ਨਿਊ ਸਾਊਥ ਵੇਲਜ਼ ਵਿੱਚ ਸਿੱਖਿਆ ਵਿਭਾਗ ਵਿਚ ਸਕੱਤਰ ਦੇ ਅਹੁਦੇ ਉਪਰ ਜੋਰਜਿਨਾ ਹੈਰੀਸਨ ਨਿੱਯੁਕਤ

ਪ੍ਰੀਮੀਆਰ ਗਲੈਡੀਜ਼ ਬਰਜਿਕਲੀਅਨ ਨੇ ਇੱਕ ਅਹਿਮ ਜਾਣਕਾਰੀ ਰਾਹੀਂ ਦੱਸਿਆ ਕਿ ਸ੍ਰੀਮਤੀ ਜੋਰਜਿਨਾ ਹੈਰੀਸਨ ਜੋ ਕਿ ਰਾਜ ਵਿੱਚ ਸਿੱਖਿਆ ਦੇ ਖੇਤਰ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਰਹੇ ਹਨ ਅਤੇ ਕੋਵਿਡ-19 ਦੌਰਾਨ ਵੀ ਉਨ੍ਹਾਂ ਦੀਆਂ ਕਾਰਗੁਜ਼ਰੀਆਂ ਨਾਲ ਸਮੁੱਚੇ ਰਾਜ ਦੇ ਹੀ ਸਿੱਖਿਆ ਖੇਤਰ ਨੂੰ ਫਾਇਦਾ ਹੋਇਆ ਹੈ, ਨੂੰ ਸਿੱਖਿਆ ਵਿਭਾਗ ਵਿਚਲੇ ਸਕੱਤਰ ਦੇ ਅਹੁਦੇ ਉਪਰ ਸੁਸ਼ੋਭਿਤ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਸ੍ਰੀਮਤੀ ਹੈਰੀਸਨ ਨੂੰ ਉਕਤ ਖੇਤਰ ਵਿੱਚ 20 ਸਾਲਾਂ ਦਾ ਤਜੁਰਬਾ ਹੈ ਅਤੇ ਉਨ੍ਹਾਂ ਨੇ ਨਿਊ ਸਾਊਥ ਵੇਲਜ਼ ਵਿਚਲੀਆਂ ਸੰਸਥਾਵਾਂ ਆਦਿ ਦੇ ਨਾਲ ਨਾਲ ਕਾਮਨਵੈਲਥ ਸਰਕਾਰ ਨਾਲ ਅਤੇ ਯੂ.ਕੇ. ਦੀ ਸਰਕਾਰ ਨਾਂਲ ਵੀ ਵੀ ਮਹੱਤਵਪੂਰਨ ਕੰਮਾਂ ਅਧੀਨ ਆਪਣੀ ਸੁਚਾਰੂ ਭੂਮਿਕਾ ਨਿਭਾਈ ਹੈ।

Install Punjabi Akhbar App

Install
×