ਆਈ ਐਨ ੳ ਸੀ ਪੰਜਾਬ ਚੈਪਟਰ ਅਮਰੀਕਾ ਦੇ ਪ੍ਰਧਾਨ ਗੁਰਮੀਤ ਗਿੱਲ ਵੱਲੋਂ ਗੈਰੀ ਗਰੇਵਾਲ਼ ਦੀ ਨਿਯੁੱਕਤੀ ਦਾ ਭਰਵਾਂ ਸਵਾਗਤ

FullSizeRender (3)

ਨਿਊਯਾਰਕ, 7 ਜੂਨ — ਬੀਤੇਂ ਦਿਨ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਉਘੇ ਬਿਜਨਸਮੈਨ ਅਤੇ ਸੀਨੀਅਰ ਕਾਂਗਰਸੀ ਪਰਵਾਸੀ ਭਾਰਤੀ ਗੈਰੀ ਗਰੇਵਾਲ਼ ਨੂੰ ਐੱਨ.ਆਰ.ਆਈਜ  ਕਮਿਸ਼ਨ ਦਾ ਮੈਂਬਰ ਨਿਯੁੱਕਤ ਕੀਤਾ ਹੈ। ਉਹ ਕੈਪਟਨ ਅਮਰਿੰਦਰ ਸਿੰਘ ਦੇ ਕਾਫ਼ੀ ਨਜ਼ਦੀਕੀ ਸਮਝੇ ਜਾਂਦੇ ਹਨ। ਅਤੇ ਉਨ੍ਹਾਂ ਦੀ ਨਿਯੁਕਤੀ ਦਾ ਇੰਡੀਅਨ ਨੈਸ਼ਨਲ ੳਵਰਸੀਜ  ਕਾਂਗਰਸ ਅਮਰੀਕਾ (ਪੰਜਾਬ ਚੈਪਟਰ) ਦੇ ਪ੍ਰਧਾਨ ਨਿਊਜਰਸੀ ਅਮਰੀਕਾ ਚ’ ਰਹਿੰਦੇ ਸ: ਗੁਰਮੀਤ ਸਿੰਘ ਗਿੱਲ ਮੁੱਲਾਂਪੁਰ ਨੇ ਸਵਾਗਤ ਕਰਦਿਆਂ ਕਿਹਾ ਕਿ ਗੈਰੀ ਗਰੇਵਾਲ ਖ਼ੁਦ ਇਕ ਐੱਨਆਰਆਈ ਹਨ।ਅਤੇ ਉਹ ਐੱਨਆਰਆਈਜ਼ ਦੀਆਂ ਸਮੱਸਿਆਵਾਂ ਨੂੰ ਨੇੜੇ ਤੋਂ ਜਾਣਦੇ ਹਨ। ਉਨ੍ਹਾਂ ਕਿਹਾ ਕਿ ਗੈਰੀ ਗਰੇਵਾਲ ਦੀ ਇਸ ਨਿਯੁੱਕਤੀ ਨਾਲ ਕਾਂਗਰਸ ਪਾਰਟੀ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ।ਅਤੇ ਸਾਨੂੰ ਪੂਰੀ  ਆਸ ਹੈ ਕਿ ਗੈਰੀ ਗਰੇਵਾਲ ਆਪਣੇ ਇਸ ਅਹੁਦੇ ਦਾ ਭਾਰ ਤਨਦੇਹੀ ਨਾਲ ਨਿਭਾਉਣਗੇ ਅਤੇ ਪਾਰਟੀ ਲਈ ਇਸੇ ਤਰ੍ਹਾਂ ਹੀ ਕੰਮ ਕਰਦੇ ਰਹਿਣਗੇ।

Install Punjabi Akhbar App

Install
×