ਕੱਪੜਿਆਂ ਵਾਲੀ ਕੰਪਨੀ ਵੱਲੋਂ ਹਟਾਏ ਗਏ ਭਗਵਾਨ ਗਣੇਸ਼ ਦੇ ਲੋਗੋ -ਮੰਗੀ ਗਈ ਮੁਆਫੀ

ਨਿਊਜ਼ੀਲੈਂਡ ਦੀ ਟੈਸਮੈਨ ਵਿਖੇ ਸਥਿਤ ਹੈਡਕੁਆਰਟਰ ਵਾਲੀ ਫਰਮ ਮੈਰੀਪੋਜ਼ਾ ਕਲੋਦਿੰਗ ਨੇ ਹਿੰਦੂ ਭਾਈਚਾਰੇ ਕੋਲੋ ਮੁਆਫੀ ਮੰਗਦਿਆਂ, ਆਪਣੇ ਉਤਪਾਦਾਂ ਉਪਰੋਂ ਭਗਵਾਨ ਗਣੇਸ਼ ਦਾ ਲੋਗੋ ਉਤਾਰ ਲਿਆ ਹੈ। ਇਸ ਪਿੱਛੇ ਹਿੰਦੂ ਭਾਈਚਾਰੇ ਨੇ ਕੰਪਨੀ ਦੇ ਖ਼ਿਲਾਫ਼ ਪ੍ਰਦਰਸ਼ਨ ਵੀ ਕੀਤਾ ਸੀ। ਹਿੰਦੂ ਨੇਤਾ ਰਾਜਨ ਜੇਡ ਨੂੰ ਕੰਪਨੀ ਦੀ ਟਰੇਸੀ ਬ੍ਰਿਗਨੋਲ ਨੇ ਇੱਕ ਈ ਮੇਲ ਰਾਹੀਂ ਸੰਦੇਸ਼ ਭੇਜ ਕੇ ਇਸ ਗੱਲ ਲਈ ਮੁਆਫੀ ਮੰਗੀ ਅਤੇ ਕਿਹਾ ਕਿ ਸਾਡਾ ਕਿਸੇ ਖਾਸ ਧਰਮ ਜਾਂ ਫਿਰਕੇ ਦੇ ਬੰਦਿਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਕਸਦ ਨਹੀਂ ਸੀ ਪਰੰਤੂ ਜੇਕਰ ਇਸ ਉਪਰ ਇਤਰਾਜ਼ ਜਤਾਇਆ ਗਿਆ ਹੈ ਤਾਂ ਅਸੀਂ ਆਪਣੇ ਉਤਪਾਦਕਾਂ ਉਪਰੋਂ ਹਿੰਦੂ ਭਗਵਾਨਾਂ ਦੀਆਂ ਮੂਰਤੀਆਂ ਦੇ ਲੋਗੋ ਹਟਾ ਲਏ ਹਨ। ਸ੍ਰੀ ਜੇਡ ਨੇ ਇਸ ਲਈ ਟਰੇਸੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਤੁਸੀਂ ਸਾਡੀਆਂ ਧਾਰਮਿਕ ਭਾਵਨਾਵਾਂ ਦੀ ਕਦਰ ਕੀਤੀ ਹੈ ਇਸ ਲਈ ਤੁਹਾਡਾ ਸ਼ੁਕਰੀਆ ਅਤੇ ਭਵਿੱਖ ਵਿੱਚ ਅਜਿਹੀਆਂ ਗਲਤੀਆਂ ਬਾਰੇ ਸਾਵਧਾਨ ਰਹਿਣ ਦੀ ਵੀ ਅਪੀਲ ਕੀਤੀ ਹੈ।

Install Punjabi Akhbar App

Install
×