ਸ਼੍ਰੋਮਣੀ ਅਕਾਲੀ ਦਲ ਐਨ. ਆਰ. ਆਈ. ਵਿੰਗ ਨਿਊਜ਼ੀਲੈਂਡ ਵੱਲੋਂ ਮੰਤਰੀ ਜਥੇਦਾਰ ਤੋਤਾ ਸਿੰਘ ਨਾਲ ਪਰਿਵਾਰਕ ਮਿਲਣੀ

NZ PIC 16  jan-1ਸ਼੍ਰੋਮਣੀ ਅਕਾਲੀ ਦਲ ਐਨ. ਆਰ. ਆਈ. ਵਿੰਗ ਨਿਊਜ਼ੀਲੈਂਡ ਵੱਲੋਂ ਮੋਗਾ ਦੇ ਓਰਬਿਟ ਹੋਟਲ ਦੇ ਵਿਚ ਬੀਤੇ ਕੱਲ੍ਹ ਇਕ ਵਿਸ਼ੇਸ਼ ਪਰਿਵਾਰਕ ਮਿਲਣੀ ਕੀਤੀ ਗਈ। ਇਸ ਮਿਲਣੀ ਦੇ ਵਿਚ ਪੰਜਾਬ ਦੇ ਖੇਤੀਬਾੜੀ ਅਤੇ ਪ੍ਰਵਾਸੀ ਮਾਮਲਿਆਂ ਦੇ ਮੰਤਰੀ ਜਥੇਦਾਰ ਤੋਤਾ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਨਿਊਜ਼ੀਲੈਂਡ ਵਿੰਗ ਦੇ ਪ੍ਰਧਾਨ ਸ. ਜਗਜੀਤ ਸਿੰਘ ਬੌਬੀ ਬਰਾੜ ਨੇ ਆਪਣੇ ਪੰਜਾਬ ਦੌਰੇ ਦੌਰਾਨ ਇਹ ਵਿਸ਼ੇਸ਼ ਪ੍ਰੋਗਾਮ ਆਯੋਜਿਤ ਕੀਤਾ ਸੀ ਤਾਂ ਕਿ ਪੰਜਾਬ ਸਰਕਾਰ ਦਾ ਪ੍ਰਵਾਸੀ ਮਾਮਲਿਆਂ ਵੱਲ ਧਿਆਨ ਖਿੱਚਿਆ ਜਾ ਸਕੇ। ਸ. ਬਰਾੜ ਨੇ ਮੰਤਰੀ ਸਾਹਿਬ ਨੂੰ ਜੀ ਆਇਆਂ ਆਖਣ ਬਾਅਦ ਮੌਜੂਦਾ ਪੰਜਾਬ ਸਰਕਾਰ ਦੀਆਂ ਲੋਕ ਭਲਾਈ ਨੀਤੀਆਂ ਦੀ ਪ੍ਰਸੰਸ਼ਾ ਕਰਦਿਆਂ ਪ੍ਰਵਾਸੀ ਪੰਜਾਬੀਆਂ ਦੀਆਂ ਸਮੱਸਿਆਵਾਂ ਉਤੇ ਰੌਸ਼ਨੀ ਪਾਈ ਗਈ। ਉਨ੍ਹਾਂ ਮੰਗ ਕੀਤੀ ਕਿ ਪ੍ਰਵਾਸੀ ਪੰਜਾਬੀਆਂ ਦੇ ਬੱਚਿਆਂ ਨੂੰ ਡਾਕਟਰੀ ਸਿੱਖਿਆ ਦੇ ਲਈ ਪੰਜਾਬ ਕੁਝ ਸੀਟਾਂ ਰਾਖਵੀਆਂ ਕੀਤੀਆਂ ਜਾਣ। ਅਦਾਲਤੀ ਕੇਸਾਂ ਦੇ ਛੇਤੀ ਨਿਪਟਾਰੇ ਲਈ ਜਲੰਧਰ ਦੇ ਵਿਚ ਵਿਸ਼ੇਸ਼ ਐਨ.ਆਰ. ਆਈ. ਅਦਾਲਤ ਸਥਾਪਿਤ ਕੀਤੀ ਜਾਵੇ। ਇਸ ਸਮਾਮਗ ਦੇ ਵਿਚ ਮੰਤਰੀ ਸਾਹਿਬ ਨੇ ਸਾਰੀਆਂ ਗੱਲਾਂ ਨੂੰ ਬੜੇ ਗੌਹ ਨਾਲ ਸੁਣਿਆ ਅਤੇ ਆਪਣੇ ਸੰਖੇਪ ਸੰਬੋਧਨ ਦੇ ਵਿਚ ਵਾਅਦਾ ਕੀਤਾ ਕਿ ਉਹ ਇਸ ਸਬੰਧੀ ਆਉਣ ਵਾਲੇ ਸਮੇਂ ਦੇ ਵਿਚ ਜਰੂਰ ਕੋਈ ਨਾ ਕੋਈ ਫੈਸਲਾ ਲੈ ਕੇ ਪ੍ਰਵਾਸੀਆਂ ਦੀਆਂ ਮੰਗਾਂ ਨੂੰ ਬੂਰ ਪਾਉਣਗੇ। ਇਸ ਪ੍ਰੋਗਾਮ ਦੇ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਤੇ ਚੇਅਰਮੈਨ ਜਥੇਦਾਰ ਤੀਰਥ ਸਿੰਘ ਮਾਹਲਾ, ਸੁਰਿੰਦਰ ਸਿੰਘ ਬੱਬੂ ਚੇਅਰਮੈਨ ਕੰਟੋਨਮੈਂਟ ਬੋਰਡ ਫਿਰੋਜਪੁਰ ਛਾਉਣੀ, ਗੁਰਲਾਭ ਸਿੰਘ ਝੰਡੇਆਣਾ ਮੈਂਬਰ ਐਸ.ਜੀ.ਪੀ.ਸੀ., ਸੁਖਵਿੰਦਰ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਤਲਵੰਡੀ ਭਾਈ ਅਤੇ ਰਾਜੇਸ਼ ਗਮਤਾ ਮੁਦਕੀ ਵੀ ਸ਼ਾਮਿਲ ਹੋਏ। ਇਨ੍ਹਾਂ ਤੋਂ ਇਲਾਵਾ ਨਿਊਜ਼ੀਲੈਂਡ ਪ੍ਰਵਾਸੀਆਂ ਦੇ ਲਗਪਗ 56 ਪਰਿਵਾਰਕ ਮੈਂਬਰ ਵੀ ਪਹੁੰਚੇ ਜਿਨ੍ਹਾਂ ਵਿਚ ਜਗਦੇਵ ਸਿਘ ਜੱਗੀ, ਪਾਲ ਸਿੰਘ ਰਣੀਆ, ਜਗਜੀਤ ਸਿੰਘ ਜੱਗੂ, ਰਣਜੀਤ ਸਿੰਘ ਮਿਰਜ਼ੇ ਕੇ, ਹਰਪ੍ਰੀਤ ਹੈਪੀ, ਜਸਵੰਤ ਸਿੰਘ ਤਖਾਣਵੱਧ, ਦਵਿੰਦਰ ਸਿੰਘ ਗਿੱਲ, ਨਿਰਮਲ ਸਿੰਘ ਮੁੱਦਕੀ, ਜੋਗਿੰਦਰ ਸਿੰਘ ਕਲਸੀ, ਜਗਮੋਹਨ ਸਿੰਘ ਕਲਸੀ, ਲਖਵੀਰ ਸਿੰਘ ਦੀਪ ਸਿੰਘ ਵਾਲਾ, ਨਰੇਸ਼ ਕੁਮਾਰ ਗਰਗ, ਦਰਸ਼ਨ ਸਿੰਘ ਭਿੰਡਰ, ਅਮਰੀਕ ਸਿੰਘ ਸੰਘਾ, ਹਰਵੀਰ ਢਿੱਲੋਂ, ਸੌਦਾਗਰ ਸਿੰਘ ਪੰਚਤੂਰ ਵਾਲੇ, ਮੀਕਾ ਜੰਡਵਾਲਾ, ਰਕੇਸ਼ ਭੇਖਾ, ਤਰਸੇਮ ਸਿੰਘ ਬਘੇਲਾ, ਸਿਮਾ ਬਰਾੜ, ਗੁਰਪ੍ਰੀਤ ਸਿੰਘ, ਹਰਜੀਤ ਸਿੰਘ ਤੇ ਹੋਰ ਕਈ ਪਰਿਵਾਰ ਸ਼ਾਮਿਲ ਸਨ। ਨਿਊਜ਼ੀਲੈਂਡ ਵਿੰਗ ਵੱਲੋਂ ਸਾਂਝੇ ਤੌਰ ‘ਤੇ ਜਥੇਦਾਰ ਤੋਤਾ ਸਿੰਘ ਅਤੇ ਜਥੇਦਾਰ ਤੀਰਥ ਸਿੰਘ ਮਾਹਲਾ ਨੂੰ ਸਨਮਾਨਿਤ ਕੀਤਾ ਗਿਆ ਅਤੇ ਨਿਊਜ਼ੀਲੈਂਡ ਆਉਣ ਦਾ ਸੱਦਾ ਦਿੱਤਾ ਗਿਆ। ਇਸ ਸਾਰੇ ਸਮਾਗਮ ਦੌਰਾਨ ਨਿਊਜ਼ੀਲੈਂਡ ਦਾ ਰਾਸ਼ਟਰੀ ਝੰਡਾ ਵੀ ਸਮੁੱਚੇ ਕੀਵੀ ਭਾਰਤੀਆਂ ਦੀ ਨੁਮਾਇੰਦਗੀ ਕਰਦਾ ਰਿਹਾ।

Install Punjabi Akhbar App

Install
×