‘ਗ਼ਜ਼ਲ ਮੰਚ ਸਰੀ’ ਦੀ ਸਾਲ 2021 ਦੀ ਆਖ਼ਰੀ ਕਾਵਿ-ਮਿਲਣੀ

ਸਰੀ -‘ਗ਼ਜ਼ਲ ਮੰਚ ਸਰੀ’ ਦੀ ਸਾਲ 2021 ਦੀ ਆਖ਼ਰੀ ਕਾਵਿ-ਮਿਲਣੀ ਮੰਚ ਦੇ ਦਫਤਰ ਵਿਚ ਹੋਈ ਜਿਸ ਵਿਚ ਆਦੇਸ਼ ਅੰਕੁਸ਼ ਦਾ ਗ਼ਜ਼ਲ ਸੰਗ੍ਰਹਿ ‘ ਤੇਰਾ ਆਪਣਾ’ ਅਤੇ ਮੰਚ ਦੇ ਮੈਂਬਰ ਇੰਦਰਜੀਤ ਸਿੰਘ ਧਾਮੀ ਦਾ ਗ਼ਜ਼ਲ ਸੰਗ੍ਰਹਿ ‘ਮਲਕੜੇ ਪੱਬ’ ਲੋਕ ਅਰਪਣ ਕੀਤੇ ਗਏ।

ਇਸ ਕਾਵਿ ਮਿਲਣੀ ਵਿਚ ਜਸਵਿੰਦਰ, ਕ੍ਰਿਸ਼ਨ ਭਨੋਟ, ਕਵਿੰਦਰ ਚਾਂਦ, ਦਸ਼ਮੇਸ਼ ਗਿੱਲ ਫ਼ਿਰੋਜ਼, ਇੰਦਰਜੀਤ ਸਿੰਘ ਧਾਮੀ, ਰਾਜਵੰਤ ਰਾਜ, ਦਵਿੰਦਰ ਗੌਤਮ, ਗੁਰਮੀਤ ਸਿੱਧੂ ਤੇ ਪ੍ਰੀਤ ਮਨਪ੍ਰੀਤ ਨੇ ਆਪਣੀਆਂ ਤਾਜ਼ਾ ਗ਼ਜ਼ਲਾਂ ਨਾਲ ਮਹਿਫਿਲ ਸਜਾਈ। ਇਸ ਮੌਕੇ ਮੰਚ ਦੇ ਅਗਲੇ ਸਾਲ ਦੇ ਸਾਲਾਨਾ ਪ੍ਰੋਗਰਾਮ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਮੰਚ ਦੀਆਂ ਹੋਰ ਗਤੀਵਿਧੀਆਂ ਦੀ ਵਿਉਂਤਬੰਦੀ ਕੀਤੀ ਗਈ।

(ਹਰਦਮ ਮਾਨ)
 +1 604 308 6663
 maanbabushahi@gmail.com

Install Punjabi Akhbar App

Install
×