ਯੋਗ ਭਜਾਏ ਰੋਗ: ਗੁਣਾਂ ਨਾਲ ਭਰਪੂਰ ਲੱਸਣ

garlic1

ਭਾਰਤ ਦੇਸ਼ ਦੁਨੀਆਂ ਵਿੱਚ ਆਯੂਰਵੇਦ ਕਰਕੇ ਬਹੁਤ ਜਾਣਿਆ ਜਾਂਦਾ ਹੈ। ਦੇਸ਼ ਦੇ ਹਰੇਕ ਕੋਨੇ ਵਿੱਚ ਸਾਨੂੰ ਆਯੂਰਵੇਦ ਨਾਲ ਜੁੜੀਆਂ ਹੋਈਆਂ ਜੜੀਆਂ-ਬੂਟੀਆਂ ਮਿਲ ਜਾਂਦੀਆਂ ਹਨ। ਹਿਮਾਲਿਆ ਪਰਬਤ ਸ਼ੰਖਲਾ ਨੂੰ ਇਨਾਂ ਜੜੀਆਂ-ਬੂਟੀਆਂ ਦਾ ਵਿਸ਼ੇਸ਼ ਘਰ ਕਿਹਾ ਜਾਂਦਾ ਹੈ। ਇਹ ਜੜੀਆਂ-ਬੂਟੀਆਂ ਸਰੀਰਕ ਅਤੇ ਮਾਨਸਿਕ ਬਿਮਾਰੀਆਂ ਵਿੱਚ ਲਾਹੇਵੰਦ ਹੁੰਦੀਆਂ ਹਨ। ਇਨਾਂ ਜੜੀਆਂ-ਬੂਟੀਆਂ ਵਿੱਚ ਲੱਸਣ ਦਾ ਅਹਿਮ ਸਥਾਨ ਰਿਹਾ ਹੈ। ਲੱਸਣ ਹਰ ਇੱਕ ਘਰ ਵਿੱਚ ਆਮ ਹੀ ਵਰਤਿਆ ਜਾਂਦਾ ਹੈ। ਲੱਸਣ ਇੱਕ ਬਹੁਤ ਹੀ ਗੁਣਕਾਰੀ ਔਸ਼ਧੀ ਹੈ। ਅੱਜ ਦੇ ਭੱਜਾ-ਦੋੜੀ ਦੇ ਯੁੱਗ ਵਿੱਚ ਬਹੁਤਾਤ ਘਰਾਂ ਵਿੱਚ ਲੱਸਣ ਦੀ ਵਰਤੋਂ ਸਮੇਂ ਨੂੰ ਬਚਾਉਣ ਲਈ ਕੀਤੀ ਹੀ ਨਹੀਂ ਜਾਂਦੀ ਅਤੇ ਨਾਸਮਜੀ ਕਾਰਨ ਕਈ ਤਰਾਂ ਦੇ ਰੋਗਾਂ ਨਾਲ ਯਾਰੀ ਪਾ ਲਈ ਜਾਂਦੀ ਹੈ।

ਸਬਜ਼ੀਆਂ ਵਿੱਚ ਲੱਸਣ ਦੀ ਵਰਤੋਂ ਕਰਨੀ ਤਾਂ ਬਣਦੀ ਹੈ ਸਗੋਂ ਇਸਨੂੰ ਸੁਬਹ ਸਵੇਰੇ ਖਾਲੀ ਪੇਟ (ਸਿਰਫ ਲੱਸਣ ਦੀ ਇੱਕ ਤੁਰੀ) ਪਾਣੀ ਨਾਲ ਦਵਾਈ ਦੇ ਤੌਰ ਤੇ ਵੀ ਲਈ ਜਾ ਸਕਦੀ ਹੈ। ਥੋੜਾ ਚੱਬਾ ਕੇ ਵੀ ਖਾਇਆ ਜਾ ਸਕਦਾ ਹੈ ਜੇ ਇਸਦੇ ਸਵਾਦ ਦੀ ਆਦਤ ਹੋਵੇ ਤਾਂ……

ਆਓ…. ਆਪਾਂ ਲੱਸਣ ਦੇ ਔਸ਼ਧਿਕ ਲਾਭਾਂ ਦੀ ਗੱਲ ਕਰਦੇ ਹਾਂ ਜੋ ਕਿ ਨਿਮਨ ਲਿਖਤ ਅਨੁਸਾਰ ਹਨ:

1.   ਗੋਢਿਆਂ ਅਤੇ ਜੋੜਾਂ ਦੇ ਦਰਦਾਂ ਲਈ ਬਹੁਤ ਹੀ ਲਾਭਕਾਰੀ ਹੈ।

2.   ਮੋਟਾਪਾ ਘਟਾਓਣ ਵਿੱਚ ਸਹਾਈ ਹੁੰਦਾ ਹੈ।

3.   ਬਲੱਡ ਪਰੈਸ਼ਰ ਨੂੰ ਨਾਰਮਲ ਕਰਦਾ ਹੈ।

4.   ਦਿਲ ਦੇ ਰੋਗ ਲਈ ਬਹੁਤ ਹੀ ਗੁਣਕਾਰੀ ਹੈ।

5.   ਠੰਢ ਕਾਰਨ ਹੋਏ ਗਲੇ ਦੀ ਖਰਾਬੀ ਅਤੇ ਛਾਤੀ ਲਈ ਵਧੀਆ ਹੈ।

6.   ਸ਼ੂਗਰ (ਸ਼ੱਕਰ ਰੋਗ) ਵਿੱਚ ਲਾਭਕਾਰੀ ਹੈ।

7.   ਲਿਵਰ (ਜਿਗਰ) ਦੀ ਖਰਾਬੀ ਨੂੰ ਬਹੁਤ ਜਲਦੀ ਠੀਕ ਕਰਦਾ ਹੈ।

8. ਕਈ ਤਰਾਂ ਦੇ ਕੈਂਸਰ ਰੋਗ ਵਿੱਚ ਵੀ ਲਾਭਕਾਰੀ ਹੈ।

9.   ਗੈਸ, ਤੇਜ਼ਾਬ ਨੂੰ ਠੀਕ ਕਰਕੇ ਸਿਰ ਦਰਦ ਵੀ ਠੀਕ ਕਰਦਾ ਹੈ।

10. ਕਲੈਸਟਰੋਲ ਨੂੰ ਕਾਬੂ ਵਿੱਚ ਰਖਦਾ ਹੈ।