ਕੁਈਨਜ਼ਲੈਂਡ ਦੀ ਗੱਠਜੋੜ ਦੀ ਸਰਕਾਰ ਦੇ ਸਾਬਕਾ ਐਮ.ਪੀ. ਜਾਰਜ ਕ੍ਰਿਸਟਨਸੇਨ ਨੇ ਐਲਾਨ ਕੀਤਾ ਹੈ ਕਿ ਉਹ ਆਉਣ ਵਾਲੀਆਂ 2022 ਦੀਆਂ ਚੋਣਾਂ ਜੋ ਕਿ 21 ਮਈ 2022 ਨੂੰ ਹੋਣੀਆਂ ਹਨ, ਲਈ ਵਨ ਨੇਸ਼ਨ ਪਾਰਟੀ ਦੀ ਤਰਫੋਂ ਚੋਣ ਲੜਨਗੇ ਅਤੇ ਇਸ ਦਾ ਉਪਚਾਰਿਕ ਤੌਰ ਤੇ ਐਲਾਨ, ਪਾਰਟੀ ਜਲਦੀ ਹੀ ਕਰ ਦੇਵੇਗੀ।
ਜ਼ਿਕਰਯੋਗ ਹੈ ਕਿ ਸ੍ਰੀ ਕ੍ਰਿਸਟਨਸੇਨ ਨੇ ਆਪਣੀ ਡਾਅਸਨ ਵਾਲੀ ਸੀਟ ਤੋਂ ਅਤੇ ਨਾਲ ਹੀ ਲਿਬਰਲ ਨੈਸ਼ਨਲ ਪਾਰਟੀ ਤੋਂ ਇਸੇ ਮਹੀਨੇ ਦੇ ਸ਼ੁਰੂ ਵਿੱਚ ਅਸਤੀਫ਼ਾ ਦੇ ਦਿੱਤਾ ਸੀ।
ਨੈਸ਼ਨਲ ਪਾਰਟੀ ਦੇ ਸੈਨੇਟਰ ਮੈਟ ਕੈਨਵਨ ਨੇ ਜਾਰਜ ਕ੍ਰਿਸਟਨਸੇਨ ਦੇ ਉਕਤ ਫੈਸਲੇ ਨੂੰ ਗਲਤ ਠਹਿਰਾਇਆ ਹੈ ਅਤੇ ਇਹ ਵੀ ਕਿਹਾ ਹੈ ਕਿ ਇਹ ਉਨ੍ਹਾਂ ਦਾ ਭੁਲੇਖਾ ਹੀ ਹੈ ਕਿਉਂਕਿ ਵਨ ਨੇਸ਼ਨ ਪਾਰਟੀ ਤਾਂ ਡਾਅਸਨ ਸੀਟ ਤੋਂ ਪਹਿਲਾਂ ਹੀ ਆਪਣਾ ਉਮੀਦਵਾਰ ਫਿਕਸ ਕਰ ਚੁਕੀ ਹੈ।