ਸੁਪਰੀਮ ਸਿੱਖ ਸੁਸਾਇਟੀ ਦੇ ਜਨਰਲ ਅਜਲਾਸ ਵਿਚ ਸਰਬ ਸੰਮਤੀ ਨਾਲ ਦਰਜਨ ਤੋਂ ਵੱਧ ਮਤੇ ਪਾਸ: ਪਿਛਲੇ ਸਾਲ ਦਾ ਲੇਖਾ-ਜੋਖਾ ਅਤੇ ਆਉਂਦੇ ਸਾਲ ਦੇ ਕਾਰਜਾਂ ‘ਤੇ ਹੋਈ ਸਹਿਮਤੀ

NZ PIC 17 Aug-1lrਸੁਪਰੀਮ ਸਿੱਖ ਸੁਸਾਇਟੀ ਨਿਊਜ਼ੀਲੈਂਡ ਦਾ ਅੱਜ ਸਲਾਨਾ ਜਨਰਲ ਇਜਲਾਸ ਹੋਇਆ, ਜਿਸ ਦੇ ਵਿਚ ਬਹੁ-ਗਿਣਤੀ ਮੈਂਬਰ ਸ਼ਾਮਿਲ ਹੋਏ। ਕੋਰਮ ਪੂਰਾ ਹੁੰਦਿਆਂ ਹੀ ਲਗਪਗ 2.40 ਵਜੇ ਇਹ ਜਨਰਲ ਅਜਲਾਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿਚ ਅਰਦਾਸ ਕਰਨ ਉਪਰੰਤ ਸ਼ੁਰੂ ਹੋਇਆ। ਸੁਸਾਇਟੀ ਦੇ ਬੁਲਾਰੇ ਸ. ਰਜਿੰਦਰ ਸਿੰਘ ਨੇ ਮੀਟਿੰਗ ਨੂੰ ਚੇਅਰ ਕੀਤਾ। ਸੁਸਾਇਟੀ ਦੇ ਪ੍ਰਧਾਨ ਸ. ਬਰਿੰਦਰ ਸਿੰਘ ਜਿੰਦਰ ਹੋਰਾਂ ਸੰਗਤਾਂ ਨੂੰ ਫਤਹਿ ਬੁਲਾਉਂਦਿਆਂ ਦੋ ਮਿੰਟ ਵਾਸਤੇ ਸਿਮਰਨ ਕਰਕੇ ਵਿਛੜੀਆਂ ਆਤਮਾਵਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਤੋਂ ਬਾਅਦ ਉਨ੍ਹਾਂ ਚੇਅਰ ਪਰਸਨ ਨੂੰ ਮੀਟਿੰਗ ਦੀ ਕਾਰਵਾਈ ਜਾਰੀ ਰੱਖਣ ਦੀ ਬੇਨਤੀ ਕੀਤੀ। ਸੁਸਾਇਟੀ ਦੇ ਖਜ਼ਾਨਚੀ ਸ. ਸੁਖਦੇਵ ਸਿੰਘ ਬੈਂਸ ਨੇ ਪਿਛਲੇ ਸਾਲ ਦਾ ਲੇਖ-ਜੋਖਾ ਰਿਪੋਰਟ ਪੜ੍ਹ ਕੇ ਸੁਣਾਈ।
ਸੁਸਾਇਟੀ ਦੇ ਕੋਲ ਇਸ ਵੇਲੇ 10 ਮਿਲੀਅਨ ਤੋਂ ਉੱਪਰ ਦੀ ਜਾਇਦਾਦ ਹੈ । ਚੇਅਰ ਪਰਸਨ ਨੇ 2013-14 ਦੇ ਵਿਚ ਦੋ ਸਾਲ ਦੇ ਲਈ ਚੁਣੀ ਗਈ ਕਮੇਟੀ ਨੂੰ ਅਗਲੇ ਸਾਲ ਵੀ ਸੇਵਾਵਾਂ ਜਾਰੀ ਰੱਖਣ ਦੇ ਲਈ ਵਿਸ਼ਵਾਸ਼ ਮਤਾ ਪੇਸ਼ ਕੀਤਾ ਜੋ ਕਿ ਸਰਬਸੰਮਤੀ ਦੇ ਨਾਲ ਪਾਸ ਕੀਤਾ ਗਿਆ। ਇਸ ਦੇ ਨਾਲ ਹੀ ਸੰਵਿਧਾਨ ਦੀ ਧਾਰਾ 