ਨਿਊ ਸਾਊਥ ਵੇਲਜ਼ ਅੰਦਰ ਹੰਟਰ ਇਲਾਕੇ ਵਿੱਚ ਗੈਸ ਨਾਲ ਚੱਲਣ ਵਾਲੇ ਪਾਵਰ ਸਟੇਸ਼ਨ ਵਾਸਤੇ ਨਵੀਂ ਘੋਸ਼ਣਾ

ਰਾਜ ਅੰਦਰ ਹੰਟਰ ਖੇਤਰ ਵਿੱਚ ਬਣਨ ਵਾਲੇ ਗੈਸ ਨਾਲ ਚੱਲਣ ਵਾਲੇ ਪਾਵਰ ਸਟੇਸ਼ਨ ਨੂੰ ਸੀ.ਐਸ.ਐਸ.ਆਈ. (Critical State Significant Infrastructure) ਦੀ ਮਾਨਤਾ ਦਿੱਤੀ ਗਈ ਹੈ ਅਤੇ ਇਸ ਬਾਬਤ ਨਵੀਂ ਘੋਸ਼ਣਾ ਜਾਰੀ ਕੀਤੀ ਗਈ ਹੈ। ਸਬੰਧਤ ਵਿਭਾਗਾਂ ਦੇ ਮੰਤਰੀ ਸ੍ਰੀ ਰੋਬ ਸਟੋਕਸ ਦਾ ਕਹਿਣਾ ਹੈ ਕਿ ਇਸ ਪਾਵਰ ਸਟੇਸ਼ਨ ਨਾਲ ਜਿੱਥੇ 750 ਮੈਗਾ ਵਾਟ ਦੀ ਬਿਜਲੀ ਦਾ ਉਤਪਾਦਨ ਹੋਵੇਗਾ ਉਥੇ ਘੱਟੋ ਘੱਟ 600 ਨਵੇਂ ਰੋਜ਼ਗਾਰ ਸਿੱਧੇ ਤੌਰ ਤੇ ਦਿੱਤੇ ਜਾਣਗੇ। 2023 ਵਿੱਚ ਉਤਪਾਦਨ ਯੋਗ ਹੋ ਜਾਣ ਵਾਲੇ ਇਸ ਸਟੇਸ਼ਨ ਕਾਰਨ ਬਿਜਲੀ ਦੀਆਂ ਕੀਮਤਾਂ ਵਿੱਚ ਵੀ ਭਾਰੀ ਗਿਰਾਵਟ ਆਵੇਗੀ ਅਤੇ ਉਪਭੋਗਤਾ ਨੂੰ ਬਿਜਲੀ ਸਸਤੀਆਂ ਦਰਾਂ ਤੇ ਮਿਲੇਗੀ ਕਿਉਂਕਿ ਇਸ ਦੇ ਨਾਲ ਹੀ ਕੋਲੇ ਨਾਲ ਚੱਲਣ ਵਾਲੇ ਪਾਵਰ ਪਲਾਂਟ ਦਾ ਅੰਤ ਨਿਸਚਿਤ ਹੈ ਅਤੇ ਫੇਰ ਹੋਰ ਵੀ ਅਨੇਕਾਂ ਤਰ੍ਹਾਂ ਦੇ ਪਾਵਰ ਪਲਾਂਟ ਜਿਹੜੇ ਕਿ ਹਵਾ ਅਤੇ ਸੂਰਜ ਦੀ ਸ਼ਕਤੀ ਨਾਲ ਚੱਲਣਗੇ ਅਤੇ ਕਾਰਬਨ ਰੇਟਿੰਗ ਨੂੰ ਵੀ ਵਾਤਾਵਰਣ ਵਿੱਚੋਂ ਘਟਾਉਣ ਵਾਲੇ ਪ੍ਰਾਜੈਕਟ -ਹੋਂਦ ਵਿੱਚ ਆਉਣੇ ਨਿਸਚਿਤ ਹੀ ਹਨ। ਉਕਤ ਪਾਵਰ ਸਟੇਸ਼ਨ ਨੂੰ 2012 ਵਿੱਚ ਬੰਦ ਹੋਏ ਕੁਰੀ ਕੁਰੀ ਐਲੂਮੀਨੀਅਮ ਸਮੈਲਟਰ ਵਾਲੀ ਥਾਂ ਤੇ ਹੀ ਲਗਾਇਆ ਜਾਵੇਗਾ। ਇਸ ਪ੍ਰਾਜੈਕਟ ਦੇ ਮੁੱਖ ਕਰਤਾ ਧਰਤਾ -ਸਨੋਈ ਹਾਈਡ੍ਰੋ, ਹੁਣ ਇਸ ਪ੍ਰਾਜੈਕਟ ਦੇ ਬਾਬਤ ਈ.ਆਈ.ਐਸ. (Environmental Impact Statement) ਸਥਾਪਤ ਕਰਨਗੇ ਅਤੇ ਫੇਰ ਇਸ ਪ੍ਰਾਜੈਕਟ ਬਾਰੇ ਜਨਤਕ ਰਾਇ ਲਈ ਜਾਵੇਗੀ ਅਤੇ ਇਸ ਤੋਂ ਬਾਅਦ ਹੀ ਇਸ ਦਾ ਸਹੀ ਪੱਖ ਸਾਹਮਣੇ ਆਵੇਗਾ ਅਤੇ ਇਸਨੂੰ ਮਨਜ਼ੂਰੀ ਦਿੱਤੀ ਜਾਵੇਗੀ।

Install Punjabi Akhbar App

Install
×