ਸ਼ਹੀਦ ਕੌਮ ਦਾ ਸਰਮਾਇਆ: ਐੱਮ.ਪੀ ਤਿਵਾੜੀ

ਦੇਸ਼ ਦੀ ਆਜ਼ਾਦੀ ਚ ਸ਼ਹੀਦਾਂ ਦੀਆਂ ਮਹਾਨ ਕੁਰਬਾਨੀਆਂ ਨੂੰ ਕੀਤਾ ਯਾਦ 

ਸ਼ਹੀਦ ਊਧਮ ਸਿੰਘ ਐਜੂਕੇਸ਼ਨਲ ਐਂਡ ਚੈਰੀਟੇਬਲ ਟਰੱਸਟ ਨੇ ਮਨਾਇਆ ਗੌਰਵ ਦਿਵਸ

 ਨਿਊਯਾਰਕ/ਮੁਹਾਲੀ —ਸ਼੍ਰੀ ਆਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਕਿਹਾ ਹੈ ਕਿ ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ ਅਤੇ ਅੱਜ ਜੋ ਅਸੀਂ ਖੁੱਲ੍ਹੀ ਹਵਾ ਚ ਸਾਹ ਲੈ ਰਿਹਾ, ਇਹ ਉਨ੍ਹਾਂ ਦੀਆਂ ਕੁਰਬਾਨੀਆਂ ਦਾ ਹੀ ਨਤੀਜਾ ਹੈ। ਐਮ.ਪੀ ਤਿਵਾੜੀ ਸ਼ਹੀਦ ਊਧਮ ਸਿੰਘ ਐਜੂਕੇਸ਼ਨਲ ਐਂਡ ਚੈਰੀਟੇਬਲ ਟਰੱਸਟ ਵੱਲੋਂ ਆਯੋਜਿਤ ਗੌਰਵ ਦਿਵਸ ਸਬੰਧੀ ਪ੍ਰੋਗਰਾਮ ਚ ਸ਼ਾਮਲ ਹੋਣ ਮੌਕੇ ਮੌਜੂਦਗੀ ਨੂੰ ਸੰਬੋਧਨ ਕਰ ਰਹੇ ਸਨ।ਜ਼ਿਕਰਯੋਗ ਹੈ ਕਿ ਸ਼ਹੀਦ ਊਧਮ ਸਿੰਘ ਨੇ ਲੰਦਨ ਸਥਿਤ ਕੈਕਸਟਨ ਹਾਲ ਚ ਸਰ ਮਾਈਕਲ ਓਡਵਾਇਰ ਨੂੰ ਮਾਰ ਕੇ ਜੱਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਦਾ ਬਦਲਾ ਲਿਆ ਸੀ। ਸੰਸਥਾ ਵੱਲੋਂ ਇਸ ਦਿਨ ਨੂੰ ਹਰ ਸਾਲ ਗੌਰਵ ਦਿਵਸ ਵਜੋਂ ਮਨਾਇਆ ਜਾਂਦਾ ਹੈ।ਇਸ ਮੌਕੇ ਐਮ.ਪੀ ਤਿਵਾੜੀ ਨੇ ਦੇਸ਼ ਦੀ ਆਜ਼ਾਦੀ ਚ ਸੁਤੰਤਰਾ ਸੈਲਾਨੀਆਂ ਵਲੋਂ ਦਿੱਤੀਆਂ ਗਈਆਂ ਮਹਾਨ ਸ਼ਹਾਦਤਾਂ ਨੂੰ ਯਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਮਹਾਨ ਸ਼ਹੀਦਾਂ ਦੇ ਵਿਚਾਰਾਂ ਤੇ ਚੱਲਣਾ ਹੀ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਦੀ ਕਾਂਗਰਸ ਸਰਕਾਰ ਦੇਸ਼ ਦੇ ਮਹਾਨ ਸ਼ਹੀਦਾਂ ਵੱਲੋਂ ਦਿਖਾਏ ਗਏ ਰਸਤੇ ਤੇ ਚੱਲ ਕੇ ਸਮਾਜ ਦੇ ਸਰਬਪੱਖੀ ਵਿਕਾਸ ਵਾਸਤੇ ਕੰਮ ਕਰ ਰਹੀ ਹੈ।

