ਸਿਡਨੀ ਵਿੱਚ ਗੈਂਗਵਾਰ -ਇੱਕ ਹਲਾਕ

ਬੀਤੀ ਰਾਤ ਸਿਡਨੀ ਦੀਆਂ ਗਲੀਆਂ ਵਿੱਚ ਉਦੋਂ ਦਹਿਸ਼ਤ ਫੈਲ ਗਈ ਜਦੋਂ ਸਿਡਨੀ ਦੇ ਨੈਰੇਲੇ ਕ੍ਰੀਸੈਂਟ (ਗ੍ਰੀਨਅੇਕਰ) ਵਿਖੇ ਇਕ ਚਲਦੀ ਕਾਰ ਉਪਰ ਕੁੱਝ ਗੈਂਗਸਟਰਾਂ ਨੇ ਗੋਲੀਆਂ ਦੀ ਬੌਛਾਰ ਕਰ ਦਿੱਤੀ ਅਤੇ ਕਾਰ ਵਿੱਚ ਸਵਾਰ ਮਹਿਮੂਦ ਬਰੋਨੀ ਅਹਿਮਦ ਨਾਮ ਦੇ ਵਿਅਕਤੀ ਨੂੰ ਥਾਂ ਤੇ ਹੀ ਮਾਰ ਦਿੱਤਾ। ਗ਼ਨੀਮਤ ਇਹ ਰਹੀ ਕਿ ਹਮਲਾ ਕਰਨ ਵਾਲੇ ਉਕਤ ਵਿਅਕਤੀ ਨੂੰ ਹੀ ਮਾਰਨ ਦੇ ਇਰਾਦੇ ਨਾਲ ਆਏ ਸਨ ਅਤੇ ਆਲ਼ੇ-ਦੁਆਲ਼ੇ ਹੋਰ ਕਿਸੇ ਨੂੰ ਵੀ ਕੋਈ ਚੋਟ ਆਦਿ ਨਹੀਂ ਲੱਗੀ।
ਜ਼ਿਕਰਯੋਗ ਹੈ ਕਿ ਮ੍ਰਿਤਕ, ਇੱਕ ਗੈਂਗਸਟਰ ਪਰਿਵਾਰ ਨਾਲ ਨਾਤਾ ਰੱਖਦਾ ਸੀ ਅਤੇ ਉਸਦਾ ਭਰਾ (ਵੈਲੀ ਅਹਿਮਦ) ਜੋ ਕਿ ਖੁਦ ਵੀ ਗੈਂਗਸਟਰ ਹੀ ਸੀ, ਵੀ ਪੱਛਮੀ ਸਿਡਨੀ ਦੇ ਬੈਂਕਸਟਾਊਨ ਸ਼ਾਪਿੰਗ ਸੈਂਟਰ ਵਿਖੇ ਸਾਲ 2016 ਦੌਰਾਨ ਮਾਰਿਆ ਗਿਆ ਸੀ।
ਪੁਲਿਸ ਹੁਣ ਮਾਮਲੇ ਦੀ ਛਾਣਬੀਣ ਕਰ ਰਹੀ ਹੈ ਅਤੇ ਸੀ.ਸੀ.ਟੀ.ਵੀ. ਫੂਟੇਜ ਨੂੰ ਖੰਗਾਲ ਰਹੀ ਹੈ ਤਾਂ ਜੋ ਕੋਈ ਸੁਰਾਗ ਹੱਥ ਲੱਗ ਸਕੇ।
ਪੁਲਿਸ ਨੇ ਲੋਕਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਹੈ ਕਿ ਜੇਕਰ ਕਿਸੇ ਵੀ ਚਸ਼ਮਦੀਦ ਕੋਲ ਕੋਈ ਫੂਟੇਜ ਅਤੇ ਜਾਂ ਫੇਰ ਕੋਈ ਹੋਰ ਜਾਣਕਾਰੀ ਹੋਵੇ ਤਾਂ ਉਹ ਪੁਲਿਸ ਨੂੰ ਮੁਹੱਈਆ ਕਰਵਾਈ ਜਾਵੇ ਤਾਂ ਜੋ ਮਾਮਲੇ ਨੂੰ ਸੁਲਝਾਉਣ ਵਿੱਚ ਫੌਰੀ ਕਦਮ ਚੁੱਕੇ ਜਾ ਸਕਣ।

Install Punjabi Akhbar App

Install
×