਕਹੇ। ਇਹ ਸਮਾਗਮ ਸ਼ਹੀਦ ਬਾਬਾ ਸਿੱਧ ਘੁਮਾਣ ਪ੍ਰਬੰਧਕ ਕਮੇਟੀ, ਨਗਰ ਪੰਚਾਇਤ, ਨਗਰ ਨਿਵਾਸੀ ਨਾਗਰਾ ਅਤੇ 12 ਪਿੰਡਾਂ ਦੇ ਸਮੂਹ ਘੁਮਾਣ ਭਾਈਚਾਰੇ ਵੱਲੋਂ ਦੁਆਦਸੀ ਦੇ ਅਵਸਰ ਤੇ ਆਯੋਜਿਤ ਕੀਤਾ ਗਿਆ।ਇਸ ਵਿੱਚ ਖੋਜੀ ਗੁਰਨਾਮ ਸਿੰਘ ਦਾ ਸਨਮਾਨ ਕੀਤਾ ਗਿਆ।ਇਸ ਮੌਕੇ ਤੇ ਬੋਲਦੇ ਹੋਏ ਡਾ. ਭਗਵੰਤ ਸਿੰਘ ਪ੍ਰਧਾਨ ਪੰਜਾਬੀ ਸਾਹਿਤ ਸਭਾ ਸੰਗਰੂਰ ਨੇ ਕਿਹਾ ਕਿ ਬੌਧਿਕ ਕੰਗਾਲੀ ਦੇ ਕਾਰਣ ਅੱਜ ਪੰਜਾਬ ਉਜੜਣ ਦੇ ਕਿਨਾਰੇ ਤੇ ਹੈ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਸੇਧ ਲੈ ਕੇ ਸਮੂਹ ਪੰਜਾਬੀ ਇਸ ਸੰਕਟ ਵਿੱਚੋਂ ਨਿਕਲ ਸਕਦੇ ਹਨ। ਗੁਰਮਤਿ ਦਰਸ਼ਨ ਸਾਨੂੰ ਸਹੀ ਮਾਰਗ ਦਰਸ਼ਾਉਂਦਾ ਹੈ। ਇਸ ਲਈ ਆਪਣੇ ਵਿਰਸੇ ਨਾਲ ਜੁੜਨ ਲਈ ਸ. ਗੁਰਨਾਮ ਸਿੰਘ ਵਰਗੀ ਖੋਜੀ ਵਿਰਤੀ ਅਪਨਾਉਣ ਦੀ ਜਰੂਰਤ ਹੈ। ਘੁਮਾਣ ਭਾਈਚਾਰਾਂ ਪ੍ਰੰਸ਼ਸ਼ਾ ਦਾ ਹੱਕਦਾਰ ਹੈ ਕਿ ਉਨ੍ਹਾਂ ਇਸ ਖੋਜੀ ਵਿਦਵਾਨ ਦਾ ਸਨਮਾਨ ਕਰਕੇ ਪਹਿਲ ਕਦਮੀ ਕੀਤੀ ਹੈ।ਪੰਜਾਬ ਦੇ ਜੱਟ ਕਿਸਾਨਾਂ ਨੂੰ ਘੁਮਾਣ ਭਾਈਚਾਰੇ ਤੋਂ ਪ੍ਰੇਰਨਾ ਲੈਣੀ ਚਾਹੀਂਦੀ ਹੈ। ਡਾ. ਨਰਵਿੰਦਰ ਕੌਂਸ਼ਲ ਨੇ ਕਿਹਾ ਕਿ ਗੁਰਨਾਮ ਸਿੰਘ ਦੀ ਲਗਨ, ਮਿਹਨਤ ਅਤੇ ਸੁਹਿਰਦਤਾ ਉਸਦੀ ਖੋਜ ਪੁਸਤਕ ‘ਘਰਾਚੋਂ ਏਰੀਏ ਦਾ ਇਤਿਹਾਸ’ ਵਿੱਚੋਂ ਪ੍ਰਗਟ ਹੁੰਦੀ ਹੈ।ਅਜਿਹੇ ਖੋਜ ਦੇ ਪ੍ਰੋਜੈਕਟ ਪਿੰਡ ਪੱਧਰ ਤੇ ਆਰੰਭਣੇ ਚਾਹੀਂਦੇ ਹਨ”।

