ਨਿਊ ਸਾਊਥ ਵੇਲਜ਼ ਵਿੱਚ ਅਗਲੇ ਬੁਸ਼ ਫਾਇਰ ਸੀਜ਼ਨ ਲਈ ਤਿਆਰੀਆਂ ਅਤੇ ਅਪੀਲਾਂ ਸ਼ੁਰੂ

ਆਪਾਤਕਾਲੀਨ ਸੇਵਾਵਾਂ ਦੇ ਮੰਤਰੀ ਡੇਵਿਡ ਏਲਿਅਟ ਨੇ ਰਾਜ ਭਰ ਵਿੱਚ ਅਗਲੇ ਬੁਸ਼ ਫਾਇਰ ਸੀਜ਼ਨ ਤੋਂ ਪਹਿਲਾਂ ਹੀ ਲੋਕਾਂ ਨੂੰ ਅਹਿਤਿਆਦਨ ਤੌਰ ਤੇ ਤਿਆਰੀਆਂ ਆਦਿ ਕਰਨ ਦੀ ਅਪੀਲ ਕਰਨੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਸਾਲ ਸਰਦੀ ਦੇ ਮੌਸਮ ਵਿੱਚ ਸਰਦੀ ਘੱਟ ਰਹੀ ਅਤੇ ਬਾਰਿਸ਼ ਜ਼ਿਆਦਾ ਰਹੀ ਅਤੇ ਇਸ ਨਾਲ ਹਰ ਪਾਸੇ ਜੰਗਲੀ ਘਾਹ ਉਗੀ ਹੋਏ ਹੈ ਜੋ ਕਿ ਬੁਸ਼ ਫਾਇਰ ਦੇ ਫੈਲਣ ਲਈ ਆਮਤੌਰ ਤੇ ਮੁੱਖ ਕਾਰਨ ਬਣਦੀ ਹੈ।
ਰਾਜ ਦੀ ਰੂਰਲ ਫਾਇਰ ਸਰਵਿਸ (NSW RFS) ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਵਿਭਾਗ ਹਰ ਵੇਲੇ ਅਤੇ ਹਰ ਹਾਲਤ ਵਿੱਚ ਲੋਕਾਂ ਦੇ ਬਚਾਉ ਅਤੇ ਸੇਵਾ ਵਿੱਚ ਹਾਜ਼ਿਰ ਹੈ ਅਤੇ ਸਮੇਂ ਸਮੇਂ ਉਪਰ ਆਪਣੀਆਂ ਤਾਕੀਦਾਂ ਅਤੇ ਅਜਿਹੀਆਂ ਸਥਿਤੀਆਂ ਆਦਿ ਨਾਲ ਲੜਨ ਲਈ ਟੂਲ ਮੁਹੱਈਆ ਕਰਵਾਉਂਦਾ ਰਹਿੰਦਾ ਹੈ।
ਉਨ੍ਹਾਂ ਕਿਹਾ ਕਿ ਵਿਭਾਗ ਦੀਆਂ ਕਾਰਵਾਈਆਂ ਦੇ ਨਾਲ ਨਾਲ ਜਨਤਕ ਤੌਰ ਉਪਰ ਵੀ ਪੂਰਨ ਸਹਿਯੋਗ ਦੀ ਜ਼ਰੂਰਤ ਹੈ ਜੋ ਕਿ ਨਿਜੀ ਜਾਇਦਾਦਾਂ ਵਾਲੇ ਲੋਕਾਂ ਕੋਲੋਂ ਮੰਗਿਆ ਜਾਂਦਾ ਹੈ ਕਿਉਂਕਿ ਜਿੰਨੀ ਤਿਆਰੀ ਵਿਭਾਗ ਕਰਦਾ ਹੈ ਉਸ ਤੋਂ ਜ਼ਿਆਦਾ ਨਿਜੀ ਜਾਇਦਾਦਾਂ ਦੇ ਲੋਕਾਂ ਵੱਲੋਂ ਕੀਤੀਆਂ ਗਈਆਂ ਤਿਆਰੀਆਂ ਬਚਾਉ ਦਾ ਕਾਰਨ ਅਤੇ ਸਾਧਨ ਬਣ ਸਕਦੀਆਂ ਹਨ ਕਿਉਂਕਿ ਬਚਾਉ ਵਿੱਚ ਹੀ ਬਚਾਉ ਹੁੰਦਾ ਹੈ।
ਕਮਿਸ਼ਨਰ ਰੋਬ ਰੋਜ਼ਰਜ਼ ਨੇ ਕਿਹਾ ਕਿ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਸਮੇਂ ਸਮੇਂ ਉਪਰ ਵਿਭਾਗ ਵੱਲੋਂ ਦਿੱਤੀਆਂ ਜਾਣ ਵਾਲੀਆਂ ਤਾਕੀਦਾਂ ਅਤੇ ਚਿਤਾਵਨੀਆਂ ਦਾ ਪੂਰਨ ਧਿਆਨ ਰੱਖਣ ਅਤੇ ਉਨ੍ਹਾਂ ਦਾ ਪਾਲਣ ਵੀ ਕਰਨ; ਆਪਣੇ ਘਰਾਂ ਆਦਿ ਵਿੱਚ ਬੁਸ਼ ਫਾਇਰ ਤੋਂ ਬਚਾਉ ਲਈ ਪੂਰੀਆਂ ਤਿਆਰੀਆਂ ਪਹਿਲਾਂ ਹੀ ਕਰ ਲੈਣ।
ਜ਼ਿਆਦਾ ਜਾਣਕਾਰੀ ਆਦਿ ਲਈ ਅਤੇ ਹਫਤਾਵਾਰੀ ਐਕਟੀਵਿਟੀਆਂ ਆਦਿ ਨਾਲ ਜੁੜਨ ਲਈ ਸਰਕਾਰ ਦੀ ਵੈਬਸਾਈਟ ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ ਅਤੇ ਬੁਸ਼ ਫਾਇਰ ਸਰਵਾਈਵਲ ਪਲਾਨ ਆਦਿ ਨੂੰ ਜਾਣਨ ਲਈ ਸਰਕਾਰ ਦੀ ਇਸ ਵੈਬਸਾਈਟ ਉਪਰ ਜਾ ਕੇ ਜਾਣਕਾਰੀ ਲਈ ਜਾ ਸਕਦੀ ਹੈ।

Welcome to Punjabi Akhbar

Install Punjabi Akhbar
×