”ਜੀ.ਬੀ. ਪ੍ਰੋਡਕਸ਼ਨਜ਼ ਐਂਡ ਈਵੈਂਟ” ਵੱਲੋਂ ‘ਦੇਬੀ ਮਖਸੂਸਪੁਰੀ’ ਅਤੇ ‘ਜੀਤ ਪੈਂਚਰਾਂ ਵਾਲਾ’ ਹੋਣਗੇ ਦਰਸ਼ਕਾਂ ਦੇ ਰੂ-ਬ-ਰੂ

ਪੰਜਾਬੀ ਭਾਵੇਂ ਕਿਤੇ ਵੀ ਹੋਣ, ਕਿਸੇ ਵੀ ਦੇਸ਼ ਵਿੱਚ, ਕਿਸੇ ਵੀ ਹਾਲ ਵਿੱਚ, ਪਰੰਤੂ ਹਮੇਸ਼ਾ ਆਪਣੇ ਸਭਿਆਚਾਰ ਨੂੰ ਆਪਣੇ ਨਾਲ ਹੀ ਰੱਖਣ ਅਤੇ ਇਸ ਦੇ ਨਾਲ ਹੀ ਜਿਊਣ ਦੀ ਕੋਸ਼ਿਸ਼ ਵਿੱਚ ਸਰਗਰਮ ਰਹਿੰਦੇ ਹਨ।
ਪੰਜਾਬੀਆਂ ਦੀ ਮਿਹਨਤ ਮੁਸ਼ੱਕਤ ਕਰਨ ਦੀ ਪਿਰਤ ਸਮੁੱਚੇ ਸੰਸਾਰ ਵਿੱਚ ਹੀ ਪ੍ਰਸਿੱਧ ਹੈ ਕਿਉਂਕਿ ਪੰਜਾਬੀਆਂ ਨੇ ਦੁਨੀਆਂ ਦੇ ਤਕਰੀਬਨ ਹਰ ਇੱਕ ਦੇਸ਼ ਵਿੱਚ ਜਾ ਕੇ, ਮਿਹਨਤਾਂ ਕਰਕੇ, ਬੀਆਬਾਨ ਜ਼ਮੀਨਾਂ ਨੂੰ ਆਬਾਦ ਕਰਕੇ, ਜਿੱਥੇ ਉਥੋਂ ਦੀ ਅਰਥ-ਵਿਵਸਥਾ ਵਿੱਚ ਆਪਣਾ ਉਸਾਰੂ ਸਹਿਯੋਗ ਦਿੱਤਾ ਹੈ, ਉਥੇ ਹੀ ਆਪਣੀ ਮਾਂ ਬੋਲੀ, ਸਭਿਆਚਾਰ, ਰਹਿਣ-ਸਹਿਣ, ਖਾਣ-ਪੀਣ ਆਦਿ ਨੂੰ ਵੀ ਨਿਰਵਿਘਨ ਜਾਰੀ ਰੱਖਿਆ ਹੈ।

ਇਸੇ ਪਿਰਤ ਦੇ ਚੱਲਦਿਆਂ, ਦੱਖਣੀ ਆਸਟ੍ਰੇਲੀਆ ਦੇ ਐਡੀਲੇਡ ਵਿਖੇ “ਜੀ.ਬੀ. ਪ੍ਰੋਡਕਸ਼ਨਜ਼ ਐਂਡ ਈਵੈਂਟ” ਵੀ ਹਮੇਸ਼ਾ ਅਜਿਹੇ ਕਾਰਜਾਂ ਵਿੱਚ ਸਰਗਰਮ ਰਹਿੰਦੀ ਹੈ ਜਿਸ ਨਾਲ ਕਿ ਪੰਜਾਬੀਆਂ ਦੀ ਕੰਮ-ਕਾਜ ਦੀ ਰੂਚੀ ਦੇ ਨਾਲ ਨਾਲ ਉਨ੍ਹਾਂ ਦਾ ਮਨੋਰੰਜਨ ਵੀ ਹੋ ਸਕੇ ਅਤੇ ਆਪਣਾ ਸਭਿਆਚਾਰ ਸਾਂਭਣ ਅਤੇ ਉਜਾਗਰ ਕਰਨ ਦੇ ਨਾਲ ਨਾਲ ਮਾਂ ਬੋਲੀ ‘ਪੰਜਾਬੀ’ ਦੀ ਸੇਵਾ ਵੀ ਹੁੰਦੀ ਰਹੇ ਅਤੇ ਮੁਆਸ਼ਰੇ ਵਿੱਚ ਢੋਲਾਂ ਤੇ ਡਗੇ ਵੱਜਦੇ ਰਹਿਣ ਅਤੇ ਪੰਜਾਬੀਆਂ ਦੀ ਆਵਾਜ਼ ਬੁਲੰਦ ਰਹੇ।