02

ਇਸ ਤੋਂ ਪਹਿਲਾਂ ਗੁਰਨਾਮ ਸਿੰਘ ਨੇ ਆਪਣੀ ਖੋਜ ਵਿਧੀ ਨੂੰ ਦੱਸਿਆ ਕਿ ਮਾਲ ਮਹਿਕਮੇ ਵਿੱਚ ਨੌਕਰੀ ਕਰਨ ਸਮੇਂ ਮੈਨੂੰ ਪਿੰਡਾਂ ਦੇ ਇਤਿਹਾਸ ਨੂੰ ਜਾਨਣ ਦੀ ਜਗਿਆਸਾ ਸੀ ਜਿਸ ਲਈ ਮੈਂ ਪ੍ਰਾਚੀਨ ਗ੍ਰੰਥਾਂ ਦਾ ਅਧਿਐਨ ਕੀਤਾ ਅਤੇ ਉਨ੍ਹਾਂ ਸਥਾਨਾਂ ਨੂੰ ਭੌਤਿਕ ਰੂਪ ਵਿੱਚ ਵਾਚਿਆ। ਇਸ ਸਮੇਂ ਜਿਲ੍ਹਾ ਪ੍ਰਧਾਨ ਪੰਜਾਬ ਕਾਂਗਰਸ ਸ. ਰਾਜਿੰਦਰ ਸਿੰਘ ਰਾਜਾ ਬੀਰ ਕਲਾਂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬੀ ਸਾਹਿਤ ਸਭਾ ਸੰਗਰੂਰ ਸਾਹਿਤਕ, ਇਤਿਹਾਸਕ ਖੋਜ ਅਤੇ ਉਸਾਰੂ ਸਾਹਿਤ ਸਿਰਜਣ ਲਈ ਨਿਰੰਤਰ ਕਾਰਜ਼ਸੀਲ ਹੈ। ਇਸ ਲਈ ਉਹ ਗੁਰਨਾਮ ਸਿੰਘ ਅਤੇ ਇਸ ਸਭਾ ਤੋਂ ਬਹੁਤ ਪ੍ਰਭਾਵਿਤ ਹਨ। ਸ. ਮਨਜੀਤ ਸਿੰਘ ਪ੍ਰਧਾਨ ਸ਼ਹੀਦ ਬਾਬਾ ਸਿੱਧ ਘੁਮਾਣ ਪ੍ਰਬੰਧਕ ਕਮੇਟੀ ਨੇ ਸਭ ਦਾ ਸਵਾਗਤ ਕਰਦੇ ਹੋਏ ਸਾਹਿਤ ਸਭਾ ਸੰਗਰੂਰ ਨੂੰ ਵਧਾਈ ਦਿੱਤੀ। ਇਸ ਸਮੇਂ ਧਨੋਲੇ ਵਾਲੇ ਪਾਠਕ ਭਰਾਵਾਂ, ਪ੍ਰੀਤ ਪਾਠਕ, ਮਿੱਠੂ ਪਾਠਕ ਨੇ ਆਪਣੀ ਕਵੀਸ਼ਰੀ ਰਾਹੀਂ ਰੰਗ ਬੰਨ੍ਹਿਆ।ਭੋਲਾ ਸਿੰਘ ਸਗਰਾਮੀ ਨੇ ਧਾਰਮਿਕ ਗੀਤ ਗਾ ਕੇ ਵਾਹ-ਵਾਹ ਖੱਟੀ। ਜੰਗੀਰ ਸਿੰਘ ਰਤਨ, ਅਮਰੀਕ ਸਿੰਘ ਗਾਗਾ, ਜਸਵੰਤ ਸਿੰਘ ਅਸਮਾਨੀ, ਮਿਲਖਾ ਸਿੰਘ ਸੁਨੇਹੀ, ਅਮਰ ਗਰਗ ਕਲਮਦਾਨ, ਦੇਸ਼ ਭੂਸ਼ਣ, ਮੀਤ ਸਕਰੌਦੀ ਨੇ ਧਾਰਮਿਕ ਰਚਨਾਵਾਂ ਪੇਸ਼ ਕਰਕੇ ਸਰੋਤਿਆਂ ਨੂੰ ਮੰਤਰ ਮੁਗਧ ਕਰ ਦਿੱਤਾ। ਜਗਜੀਤ ਸਿੰਘ ਐਡਵੋਕੇਟ ਨੇ ਗੁਰਨਾਮ ਸਿੰਘ ਦਾ ਸਨਮਾਨ ਪੱਤਰ ਪੜ੍ਹਿਆ।ਪ੍ਰਬੰਧਕ ਕਮੇਟੀ ਨੇ ਪੰਜਾਬੀ ਸਾਹਿਤ ਸਭਾ ਸੰਗਰੂਰ ਅਤੇ ਸ਼ਾਮਲ ਹੋਏ ਸਮੁੱਚੇ ਸਾਹਿਤਕਾਰਾਂ ਅਤੇ ਕਵੀਆਂ ਦਾ ਸਨਮਾਨ ਕੀਤਾ।

