ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਵੱਲੋਂ ਕਰਵਾਈ ਗਈ 32ਵੀਂ ਅੰਤਰਰਾਸ਼ਟਰੀ ਪੰਜਾਬੀ ਕਾਨਫਰੰਸ ਦੌਰਾਨ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਨੇ ਪੰਜਾਬੀ ਵਿਭਾਗ ਦੀ ਸਹਾਇਕ ਪ੍ਰੋਫ਼ੈਸਰ ਅਤੇ ਸਟੇਟ ਐਵਾਰਡੀ ਡਾ. ਰਾਜਵੰਤ ਕੌਰ ‘ਪੰਜਾਬੀ’ ਦੁਆਰਾ ਪਾਕਿਸਤਾਨੀ ਪੰਜਾਬੀ ਫ਼ਿਲਮੀ ਗੀਤਾਂ ਬਾਰੇ ਲਿਪੀਅੰਤਰ ਪੁਸਤਕ ‘ਗੀਤਾਂ ਦੀ ਗੂੰਜ’ ਰਿਲੀਜ਼ ਕੀਤੀ।ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਪੰਜਾਬ ਦੇ ਸਭਿਆਚਾਰਕ ਮੰਤਰੀ ਸੋਹਣ ਸਿੰਘ ਠੰਡਲ, ਰੋਜ਼ਾਨਾ ਅਜੀਤ ਦੇ ਕਾਰਜਕਾਰੀ ਸੰਪਾਦਕ ਸਤਨਾਮ ਸਿੰਘ ਮਾਣਕ, ਸਾਬਕਾ ਸੰਸਦ ਮੈਂਬਰ ਤਰਲੋਚਨ ਸਿੰਘ, ਰਜਿਸਟਰਾਰ ਡਾ. ਦੇਵਿੰਦਰ ਸਿੰਘ,ਵਿਭਾਗ ਦੇ ਮੁਖੀ ਡਾ. ਬਲਜੀਤ ਕੌਰ ਸੇਖੋਂ ਅਤੇ ਡਾ. ਅਮਰਜੀਤ ਕੌਰ ਆਦਿ ਸ਼ਖ਼ਸੀਅਤਾਂ ਸ਼ਾਮਿਲ ਸਨ। ਡਾ. ਰਾਜਵੰਤ ਕੌਰ ਪੰਜਾਬੀ ਵੱਲੋਂ ਸ਼ਾਹਮੁਖੀ ਤੋਂ ਗੁਰਮੁਖੀ ਵਿਚ ਲਿਪੀਅੰਤਰ ਕੀਤੀ ਇਹ ਪੁਸਤਕ ਮੂਲ ਰੂਪ ਵਿਚ ਅਖ਼ਲਾਕ ਆਤਿਫ਼ ਵੱਲੋਂ ਲਿਖੀ ਗਈ ਹੈ। ਇਸ ਵਿਚ 1947 ਤੋਂ ਲੈ ਕੇ 2006 ਤੱਕ ਦੀਆਂ ਪਾਕਿਸਤਾਨੀ ਪੰਜਾਬੀ ਫ਼ਿਲਮਾਂ ਦੇ ਗੀਤਾਂ ਦਾ ਤਫ਼ਸੀਲੀ ਵੇਰਵਾ ਹੈ।ਜ਼ਿਕਰਯੋਗ ਹੈ ਕਿ ਇਸ ਪੁਸਤਕ ਵਿਚ ਪਾਕਿਸਤਾਨੀ ਪੰਜਾਬੀ ਫ਼ਿਲਮੀ ਗੀਤਾਂ ਦਾ ਸਮਾਜੀ, ਸਿਆਸੀ, ਸਭਿਆਚਾਰਕ ਅਤੇ ਇਤਿਹਾਸਕ ਜਾਇਜ਼ਾ ਪੇਸ਼ ਕਰਦਿਆਂ ਮਿਆਰੀ ਅਤੇ ਗ਼ੈਰ ਮਿਆਰੀ ਗੀਤਾਂ ਬਾਰੇ ਚਰਚਾ ਕੀਤੀ ਗਈ ਹੈ।ਇਸ ਤੋਂ ਇਲਾਵਾ ਇਸ ਪੁਸਤਕ ਵਿਚ ਪਾਕਿਸਤਾਨ ਦੇ ਪੰਜਾਬੀ ਗੀਤਕਾਰਾਂ, ਗਾਇਕਾਂ, ਗਾਇਕਾਵਾਂ, ਸੰਗੀਤਕਾਰਾਂ,ਨਿਰਮਾਤਾਵਾਂ,ਨਿਰਦੇਸ਼ਕਾਂ ਅਤੇ ਹੋਰ ਸੰਬੰਧਤ ਅਦਾਕਾਰਾਂ ਬਾਰੇ ਤਸਵੀਰਾਂ ਸਮੇਤ ਚਰਚਾ ਕੀਤੀ ਗਈ ਹੈ। ਪੰਜਾਬੀ ਸਾਹਿਤ ਦੇ ਖੇਤਰ ਵਿਚ ਇਹ ਨਿਵੇਕਲੀ ਪੁਸਤਕ ਹੈ ਜਿਸ ਵਿਚ ਪਾਕਿਸਤਾਨ ਦੀਆਂ ਪੰਜਾਬੀ ਫ਼ਿਲਮਾਂ ਬਾਰੇ ਸੰਪੂਰਣ ਦ੍ਰਿਸ਼ ਪੇਸ਼ ਕੀਤਾ ਗਿਆ ਹੈ। ਡਾ. ਪੰਜਾਬੀ ਦੀਆਂ ਹੁਣ ਤੱਕ ਪੰਜਾਬੀ ਸਭਿਆਚਾਰ ਅਤੇ ਸਾਹਿਤ ਨਾਲ ਸੰਬੰਧਤ 14 ਪੁਸਤਕਾਂ ਛਪ ਚੁਕੀਆਂ ਹਨ।
ਡਾ. ਰਾਜਵੰਤ ਕੌਰ ਪੰਜਾਬੀ ਦੁਆਰਾ ਪਾਕਿਸਤਾਨੀ ਪੰਜਾਬੀ ਗੀਤਾਂ ਬਾਰੇ ਲਿਪੀਅੰਤਰ ਪੁਸਤਕ ‘ਗੀਤਾਂ ਦੀ ਗੂੰਜ’ ਦਾ ਲੋਕ ਅਰਪਣ
One thought on “ਡਾ. ਰਾਜਵੰਤ ਕੌਰ ਪੰਜਾਬੀ ਦੁਆਰਾ ਪਾਕਿਸਤਾਨੀ ਪੰਜਾਬੀ ਗੀਤਾਂ ਬਾਰੇ ਲਿਪੀਅੰਤਰ ਪੁਸਤਕ ‘ਗੀਤਾਂ ਦੀ ਗੂੰਜ’ ਦਾ ਲੋਕ ਅਰਪਣ”
Comments are closed.
pyare manvinder ji
tusin punjabi akhbar de zriye maan boli di traqi vich bahut changa yogdan pa rahe ho badhai hove
dr darshan singh aasht