10 ਦੇ ਵਿਚ ਕੀਤੀ ਜਾਣ ਵਾਲੀ ਸੋਧ ਦਾ ਮਤਾ ਵੀ ਪੇਸ਼ ਕੀਤਾ ਗਿਆ ਜੋ ਕਿ ਹਾਜ਼ਿਰ ਮੈਂਬਰਾਂ ਨੇ ਪਾਸ ਕੀਤਾ। ਸ. ਦਲਜੀਤ ਸਿੰਘ ਨੇ ਕਈ ਮੁੱਦਿਆਂ ਦੇ ਉਤੇ ਵਿਸਥਾਰ ਸਾਹਿਤ ਹਾਜ਼ਿਰ ਮੈਂਬਰਾਂ ਨੂੰ ਜਾਣਕਾਰੀ ਦਿੱਤੀ। ਜਨਰਲ ਇਜਲਾਸ ਦੇ ਵਿਚ ਉਨ੍ਹਾਂ ਕਮੇਟੀ ਮੈਂਬਰਾਂ ਦੀ ਮੈਂਬਰਸ਼ਿੱਪ ਖਾਰਜ ਕਰਨ ਦੀ ਜਾਣਕਾਰੀ ਵੀ ਦਿੱਤੀ ਗਈ ਜਿਨ੍ਹਾਂ ਨੇ ਪਿਛਲੇ ਸਮੇਂ ਦੌਰਾਨ ਸੁਸਾਇਟੀ ਦੇ ਨਿਯਮਾਂ ਨੂੰ ਤੋੜਿਆ ਹੈ। ਪੱਤਰ-ਵਿਹਾਰ ਅਤੇ ਆਮ ਵਿਚਾਰ ਦੇ ਸ਼ੈਸ਼ਨ ਦੌਰਾਨ ਹਾਜ਼ਿਰ ਮੈਂਬਰਾਂ ਨੇ ਆਪਣੇ-ਆਪਣੇ ਵਿਚਾਰ ਪੇਸ਼ ਕੀਤੇ ਅਤੇ ਸੁਝਾਵਾਂ ਦਾ ਆਦਾਨ ਪ੍ਰਾਦਨ ਕੀਤਾ।
ਆਉਣ ਵਾਲੇ ਪ੍ਰਾਜੈਕਟ: ਸੁਸਾਇਟੀ ਵੱਲੋਂ ਆਉਣ ਵਾਲੇ ਸਮੇਂ ਵਿਚ ਬੱਚਿਆਂ ਲਈ ਸਕੂਲ, ਡਾਕਟਰੀ ਸਹੂਲਤ ਵਾਲਾ ਹਸਪਤਾਲ, ਬਜ਼ੁਰਗਾਂ ਦੇ ਰਹਿਣ ਲਈ ਕਮਰੇ, 200 ਤੋਂ ਉਪਰ ਹੋਰ ਕਾਰ ਪਾਰਕਿੰਗ, ਕੰਪਲੈਕਸ ਦੇ ਗਲਿਆਰੇ ਨੂੰ ਹੋਰ ਖੂਬਸੂਰਤ ਕਰਨਾ, ਸੈਰ ਵਾਸਤੇ ਵਾਕ ਵੇਅ ਤਿਆਰ ਅਤੇ ਬੇਲੋੜੇ ਪਦਾਰਥਾਂ ਦੀ ਵਰਤੋਂ ਨਾਲ ਖਾਦ ਆਦਿ ਤਿਆਰ ਕਰਨ ਦੇ ਪ੍ਰਾਜੈਕਟਾਂ ਉਤੇ ਸਰਬਸੰਮਤੀ ਪ੍ਰਗਟਾਈ ਗਈ। ਅਕਤੂਬਰ ਮਹੀਨੇ 4,5 ਅਤੇ 11 ਤਰੀਕ ਨੂੰ ‘ਸਿੱਖ ਚਿਲਡਰਨ ਡੇਅ’ ਮਨਾਉਣ ਦਾ ਫੈਸਲਾ ਕੀਤਾ ਗਿਆ। 11 ਅਕਤੂਬਰ ਨੂੰ ਸਾਰੇ ਬੱਚਿਆਂ ਨੂੰ ਏਂਟਰਟੇਨਮੈਂਟ ਪਾਰਕ ‘ਰੇਨਬੋਅਜ਼ ਇੰਡ) ਵਿਖੇ ਮੁਫਤ ਰਾਈਡਿੰਗ ਦਿੱਤੀਆਂ ਜਾਣਗੀਆਂ ਅਤੇ ਹੋਰ ਬਹੁਭਾਂਤੀ ਤਰੀਕਿਆਂ ਦੇ ਨਾਲ ਆਪਣੇ ਧਰਮ ਅਤੇ ਵਿਰਸੇ ਨੂੰ ਸਮਝਾਇਆ ਜਾਵੇਗਾ।

Install Punjabi Akhbar App

Install
×