ਚੰਡੀਗੜ੍ਹ ਦੇ ਸੈਕਟਰ 26 ਦੇ ਗੁਰੂ ਗੋਬਿੰਦ ਸਿੰਘ ਕਾਲਜ (ਲੜਕੀਆਂ) ਵਿੱਚ ਆਰਟਸ, ਕਮਰਸ ਅਤੇ ਕੰਪਿਊਟਰ ਸਾਇਂਸ ਦੇ ਅਖੀਰਲੇ ਵਰ੍ਹੇ ਦੇ ਵਿਦਿਆਰਥੀਆਂ ਨੂੰ ਫੇਅਰਵੈਲ ਪਾਰਟੀ ਬਹੁਤ ਹੀ ਖ਼ੂਬਸੂਰਤ ਰੰਗਾਰੰਗ ਪ੍ਰੋਗਰਾਮ ਦੇ ਨਾਲ ਦਿੱਤੀ ਗਈ। ਬੀ.ਕਾਮ ਦੂਜੇ ਸਾਲ ਦੀ ਵਿਦਿਆਰਥਣ ਮਿਸ ਪ੍ਰਤਿਭਾ ਨੂੰ ਮਿਸ ਕਾਲਜ ਦਾ ਖਿਤਾਬ ਮਿਲਿਆ ਅਤੇ ਪਲਕ ਅਤੇ ਧਵਾਨਿਕਾ ਨੂੰ ਕ੍ਰਮਵਾਰ ਪਹਿਲਾ ਅਤੇ ਦੂਸਰਾ ਰਨਰਅੱਪ ਨਾਲ ਨਿਵਾਜਿਆ ਗਿਆ। ਬੀ.ਕਾਮ ਤੀਜੇ ਸਾਲ ਦੀ ਪਲਕ ਨੂੰ ਮਿਸ ਚਾਰਮਿੰਗ ਅਤੇ ਮਹਿਕ (ਦੂਜਾ ਸਾਲ) ਨੂੰ ਮਿਸ ਕਾਨਫੀਡੈਂਸ ਐਲਾਨਿਆ ਗਿਆ। ਪ੍ਰਿੰਸੀਪਲ ਡਾ. ਚਰਨਜੀਤ ਕੌਰ ਸੋਹੀ ਨੇ ਸਾਰੀਆਂ ਵਿਦਿਆਰਥਣਾਂ ਨੂੰ ਸਮੇਂ ਦੀ ਲੋੜ ਅਨੁਸਾਰ ਆਪਣੇ ਆਪ ਨੂੰ ਹਰ ਖਿਤੇ ਵਿੱਚ ਪਹਿਚਾਣ ਬਣਾਉਣ ਲਈ ਪ੍ਰੇਰਿਆ।