ਪ੍ਰੋਗਰਾਮ ਚ ਹੋਰਨਾਂ ਤੋਂ ਇਲਾਵਾ, ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਪਵਨ ਦੀਵਾਨ, ਗੁਰਚਰਨ ਸਿੰਘ ਧਾਲੀਵਾਲ, ਸੁਰਿੰਦਰ ਸਿੰਘ ਜਨਰਲ ਸਕੱਤਰ ਸੀਨੀਅਰ ਸਿਟੀਜ਼ਨ ਸ਼ੋਸ਼ਲ ਵੈਲਫੇਅਰ ਸੋਸਾਇਟੀ ਖਰੜ, ਹਰਿ ਹਰ ਸਿੰਘ ਪ੍ਰਧਾਨ ਸਿੰਘ ਸਭਾ ਗੁਰਦੁਆਰਾ ਦੇਸੂ ਮਾਜਰਾ ਕਲੋਨੀ ਖਰੜ, ਕੈਪਟਨ ਹਰਦੇਵ ਸਿੰਘ ਪ੍ਰਧਾਨ ਸਿੰਘ ਗੁਰਦੁਆਰਾ ਛੱਜੂ ਮਾਜਰਾ ਕਲੋਨੀ ਖਰੜ, ਰਘਬੀਰ ਸਿੰਘ ਸਰਪ੍ਰਸਤ ਸੀਨੀਅਰ ਸਿਟੀਜ਼ਨ ਸ਼ੋਸ਼ਲ ਵੈਲਫੇਅਰ ਸੋਸਾਇਟੀ, ਹਰਮੀਤ ਕੰਬੋਜ਼ ਪੰਮਾ ਜਨਰਲ ਸਕੱਤਰ ਸ਼ਹੀਦ ਊਧਮ ਸਿੰਘ ਐਜੂਕੇਸ਼ਨਲ ਐਂਡ ਚੈਰੀਟੇਬਲ ਟਰੱਸਟ, ਕੁਲਦੀਪ ਸਿੰਘ ਕੈਸ਼ੀਅਰ ਸ਼ਹੀਦ ਊਧਮ ਸਿੰਘ ਭਵਨ ਮੋਹਾਲੀ, ਸੁਖਦੇਵ ਰਾਜ ਬੱਟੀ ਮੋਹਾਲੀ, ਰਾਜਾ ਮੋਹਾਲੀ ਐਮ ਸੀ, ਜਸਵਿੰਦਰ ਸਿੰਘ ਬੱਲੂ ਮੋਹਾਲੀ, ਗੋਪਾਲ ਕ੍ਰਿਸ਼ਨ ਮੋਹਾਲੀ, ਵਿਨੈ ਕੁਮਾਰ ਮੋਹਾਲੀ, ਰਾਮ ਸਿੰਘ ਬਲੌਂਗੀ, ਸੋਨੂ ਕੰਬੋਜ਼, ਸੁਖਮਨ ਸਿੰਘ ਸਾਬਕਾ ਪ੍ਰਧਾਨ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਪਵਨ ਸਿੰਘ ਪਾਰਵਤੀ ਇਨਕਲੇਵ ਖਰੜ, ਸਸ਼ੀਲ ਕੰਬੋਜ਼, ਬਲਦੇਵ ਸਿੰਘ ਰਾਵਤ ਖਰੜ, ਨਵੀਨ ਮਹਿਤਾ ਪਾਰਵਤੀ ਇਨਕਲੇਵ ਖਰੜ,ਬਜਤਿੰਦਰ ਸਿੰਘ ਰਾਣਾ ਸਰਪੰਚ ਮਗਰ ਖਰੜ, ਅਤੇ ਹੋਰ ਵੱਖ-ਵੱਖ ਸਮਾਜਿਕ, ਧਾਰਮਿਕ ਅਤੇ ਰਾਜਨੀਤਕ ਜਥੇਬੰਦੀਆਂ ਦੇ ਆਗੂਆਂ ਵੱਲੋਂ ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।

Welcome to Punjabi Akhbar

Install Punjabi Akhbar
×
Enable Notifications    OK No thanks