ਅਦਾਰੇ ਦੇ ਮੁੱਖ ਕਰਤਾ ਗੁਰਵਿੰਦਰ ਭੁੱਲਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੀ.ਬੀ. ਪ੍ਰੋਡਕਰਸ਼ਨਜ਼ ਐਂਡ ਈਵੈਂਟ ਵੱਲੋਂ ਉਕਤ ਸੇਵਾ ਦੇ ਤਹਿਤ ਹੀ ਆਉਣ ਵਾਲੀ 19 ਨਵੰਬਰ, 2022 (ਦਿਨ ਸ਼ਨਿਚਰਵਾਰ) ਨੂੰ ਕ੍ਰਿਸਟਿਅਨ ਫੈਮਿਲੀ ਸੈਂਟਰ (185 ਫਰੈਡਰਿਕ ਰੋਡ, ਸਿਆਟਨ -ਦੱਖਣੀ ਆਸਟ੍ਰੇਲੀਆ 5023) ਵਿਖੇ ਸ਼ਾਮ ਦੇ 6:30 ਵਜੇ ਇੱਕ ਸਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਹੈ ਜਿਸ ਵਿੱਚ ਕਿ ਮਸ਼ਹੂਰ ਪੰਜਾਬੀ ਗਾਇਕ ਦੇਬੀ ਮਖ਼ਸੂਸਪੁਰੀ ਜਿੱਥੇ ਆਪਣੇ ਗੀਤਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨਗੇ ਉਥੇ ਹੀ ਪੰਜਾਬ ਦੇ ਹੀ ਇੱਕ ਹੋਰ ਮਸ਼ਹੂਰ ਅਤੇ ਹਰਮਨ ਪਿਆਰੇ ਕਲਾਕਾਰ -ਜੀਤ ਪੈਂਚਰਾਂ ਵਾਲਾ, ਵੀ ਦਰਸ਼ਕਾਂ ਨੂੰ ਆਪਣੀ ਅਦਾਕਾਰੀ ਅਤੇ ਕਲਾਕਾਰੀ ਨਾਲ ਸਾਰਸ਼ਾਰ ਕਰਨਗੇ।
ਗੁਰਵਿੰਦਰ ਨੇ ਦੱਸਿਆ ਕਿ ਇਹ ਪ੍ਰੋਗਰਾਮ ਇੱਕ ਸਮਾਜਿਕ, ਪਰਿਵਾਰਿਕ ਅਤੇ ਸਭਿਆਚਾਰਕ ਪ੍ਰੋਗਰਾਮ ਹੈ। ਇਸ ਪ੍ਰੋਗਰਾਮ ਪ੍ਰਤੀ ਉਤਸਾਹ ਦਾ ਪਤਾ ਉਦੋਂ ਹੀ ਲੱਗ ਗਿਆ ਸੀ ਜਦੋਂ ਇਸਦੇ 500 ਦੇ ਕਰੀਬ ਟਿਕਟ ਤਾਂ ਦੇਖਦੇ ਦੇਖਦੇ ਹੀ ਵਿਕ ਗਏ ਸਨ। ਇਸ ਦਾ ਅੰਦਾਜ਼ਾ ਵੈਸੇ ਉਨ੍ਹਾਂ ਨੂੰ ਪਹਿਲਾਂ ਤੋਂ ਹੀ ਸੀ ਅਤੇ ਇਸੇ ਕਾਰਨ ਇਹ ਸ਼ੋਅ, ਆਯੋਜਕਾਂ ਨੇ ਪਹਿਲਾਂ ਹੀ ਵੱਡੇ ਹਾਲ ਵਿੱਚ ਆਯੋਜਿਤ ਕਰਨਾ ਮਿੱਥਿਆ ਹੋੲਆ ਸੀ।

ਗੁਰਵਿੰਦਰ ਨੇ ਕਿਹਾ ਕਿ ਸਭ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਆਣ ਵਾਲੇ ਮਹਿਮਾਨ ਦਰਸ਼ਕ, ਆਪਣੀ ਪਿਆਰ ਭਰੀ ਸ਼ਿਰਕਤ ਕਰਕੇ, ਇਸ ਸ਼ੋਅ ਦੀ ਮਨੌਰੰਜਨ ਭਰਪੂਰ ਸੰਪੂਰਨਤਾ ਅਤੇ ਸੰਪਨਤਾ ਵਿੱਚ ਸਾਥ ਨਿਭਾਉਣਗੇ ਅਤੇ ਪੰਜਾਬੀ ਮਾਂ ਬੋਲੀ ਅਤੇ ਸਭਿਆਚਾਰਕ ਅਜਿਹੇ ਕੰਮਾਂ ਵਿੱਚ ਆਯੋਜਕਾਂ ਦੀ ਹੌਂਸਲਾ ਅਫ਼ਜ਼ਾਈ ਵੀ ਕਰਨਗੇ।

ਟਿਕਟ ਬੁੱਕ ਕਰਨ ਵਾਸਤੇ ਇਸ ਵੈਬਸਾਈਟ ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।