ਸਾਊਥ ਆਸਟ੍ਰੇਲੀਆ ਵਿੱਚ ਗੱਜਣਵਾਲਾ ਸਨਮਾਨਿਤ

ਐਡੀਲੇਡ ਵਿਖੇ, ਪ੍ਰਸਿੱਧ ਲੇਖਕ, ਕਾਲਮਨਵੀਸ, ਰਿਸਰਚਰ -ਗੱਜਣਵਾਲਾ ਸੁਖਮਿੰਦਰ ਨਾਲ ਪੰਜਾਬ ਦੇ ਹਵਾਲੇ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਪਤਵੰਤੇ ਸੱਜਣਾਂ ਨੇ ਗੱਜਣਵਾਲਾ ਸੁਖਮਿੰਦਰ ਨੂੰ ਉਨ੍ਹਾਂ ਦੀਆਂ ਸਹਿੱਤਕ ਕਾਰਗੁਜ਼ਾਰੀਆਂ ਵਾਸਤੇ ਸਨਮਾਨਿਤ ਵੀ ਕੀਤਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਸਿੱਖਾਂ ਨਾਲ ਗੈਰ-ਸਿਆਸੀ ਮੁਲਾਕਾਤਾਂ ਆਦਿ ਬਾਰੇ ਗੱਜਣਵਾਲਾ ਨੇ ਬੋਲਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਕੇਜਰੀਵਾਲ ਦੀ ਚੜ੍ਹਤ ਦੀ ਖਾਸ ਤੌਰ ਤੇ ਫ਼ਿਕਰ ਹੈ ਕਿਉਂਕਿ ਜੋ ਜਿੱਤ ਦਾ ਮਨਸੂਬਾ ਬੀ.ਜੇ.ਪੀ. ਪੰਜਾਬ ਵਿੱਚ ਲੈ ਕੇ ਆਈ ਸੀ, ਉਹ ਕੇਜਰੀਵਾਲ ਕਰਕੇ ਹੀ ਬੁਰੀ ਤਰ੍ਹਾਂ ਫੇਲ੍ਹ ਹੋ ਚੁਕਿਆ ਹੈ ਅਤੇ ਸੱਤਾ ਉਪਰ ਪੂਰਨ ਬਹੁਮਤ ਲੈ ਕੇ ਮਾਣਯੋਗ ਮੁੱਖ ਮੰਤਰੀ ਪੰਜਾਬ -ਸ. ਭਗਵੰਤ ਸਿੰਘ ਮਾਨ, ਸੁਸ਼ੋਭਿਤ ਹੋ ਚੁਕਿਆ ਹੈ। ਪ੍ਰਧਾਨ ਮੰਤਰੀ ਵਾਲੇ ਕੈਂਪ ਨੂੰ ਲੱਗ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਪਿੱਛੇ ਆਪ ਖੁਦ ਪੰਜਾਬੀ ਲੋਕ ਹੀ ਹਨ। ਪਰੰਤੂ ਉਹ ਇਹ ਵੀ ਸੋਚਦੇ ਹਨ ਕਿ ਪੰਜਾਬ ਦਾ ਧਾਰਮਿਕ ਵਰਗ, ਦਾਨਿਸ਼ਵਰ ਵਰਗ ਅਤੇ ਬੁੱਧੀਜੀਵੀ ਵਰਗ ਆਦਿ ਨਾਲ ਸਬੰਧਤ ਕੁੱਝ ਲੋਕ ਕੇਜਰੀਵਾਲ ਅਤੇ ਉਸਦੀ ਸੋਚ ਨਾਲ ਸਹਿਮਤ ਨਹੀਂ ਹਨ।
ਪ੍ਰਧਾਨ ਮੰਤਰੀ ਦੀਆਂ ਬੁੱਧੀਜੀਵੀ ਵਰਗ ਆਦਿ ਨਾਲ ਮੁਲਾਕਾਤਾਂ ਦਰਸਾਉਂਦੀਆਂ ਹਨ ਕਿ ਉਹ ਸਿੱਖ ਸਮਾਜ ਨੂੰ ਕੁੱਝ ਦੇਣਾ ਚਾਹੁੰਦੇ ਹਨ ਅਤੇ ਆਪਣੇ ਨਾਲ ਸਿੱਧੇ ਤੌਰ ਤੇ ਜੋੜਨਾ ਚਾਹੁੰਦੇ ਹਨ ਪਰੰਤੂ ਕੇਜਰੀਵਾਲ ਦੀ ਸਧ ਵਿੱਚ ਭਗਵੰਤ ਮਾਨ ਦੀ ਚੜ੍ਹਤ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕ ਰਹੀ ਹੈ।
ਗੱਜਣਵਾਲਾ ਸੁਖਮਿੰਦਰ ਨਾਲ ਵਿਚਾਰ ਵਟਾਂਦਰੇ ਕਰਨ ਵਾਲੇ ਸੱਜਣਾਂ ਵਿੱਚ ਹੋਰਨਾਂ ਤੋਂ ਇਲਾਵਾ -ਚਰਨਜੀਤ ਸਿੰਘ ਮਾਵੀ, ਜਰਨੈਲ ਸਿੰਘ ਸਰਚਰ, ਰਛਪਾਲ ਸਿੰਘ ਢਿੱਲੋਂ, ਹਰਬੰਸ ਸਿੰਘ ਗਿੱਲ, ਸੁਖਦੀਪ ਸਿੰਘ ਏ.ਟੀ.ਓ. ਮੈਲਬਰਨ ਸ਼ਾਮਿਲ ਹੋਏ।

Install Punjabi Akhbar App

Install
×