ਇਸ ਮੌਕੇ ਇਲਾਕੇ ਦੇ ਪਿੰਡਾਂ ਵਿੱਚੋਂ ਭਾਰੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ। ਪਿੰਡ ਦੀ ਸਰਪੰਚ ਸ਼੍ਰੀਮਤੀ ਕਰਮਜੀਤ ਕੌਰ ਤੇ ਭਗਵਾਨ ਸਿੰਘ ਜਨਰਲ ਸਕੱਤਰ ਨੇ ਸਭ ਦਾ ਧੰਨਵਾਦ ਕੀਤਾ। ਇਸ ਮੌਕੇ ਸ. ਯੁੱਧਵੀਰ ਸਿੰਘ ਐਡਵੋਕੇਟ ਰੇਤਗੜ੍ਹ, ਜਗਦੀਪ ਸਿੰਘ, ਜਸਪ੍ਰੀਤ ਸਿੰਘ ਜੀਪੀ, ਮਣਧੀਰ ਸਿੰਘ, ਸੰਦੀਪ ਸਿੰਘ, ਮੁਕੇਸ਼ ਕੁਮਾਰ, ਤਰਸੇਮ ਸਿੰਘ ਬੈਨੀਪਾਲ ਸਾਬਕਾ ਸਰਪੰਚ, ਪੁਸ਼ਪਿੰਦਰ ਸਿੰਘ, ਮਲਕੀਤ ਸਿੰਘ ਕਾਨੂੰਗੋ, ਤਰਸੇਮ ਸਿੰਘ ਪਟਵਾਰੀ, ਰੁਪਿੰਦਰ ਸਿੰਘ ਪਟਵਾਰੀ ਆਦਿ ਅਨੇਕਾਂ ਪਤਵੰਤੇ ਹਾਜ਼ਰ ਸਨ। ਇਸ ਸਮੇਂ ਹੀਰਾ ਸਿੰਘ ਦੀ ਅਗਵਾਈ ਹੇਠ ਬੱਚਿਆਂ ਦੇ ਦਸਤਾਰ ਸਜਾਉਣ ਦੇ ਮੁਕਾਬਲੇ ਵੀ ਕਰਵਾਏ ਗਏ ਅਤੇ ਵਧੀਆਂ ਦਸਤਾਰ ਸਜਾਉਣ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ।ਜੱਜਮੈਂਟ ਜਸਪ੍ਰੀਤ ਸਿੰਘ ਜੀਪੀ ਨੇ ਕੀਤੀ।

Install Punjabi Akhbar App

Install
×