ਹੇਸਟਿੰਗਜ਼ ਸ਼ਹਿਰ ਵਿਖੇ ਗੋਰਿਆਂ ਦੀ ‘ਬਲੌਜ਼ਮ ਪ੍ਰੇਡ ‘ਚ ਗਤਕੇ ਦੇ ਜੌਹਰ ਤੇ ਸਿੱਖ ਬਾਣੇ ਨੇ ਖਿੱਚੇ ਦਰਸ਼ਕ

NZ PIC 13 Sep-1ਨਿਊਜ਼ੀਲੈਂਡ ਦੇ ਸ਼ਹਿਰ ਹੇਸਟਿੰਗਜ਼ ਵਿਖੇ ਕੱਲ੍ਹ ਸਿੱਖ ਭਾਈਚਾਰੇ ਨੇ ਇਸ ਵਾਰ ਫਿਰ ਗੋਰਿਆਂ ਦੀ ਸਲਾਨਾ ‘ਬਲੈਜ਼ਮ ਪ੍ਰੇਡ’ ਦੇ ਵਿਚ ਭਾਗ ਲੈ ਕੇ ਜਿੱਥੇ ਸਥਾਨਿਕ ਭਾਈਚਾਰੇ ਦੇ ਨਾਲ ਹੋਰ ਨੇੜਤਾ ਪੈਦਾ ਕੀਤੀ, ਉਥੇ ਸਿੱਖੀ ਪਹਿਚਾਣ ਨੂੰ ਹੋਰ ਸਪਸ਼ਟ ਕਰਦਿਆਂ ਸਿੱਖ ਬਾਣੇ ਵਿਚ ਸਜੇ ਬੱਚਿਆਂ ਨੇ ਗਤਕੇ ਦੇ ਜੌਹਰ ਵਿਖਾ ਕੇ ਸਾਰੇ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿਚਿਆ। ਬਸੰਤ ਰੁੱਤ ਦੇ ਸ਼ੁਰੂ ਹੁੰਦੇ ਹੀ ਇਹ ਪ੍ਰੇਡ ਪਿਛਲੇ 65 ਸਾਲਾਂ ਤੋਂ ਕਰਵਾਈ ਜਾ ਰਹੀ ਹੈ। ਇਸਦੇ ਵਿਚ ਵੱਖ-ਵੱਖ ਕਮਿਊਨਿਟੀਆਂ ਦੇ ਲੋਕ ਝਾਕੀਆਂ ਪੇਸ਼ ਕਰਦੇ ਹਨ, ਸਕੂਲ, ਬਿਜ਼ਨਸ ਅਤੇ ਹੋਰ ਕਈ ਤਰ੍ਹਾਂ ਦੀ ਸੰਸਥਾਵਾਂ ਆਪਣੀ ਪ੍ਰਦਰਸ਼ਨੀ ਕਰਦੀਆਂ ਹਨ। ਸੈਨਟ ਸੋਲਜ਼ਰ ਗਤਕਾ ਅਕੈਡਮੀ ਦੇ ਬੱਚਿਆਂ ਨੇ ਅੱਜ ਬਹੁਤ ਹੀ ਰੌਚਿਕ ਤਰੀਕੇ ਨਾਲ ਸ਼ਸਤਰ ਵਿਦਿਆ ਦੀ ਇਕ ਉਦਾਹਰਣ ਪੇਸ਼ ਕੀਤੀ। ਭਾਈ ਤੇਜਦੀਪ ਸਿੰਘ ਪਿੰਡ ਭਿੰਡਰ ਕਲਾਂ ਵਾਲੇ ਪਿਛਲੇ 7-8 ਮਹੀਨਿਆਂ ਤੋਂ ਬੱਚਿਆਂ ਨੂੰ ਗਤਕੇ ਦੀ ਸਿਖਲਾਈ ਦੇ ਰਹੇ ਹਨ ਅਤੇ ਖਾਲਸਈ ਵਿਰਸੇ ਨੂੰ ਨਵੀਂ ਪੀੜ੍ਹੀ ਦੇ ਅੰਦਰ ਵਸਾਉਣ ਦੇ ਉਦਮ ਵਿਚ ਹਨ। ਇਸ ਵਾਰ ਬਲੌਜ਼ਮ ਪ੍ਰੇਡ ਦਾ ਜੋ ਥੀਮ ਰੱਖਿਆ ਗਿਆ ਸੀ ਉਹ ਸੀ ‘ਗ੍ਰੇਟ ਥਿੰਗਜ਼ ਗ੍ਰੋਅ ਹੀਅਰ’।

Install Punjabi Akhbar App

Install
×